ਸੀਵਰਮੈਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਿਗਮ ਦਫ਼ਤਰ ਵਿਖੇ ਕੀਤਾ ਮੁਜ਼ਾਹਰਾ
ਅਜੀਤ ਡੈਸਕ
17-07-2025
ਇਸ ਦੌਰਾਨ ਪ੍ਰਧਾਨ ਦੀਪਕ ਗਿੱਲ ਨੇ ਕਿਹਾ ਕਿ ਅਪ੍ਰੈਲ 2022 'ਚ ਨਗਰ ਨਿਗਮ 'ਚ 192 ਕੱਚੇ ਸੀਵਰਮੈਨਾਂ ਨੂੰ ਪੱਕੇ ਕਰਨ ਦੇ ਆਰਡਰ ਹੋਏ ਸਨ | ਉਨ੍ਹਾਂ ਵਿਚੋਂ 168 ਸੀਵਰਮੈਨਾਂ ਨੂੰ ਪੱਕਿਆਂ ਕਰ ਦਿੱਤਾ ਗਿਆ ਅਤੇ 24 ਸੀਵਰਮੈਨ ਅਜੇ ਤੱਕ ਪੱਕੇ ਨਹੀਂ ਹੋਏ | ਉਨ੍ਹਾਂ ਕਿਹਾ ਕਿ ਜੋ ਪੱਕੇ ਕੀਤੇ ਗਏ ਉਨ੍ਹਾਂ ਦਾ ਤਿੰਨ ਸਾਲ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਵੀ ਉਨ੍ਹਾਂ ਦੀ ਨੌਮੀਨੇਸ਼ਨ ਨਹੀਂ ਕੀਤੀ ਗਈ | ਉਨ੍ਹਾਂ ਦੀਆਂ ਤਨਖ਼ਾਹਾਂ 'ਚੋ ਫ਼ੰਡਾਂ ਦੀ ਕਟੌਤੀ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਦੇ ਫ਼ੰਡ ਜਮ੍ਹਾਂ ਨਹੀਂ ਹੋ ਰਹੇ ਅਤੇ ਉਨ੍ਹਾਂ ਨੂੰ ਅਜੇ ਤੱਕ ਇਹ ਜਾਣਕਾਰੀ ਨਹੀਂ ਮਿਲ ਰਹੀ ਉਨ੍ਹਾਂ ਦੇ ਫ਼ੰਡ ਕੱਟ ਕੇ ਕਿਥੇ ਜਮ੍ਹਾਂ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਚੱਲ ਰਹੇ ਬਰਸਾਤੀ ਮੌਸਮ ਵਿਚ ਸੀਵਰਮੈਨਾਂ ਨੂੰ ਅਜੇ ਤੱਕ ਬਰਸਾਤੀਆਂ ਵੀ ਨਹੀਂ ਵੰਡੀਆਂ ਗਈਆਂ ਜਿਸ ਕਾਰਨ ਉਨ੍ਹਾਂ ਨੂੰ ਵਰ੍ਹਦੇ ਮੀਂਹ 'ਚ ਬਿਨਾਂ ਬਰਸਾਤੀਆਂ ਦੇ ਕੰਮ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਜਦੋਂ ਤੱਕ ਸੀਵਰਮੈਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੀਤੀ ਜਾਂਦਾ ਉਨੀ ਦੇਰ ਤੱਕ ਸੀਵਰਮੈਨਾਂ ਦਾ ਸੰਘਰਸ਼ ਜਾਰੀ ਰਹੇਗਾ | ਇਸ ਉਪਰੰਤ ਸੀਵਰਮੈਨ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੂੰ ਮਿਲੇ ਅਤੇ ਮੰਗ ਪੱਤਰ ਸੌਂਪਿਆ | ਉਨ੍ਹਾਂ ਇਹ ਵੀ ਦੱਸਿਆ ਕਿ ਵੀਰਵਾਰ 17 ਜੁਲਾਈ ਨੂੰ ਸ਼ਾਮ 4 ਵਜੇ ਨਿਗਮ ਕਮਿਸ਼ਨਰ ਵਲੋਂ ਉਨ੍ਹਾਂ ਗੱਲਬਾਤ ਲਈ ਸੱਦਿਆ ਗਿਆ ਹੈ | ਇਸ ਬੈਠਕ ਦੌਰਾਨ ਵੀ ਜੇਕਰ ਸੀਵਰਮੈਨਾਂ ਦੀਆਂ ਮੁਸ਼ਕਲਾਂ ਦਾ ਹੱਲ ਨਾ ਹੋਇਆ ਤਾਂ ਸੀਵਰਮੈਨਾਂ ਦੀ ਹੜਤਾਲ ਜਾਰੀ ਰਹੇਗੀ | ਇਸ ਮੌਕੇ 'ਤੇ ਗੋਲਡੀ, ਜਾਰਜ ਗਿੱਲ, ਗੌਰਵ ਭੱਟੀ, ਤਰਸੇਮ ਸਿੰਘ, ਗੁਰਪ੍ਰੀਤ ਗਾਂਧੀ, ਗੰਗਾ, ਮਨਦੀਪ ਸਿੰਘ ਆਦਿ ਮੌਜੂਦ ਸਨ |