ਅੰਮਿ੍ਤਸਰ, 16 ਜੁਲਾਈ (ਰੇਸ਼ਮ ਸਿੰਘ)-ਅੰਮਿ੍ਤਸਰ ਦਿਹਾਤੀ ਦੀ ਡਰੱਗ ਡਿਸਪੋਜ਼ਲ ਕਮੇਟੀ ਵਲੋਂ ਅੱਜ ਖੰਨਾ ਪੇਪਰ ਮਿਲ ਵਿਖੇ ਬਰਾਮਦ ਹੋਏ ਨਸ਼ੀਲੇ ਪਦਾਰਥਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ ਗਿਆ ਹੈ | ਮਨਿੰਦਰ ਸਿੰਘ ਐੱਸ.ਐੱਸ.ਪੀ. (ਚੇਅਰਮੈਨ), ਮੈਂਬਰ ਕਮੇਟੀ ਅਦਿੱਤਿਆ ਵਾਰੀਅਰ ਐਸ.ਪੀ (ਡੀ) (ਮਨਿੰਦਰ ਪਾਲ ਸਿੰਘ ਡੀ.ਐਸ.ਪੀ. (ਡੀ) (ਮੈਂਬਰ) ਦੀ ਹਾਜ਼ਰੀ ਵਿਚ 161 ਮੁਕੱਦਮਿਆਂ ਵਿਚ ਬ੍ਰਾਮਦ ਪਾਬੰਧੀਸ਼ੁਦਾ ਨਾਕੌਟਿਕਸ ਪਦਾਰਥਾਂ ਜਿਨ੍ਹਾਂ 'ਚ ਹੈਰੋਇਨ 78 ਕਿੱਲੋ 378 ਗ੍ਰਾਮ, ਆਈਸ ਡਰੱਗ 1 ਕਿੱਲੋ 840 ਗ੍ਰਾਮ, ਨਸ਼ੀਲੀਆਂ ਗੋਲੀਆਂ 11,000, ਭੁੱਕੀ ਚੂਰਾ ਪੋਸਤ 1 ਕਿੱਲੋ 430 ਗ੍ਰਾਮ ਆਦਿ ਨਸ਼ਟ ਕੀਤੇ ਗਏ ਹਨ |