ਅੰਮਿ੍ਤਸਰ, 16 ਜੁਲਾਈ (ਰੇਸ਼ਮ ਸਿੰਘ)-ਮੋਹਾਲੀ ਤੋਂ ਬਾਅਦ 'ਚ ਅੰਮਿ੍ਤਸਰ 'ਚ ਈ.ਜੀ. ਰਜਿਸਟਰੀਆਂ ਦੀ ਕੀਤੀ ਜਾ ਰਹੀ ਸ਼ੁਰੂਆਤ ਤਹਿਤ ਇਥੇ ਵੀ ਈ.ਜ਼ੀ. ਰਜਿਸਟਰੇਸ਼ਨ ਭਾਵੇਂ ਸ਼ੁਰੂ ਕਰ ਦਿੱਤੀ ਗਈ ਹੈ ਪਰ ਹਾਲੇ ਇਹ ਸੇਵਾ ਲੋਕਾਂ ਦੇ ਸੂਤ ਨਹੀਂ ਆ ਰਹੀ ਅਤੇ ਲਗਾਤਾਰ ਸਰਵਰ ਡਾਊਨ ਹੋਣ ਕਾਰਨ ਲੋਕਾਂ ਨੂੰ ਦੇਰੀ ਨਾਲ ਇਹ ਸੇਵਾ ਮਿਲ ਰਹੀ ਹੈ ਦੂਜੇ ਪਾਸੇ ਸਰਕਾਰੀ ਕਰਮਚਾਰੀਆਂ ਦੇ ਨਾਲ ਤਾਇਨਾਤ ਪੰਜਾਬ ਲੈਂਡ ਰਜਿਸਟਰੇਸ਼ਨ ਸੁਸਾਇਟੀ ਦੇ ਕਰਮਚਾਰੀਆਂ ਦੀ ਸ਼ਲਾਘਾ ਹੋ ਰਹੀ ਹੈ ਜੋ ਦਿਨ ਰਾਤ ਇਕ ਕਰਕੇ ਰਜਿਸਟਰੇਸ਼ਨ ਦੇ ਕੰਮ ਨੂੰ ਨੇਪਰੇ ਚਾੜ ਰਹੇ ਹਨ ਅੱਜ ਸ਼ਾਮ ਵੀ ਇਹ ਲਗਾਤਾਰ 7 ਵਜੇ ਤੱਕ ਕੰਮ ਕਰਦੇ ਦੇਖੇ ਗਏ | ਅੰਮਿ੍ਤਸਰ ਸਬ ਰਜਿਸਟਰਾਰ ਦਫਤਰਾਂ 'ਚ ਤਹਿਸੀਲ 1, 2 ਅਤੇ ਤਿੰਨ ਨੂੰ ਇਕ ਹੀ ਦਫਤਰ 'ਚ ਤਬਦੀਲ ਕੀਤਾ ਗਿਆ ਹੈ ਜਿਸ ਬਾਰੇ ਡੀ.ਸੀ. ਸ੍ਰੀਮਤੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਨਾਲ ਲੋਕਾਂ ਨੂੰ ਇਕੋ ਥਾਂ 'ਤੇ ਤਿੰਨਾਂ ਸਬ ਰਜਿਸਟਾਰ ਦਫਤਰਾਂ ਇਕੋ ਥਾਂ ਤਾਲਮੇਲ ਕਰਨਾ ਹੋਰ ਸੌਖਿਆ ਹੋ ਸਕਦਾ ਹੈ ਅਤੇ ਲੋਕ ਆਪਣੀ ਸੁਵਿਧਾ ਅਨੁਸਾਰ ਕਿਤੇ ਵੀ ਰਜਿਸਟਰੀ ਤੇ ਹੋਰ ਦਸਤਾਵੇਜ਼ ਤਸਦੀਕ ਕਰਵਾ ਸਕਣਗੇ | ਸਬ ਰਜਿਸਟਰਾਰ-3 ਸ੍ਰੀ ਸੁਨੀਲ ਗਰਗ ਨੇ ਕਿਹਾ ਕਿ ਉਹ ਲੋਕਾਂ ਦੀਆਂ ਸਹੂਲਤਾਂ ਲਈ ਹਮੇਸ਼ਾਂ ਉਪਲਬਧ ਹਨ ਅਤੇ ਭਾਵੇਂ ਕੁਝ ਮੁਸ਼ਕਿਲਾਂ ਆ ਰਹੀਆਂ ਹਨ ਪਰ ਸਮੂਹ ਅਧਿਕਾਰੀ ਤੇ ਕਰਮਚਾਰੀ ਸਮੇਤ ਪੀ.ਐੱਲ. ਆਰ. ਐੱਸ. ਇਸ ਲਈ ਹਮੇਸ਼ਾ ਉਪਲਬੱਧ ਹਨ ਜੋ ਦਿਨ ਰਾਤ ਇਕ ਕਰਕੇ ਰਜਿਸਟਰੇਸ਼ਨ ਦਾ ਕੰਮ ਕਰ ਰਹੇ ਹਨ | ਈ.ਜ਼ੀ. ਰਜਿਸਟਰੀ ਤਹਿਤ ਜ਼ਿਲ੍ਹੇ ਭਰ 'ਚ ਕੋਈ ਵੀ ਵਿਅਕਤੀ ਆਪਣੀ ਜ਼ਮੀਨ ਜਾਇਦਾਦ ਦੇ ਦਸਤਾਵੇਜ਼ ਜਿਸ ਨੂੰ ਆਮ ਭਾਸ਼ਾ 'ਚ ਰਜਿਸਟਰੀਆਂ ਕਿਹਾ ਜਾਂਦਾ ਹੈ ਕਿਤੇ ਵੀ ਤਸਦੀਕ ਕਰਵਾ ਸਕਦਾ ਹੈ | ਇਸ ਲਈ ਆਨਲਾਈਨ ਬਿਨੈ ਪੱਤਰ ਦਾਖਲ ਹੋਣ ਉਪਰੰਤ ਲੋੜੀਂਦੇ ਦਸਤਾਵੇਜ਼ ਅਪਲੋਡ ਕੀਤੇ ਜਾਂਦੇ ਹਨ ਅਤੇ ਇਸ ਨੂੰ ਸਬ ਰਜਿਸਟਾਰ ਵਲੋਂ ਚੈਕਿੰਗ ਲਈ 48 ਘੰਟਿਆਂ ਦੇ ਸਮੇਂ 'ਚ ਤਸਦੀਕ ਕੀਤਾ ਜਾਵੇਗਾ | ਈ.ਜ਼ੀ ਰਜਿਸਟਰੇਸ਼ਨ ਬਿਨਾਂ ਕਿਸੇ ਭਿ੍ਸ਼ਟਾਚਾਰ ਜਾਂ ਰਿਸ਼ਵਤਖੋਰੀ ਦੇ ਇਸ ਨੂੰ ਤਸਦੀਕ ਕੀਤਾ ਜਾਂਦਾ ਹੈ ਅਤੇ ਇਸ ਲਈ ਆਨਲਾਈਨ ਨੰਬਰ 1076 'ਤੇ ਕਾਲ ਕਰਕੇ ਸੇਵਾ ਸਹਾਇਕ ਨੂੰ ਘਰ ਸੱਦਿਆ ਜਾ ਸਕਦਾ ਹੈ ਅਤੇ ਨਿਰਧਾਰਿਤ ਪ੍ਰਕਿਆ ਪੂਰੀ ਕਰਨ ਤੇ ਆਨ ਲਾਈਨ ਫੀਸ ਜਮ੍ਹਾਂ ਕਰਕੇ ਕੇਵਲ ਕੰਪਿਊਟਰ 'ਚ ਫੋਟੋ ਕਰਵਾਉਣ ਲਈ ਹੀ ਰਜਿਟਰਾਰ ਦਫਤਰ ਜਾਣਾ ਪਵੇਗਾ | ਦੂਜੇ ਪਾਸੇ ਮਿਲੇ ਵੇਰਵਿਆਂ ਅਨੁੁਸਾਰ ਅੱਜ ਇਸ ਦਾ ਸਰਵਰ ਰੁਕ ਰੁਕ ਚਲਦਾ ਰਿਹਾ ਜਿਸ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ |