21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਮਿਨੇਲ ਫ਼ਾਰੂਕੀ ਬਣੀ ਪਾਕਿ ਦੀ ਸਭ ਤੋਂ ਛੋਟੀ ਉਮਰ ਦੀ ਕਮਰਸ਼ੀਅਲ ਮਹਿਲਾ ਪਾਇਲਟ <br/>

ਅਜੀਤ ਡੈਸਕ 16-07-2025
ਅੰਮਿ੍ਤਸਰ, 15 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸਭ ਤੋਂ ਛੋਟੀ ਉਮਰ ਦੀ ਕਮਰਸ਼ੀਅਲ ਮਹਿਲਾ ਪਾਇਲਟ ਬਣੀ ਮਿਨੇਲ ਫ਼ਾਰੂਕੀ ਸਿਰਫ਼ 18 ਸਾਲ ਦੀ ਹੈ | ਇਸ ਪ੍ਰਾਪਤੀ ਬਾਰੇ ਗੱਲ ਕਰਦਿਆਂ ਮਿਨੇਲ ਨੇ ਕਿਹਾ ਕਿ ਉਸ ਨੂੰ ਬਚਪਨ ਤੋਂ ਹੀ ਉਡਾਣ ਭਰਨ ਦਾ ਸ਼ੌਕ ਸੀ | ਉਸ ਦਾ ਘਰ ਕਰਾਚੀ ਰਨਵੇਅ ਦੇ ਬਹੁਤ ਨੇੜੇ ਹੈ | ਇਸ ਲਈ ਬਚਪਨ ਤੋਂ ਹੀ ਉਹ ਜਹਾਜ਼ਾਂ ਨੂੰ ਉਡਾਣ ਭਰਦੇ ਅਤੇ ਉੱਤਰਦੇ ਵੇਖਦੀ ਆ ਰਹੀ ਸੀ, ਪਰ ਉਸ ਨੂੰ ਇਹ ਪਤਾ ਨਹੀਂ ਸੀ ਕਿ ਉਸ ਨੂੰ ਵੀ ਵੱਡੀ ਹੋ ਕੇ ਪਾਇਲਟ ਬਣਨ ਦਾ ਮੌਕਾ ਮਿਲੇਗਾ | ਵਪਾਰਕ ਪਾਇਲਟ ਬਣੀ ਮਿਨੇਲ ਨੇ ਸਿਰਫ਼ 1 ਸਾਲ 'ਚ 13 ਹਵਾਬਾਜ਼ੀ ਪ੍ਰੀਖਿਆਵਾਂ ਪਾਸ ਕੀਤੀਆਂ ਹਨ | ਇਸ 'ਤੇ ਮਿਨੇਲ ਦਾ ਕਹਿਣਾ ਹੈ ਕਿ ਉਸ ਦਾ ਸੰਦੇਸ਼ ਸਿਰਫ਼ ਕੁੜੀਆਂ ਲਈ ਹੀ ਨਹੀਂ ਸਗੋਂ ਸਾਰਿਆਂ ਲਈ ਹੈ ਕਿ ਜੇਕਰ ਤੁਹਾਡੇ 'ਚ ਕਿਸੇ ਚੀਜ਼ ਦਾ ਜਨੂਨ ਹੈ ਤਾਂ ਇਸ ਦਾ ਪਾਲਣ ਜ਼ਰੂਰ ਕਰੋ | ਤੁਹਾਨੂੰ 100 ਲੋਕ ਪਿੱਛੇ ਖਿੱਚਣਗੇ | ਉਨ੍ਹਾਂ ਪੇਸ਼ਿਆਂ 'ਚ ਵੀ ਜੋ ਮਰਦ ਪ੍ਰਧਾਨ ਨਹੀਂ ਹਨ, ਬਹੁਤ ਸਾਰੇ ਲੋਕ ਹੋਣਗੇ ਜੋ ਤੁਹਾਨੂੰ ਅੱਗੇ ਵਧਣ ਤੋਂ ਰੋਕਣਗੇ | ਦੱਸਿਆ ਜਾ ਰਿਹਾ ਹੈ ਕਿ ਮਿਨੇਲ ਇਸ ਸਮੇਂ ਇਕ ਏਅਰ ਐਂਬੂਲੈਂਸ ਚਲਾਉਂਦੀ ਹੈ, ਜਿਸ ਰਾਹੀਂ ਉਸ ਨੂੰ ਮਨੁੱਖੀ ਜਾਨਾਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਹਾਲਾਂਕਿ, ਉਸ ਦਾ ਸੁਪਨਾ ਏਅਰਲਾਈਨ ਟਰਾਂਸਪੋਰਟ ਪਾਇਲਟ ਬਣਨਾ ਹੈ | ਦੱਸਣਯੋਗ ਹੈ ਕਿ ਪਾਕਿ ਦੀ ਪਹਿਲੀ ਵਪਾਰਕ ਪਾਇਲਟ ਸ਼ੁਕਰੀਆ ਖਾਨਮ ਸੀ, ਜਿਸ ਨੇ 12 ਜੁਲਾਈ 1959 ਨੂੰ ਵਪਾਰਕ ਪਾਇਲਟ ਲਾਇਸੈਂਸ ਪ੍ਰਾਪਤ ਕੀਤਾ |

ਪਿਛਲੀ ਖ਼ਬਰ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਬੈਠਕ ਦੌਰਾਨ ਕਰੀਬ 72 ਕਰੋੜ ਦੇ ਵਿਕਾਸ ਕਾਰਜਾਂ ਨੂੰ ਮਿਲੀ ਹਰੀ ਝੰਡੀ <br/... ਅਗਲੀ ਖ਼ਬਰ ਸਬਜ਼ੀ ਮੰਡੀ ਵੱਲਾ ਦੇ ਫਲਾਂ ਦੀਆਂ ਸ਼ੈੱਡਾਂ ਦੇ ਆਲੇ ਦੁਆਲੇ ਖੜ੍ਹੇ ਗੰਦੇ ਪਾਣੀ ਤੇ ਫ਼ੈਲੀ ਗੰਦਗੀ ਤੋਂ ਆੜ੍ਹਤੀਆਂ 'ਚ ਭਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।