ਅੰਮਿ੍ਤਸਰ, 17 ਜੁਲਾਈ (ਗਗਨਦੀਪ ਸ਼ਰਮਾ)-ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਨੰਬਰ 2-3 ਨੇੜੇ ਫੁਟ ਓਵਰ ਬਿ੍ਜ (ਐੱਫ. ਓ. ਬੀ.) ਤੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ ਨੂੰ ਜੀ. ਆਰ. ਪੀ. ਵਲੋਂ ਕਬਜ਼ੇ ਵਿਚ ਲੈ ਕੇ 194 ਬੀ. ਐੱਨ. ਐੱਸ. ਐੱਸ. ਤਹਿਤ ਕਾਰਵਾਈ ਕੀਤੀ ਗਈ ਹੈ | ਏ. ਐੱਸ. ਆਈ. ਬਿੱਕਰ ਸਿੰਘ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਿ੍ਤਕ ਦੀ ਉਮਰ ਕਰੀਬ 45 ਸਾਲ ਹੈ, ਜੋ ਕਿ ਦੇਖਣ 'ਚ ਭਿਖਾਰੀ ਜਾਪਦਾ ਹੈ |