21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਮਾਲ ਰੋਡ ਸਥਿਤ ਇਕ ਖਾਲੀ ਪਲਾਟ 'ਚ ਸਾਫ਼ ਸਫਾਈ ਨਾ ਹੋਣ ਕਾਰਨ ਇਲਾਕਾ ਵਾਸੀ ਪੇ੍ਰਸ਼ਾਨ

ਅਜੀਤ ਡੈਸਕ 16-07-2025
ਅੰਮਿ੍ਤਸਰ, 15 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਸ਼ਹਿਰ ਦੇ ਪਾਸ਼ ਇਲਾਕੇ ਮਾਲ ਰੋਡ ਨਿਰਮਲ ਸਵਾਮੀ ਆਸ਼ਰਮ ਨਜ਼ਦੀਕ ਇਕ ਖਾਲੀ ਪਲਾਟ 'ਚ ਲੰਬੇ ਸਮੇਂ ਤੋਂ ਸਾਫ਼ ਸਫ਼ਾਈ ਨਾ ਹੋਣ ਕਾਰਨ ਇਲਾਕਾ ਨਿਵਾਸੀਆਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੰਬੰਧੀ ਮਾਲ ਰੋਡ 'ਤੇ 15/31 ਇਲਾਕੇ ਦੇ ਵਸਨੀਕ ਮਨੋਜ ਜੈਨ, ਸੰਜੀਵ ਜੈਨ, ਨੀਤੂ ਜੈਨ, ਰਸ਼ਮੀ ਜੈਨ, ਅੰਮਿ੍ਤ ਲਾਲ, ਸ਼ਕੁੰਤਲਾ ਰਾਣੀ, ਧਰਮਪਾਲ ਚੋਪੜਾ, ਆਰਤੀ, ਰਾਜੀਵ, ਇਕਬਾਲ ਕੌਰ, ਸਰਜੋਤ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਇਲਾਕੇ 'ਚ ਇਕ ਖਾਲੀ ਪਲਾਟ ਹੈ, ਜਿਸ 'ਚ ਲੰਬੇ ਸਮੇਂ ਤੋਂ ਘਾਹ, ਝਾੜੀਆਂ ਅਤੇ ਜੰਗਲੀ ਪੌਦੇ ਵੱਡੀ ਮਾਤਰਾ ਵਿਚ ਉੱਘ ਰਹੇ ਹਨ | ਹਾਲਾਤ ਅਜਿਹੇ ਹਨ ਕਿ ਉਕਤ ਪਲਾਟ ਇਕ ਛੋਟੇ ਜੰਗਲ ਵਰਗਾ ਬਣ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਪਲਾਟ ਦੇ ਸਾਹਮਣੇ ਤੋਂ ਲੰਘਣਾ ਬੱਚਿਆਂ ਅਤੇ ਬਜ਼ੁਰਗਾਂ ਲਈ ਬਹੁਤ ਡਰਾਉਣਾ ਹੋ ਗਿਆ ਹੈ | ਉਨ੍ਹਾਂ ਨੂੰ ਡਰ ਹੈ ਕਿ ਬਰਸਾਤ ਦੇ ਮੌਸਮ ਦੌਰਾਨ ਇਸ ਝਾੜੀਆਂ ਵਾਲੇ ਇਲਾਕੇ 'ਚ ਸੱਪ ਜਾਂ ਹੋਰ ਜੰਗਲੀ ਜਾਨਵਰ ਹੋ ਸਕਦੇ ਹਨ, ਜਿਸ ਕਾਰਨ ਕਿਸੇ ਸਮੇਂ ਵੀ ਕੋਈ ਹਾਦਸਾ ਹੋਣ ਦੀ ਸੰਭਾਵਨਾ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉੁਕਤ ਪਲਾਟ ਦੀ ਸਾਫ਼ ਸਫ਼ਾਈ ਕਰਨ ਦਾ ਜਲਦ ਪ੍ਰਬੰਧ ਕੀਤਾ ਜਾਵੇ |
ਪਿਛਲੀ ਖ਼ਬਰ ਜੂਨ '84 ਦੇ ਮਹਾਨ ਸ਼ਹੀਦ ਦੀ ਯਾਦ 'ਚ ਸਥਾਪਤ ਸ਼ਹੀਦ ਜਨਰਲ ਸੁਬੇਗ ਸਿੰਘ ਜੀ ਮੈਮੋਰੀਅਲ ਟਰੱਸਟ ਦਾ ਉਦਘਾਟਨ ਅਗਲੀ ਖ਼ਬਰ ਗੁਰੂ ਨਾਨਕ ਦੇਵ 'ਵਰਸਿਟੀ ਵਲੋਂ ਬਾਰਡਰ ਅਤੇ ਦਿਹਾਤੀ ਇਲਾਕਿਆਂ ਦੇ ਵਿਦਿਆਰਥੀਆਂ ਨੂੰ ਦਿੱਤਾ ਇਕ ਹੋਰ ਮੌਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।