29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਗਊ ਹੱਤਿਆ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਕੱਢਿਆ ਰੋਸ ਮਾਰਚ

ਅਜੀਤ ਡੈਸਕ 17-07-2025
ਅੰਮਿ੍ਤਸਰ, 16 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਗਊ ਹੱਤਿਆ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਹਿੰਦੂ ਸੰਗਠਨਾਂ ਦੇ ਆਗੂਆਂ ਵਲੋਂ ਰੋਸ ਮਾਰਚ ਕੱਢਿਆ ਗਿਆ | ਇਹ ਰੋਸ ਮਾਰਚ ਸ੍ਰੀ ਦੁਰਗਿਅਣਾ ਮੰਦਰ ਤੋਂ ਸ਼ੁਰੂ ਹੋਇਆ, ਜੋ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਸੀ | ਲੇਕਿਨ ਰਸਤੇ 'ਚ ਹੀ ਭਾਰੀ ਪੁਲਿਸ ਬਲ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ | ਇਸ ਸੰਬੰਧੀ ਸਚਿਨ ਮਹਿਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਹਿੰਦੂ ਸੰਘਰਸ਼ ਕਮੇਟੀ ਨੇ ਕਿਹਾ ਕਿ ਅੱਜ ਸਮੂਹ ਹਿੰਦੂ ਸੰਗਠਨਾਂ ਵਲੋਂ ਅੰਮਿ੍ਤਸਰ 'ਚ ਬੀਤੇ ਦਿਨੀਂ ਗਊ ਮਾਸ ਦੀ ਫੈਕਟਰੀ ਮਿਲਣ ਦੇ ਰੋਸ ਵਜੋਂ ਅਤੇ ਗਊ ਹੱਤਿਆ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਰੋਸ ਮਾਰਚ ਕੱਢਿਆ ਗਿਆ ਹੈ | ਉਨ੍ਹਾਂ ਐੱਸ. ਡੀ. ਐਮ. ਸਮਰਪ੍ਰੀਤ ਸਿੰਘ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ 'ਤੇ ਮੰਗ ਪੱਤਰ ਸੌਂਪਦੇ ਹੋਏ ਗਰੋਹ ਸਰਗਨਾ ਇਮਰਾਨ ਖਾਨ ਵਿਰੁੱਧ ਧਾਰਾ 302 ਲਗਾਉਣ ਤੋਂ ਇਲਾਵਾ ਫੈਕਟਰੀ ਮਾਲਕ ਵਿਰੁੱਧ ਪਰਚਾ ਦਰਜ਼ ਕਰਨ ਅਤੇ ਐੱਸ. ਐੱਚ. ਓ. ਥਾਣਾ ਚਾਟੀਵਿੰਡ ਹਰਸਿਮਰਨਪ੍ਰੀਤ ਕੌਰ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ | ਇਸ ਮੌਕੇ ਵਿਕਰਮ ਗੰਗੋਤਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਹਿੰਦੂ ਏਕਤਾ ਮੰਚ, ਅਜੇ ਸੇਠ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਭਾਰਤੀ, ਰੋਹਿਤ ਤਿ੍ਪਾਠੀ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਰਘੂਵੰਸ਼ੀ, ਗਣੇਸ਼ ਹੈਪੀ ਪੰਜਾਬ ਪ੍ਰਧਾਨ ਸ਼ਿਵ ਸੈਨਾ ਆਜ਼ਾਦ, ਰਾਜਿੰਦਰ ਸ਼ਰਮਾ ਵਿਸ਼ਵ ਹਿੰਦੂ ਰੱਖਿਆ ਸੰਘ ਨਿਆਸ, ਮਨੋਜ ਕੁਮਾਰ ਉਪ ਪੰਜਾਬ ਸ਼ਿਵ ਸੈਨਾ ਸ਼ੇਰ-ਏ-ਹਿੰਦ, ਸਚਿਨ ਬਹਿਲ ਪੰਜਾਬ ਪ੍ਰਧਾਨ ਮੁਖੀ ਰਾਸ਼ਟਰਵਾਦੀ ਸ਼ਿਵ ਸੈਨਾ, ਪੰਕਜ ਦਵੇਸਰ ਰਾਸ਼ਟਰੀ ਪ੍ਰਧਾਨ ਭਗਵਾਂ ਸੈਨਾ, ਅੰਕਿਤ ਖੋਸਲਾ, ਕੁਲਦੀਪ ਭਗਤ, ਅਨਿਲ ਟੰਡਨ, ਰਾਜਿੰਦਰਾ ਸਹਿਦੇਵ, ਰੋਹਿਤ ਅਰੋੜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਈ.ਜੀ. ਰਜਿਸਟਰੀ ਦਾ ਸਰਵਰ ਡਾਊਨ ਹੋਣ ਕਾਰਨ ਆ ਰਹੀਆਂ ਨੇ ਲੋਕਾਂ ਨੂੰ ਮੁਸ਼ਕਿਲਾਂ ਅਗਲੀ ਖ਼ਬਰ ਦਿਹਾਤੀ ਪੁਲਿਸ ਨੇ ਨਸ਼ੀਲੇ ਪਦਾਰਥ ਕੀਤੇ ਸਾੜ ਕੇ ਸੁਆਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।