21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਬੈਠਕ ਦੌਰਾਨ ਕਰੀਬ 72 ਕਰੋੜ ਦੇ ਵਿਕਾਸ ਕਾਰਜਾਂ ਨੂੰ ਮਿਲੀ ਹਰੀ ਝੰਡੀ <br/>

ਅਜੀਤ ਡੈਸਕ 16-07-2025
ਅੰਮਿ੍ਤਸਰ, 15 ਜੁਲਾਈ (ਹਰਮਿੰਦਰ ਸਿੰਘ)-ਅੰਮਿ੍ਤਸਰ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੁਲਾਰਾ ਦੇਣ ਲਈ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਪਹਿਲੀ ਬੈਠਕ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਦਫ਼ਤਰ 'ਚ ਹੋਈ ਜਿਸ ਦੌਰਾਨ ਕਰੀਬ 72 ਕਰੋੜ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦਿੱਤੀ ਗਈ | ਇਸ ਮੀਟਿੰਗ ਵਿਚ ਮੇਅਰ ਤੋਂ ਇਲਾਵਾ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ, ਸੀਨੀ: ਡਿਪਟੀ ਮੇਅਰ ਪਿ੍ਅੰਕਾ ਸ਼ਰਮਾ, ਡਿਪਟੀ ਮੇਅਰ ਅਨੀਤਾ ਰਾਣੀ, ਕੌਂਸਲਰ ਸੁਖਬੀਰ ਕੌਰ, ਕੌਂਸਲਰ ਜਗਮੀਤ ਸਿੰਘ ਅਤੇ ਨਗਰ ਨਿਗਮ ਦੇ ਅਧਿਕਾਰੀ ਮੌਜੂਦ ਸਨ | ਇਸ ਬੈਠਕ ਦੌਰਾਨ ਵਿਕਾਸ ਕਾਰਜਾਂ ਨਾਲ ਸੰਬੰਧਿਤ ਵੱਖ-ਵੱਖ ਅਜੰਡਾ ਆਈਟਮਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਪ੍ਰਵਾਨਗੀ ਦਿੱਤੀ ਗਈ | ਇਸ ਬੈਠਕ ਉਪਰੰਤ ਜਾਣਕਾਰੀ ਸਾਂਝੀ ਕਰਦੇ ਹੋਏ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਦੱਸਿਆ ਕਿ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ ਗੁਰੂ ਨਗਰੀ ਦੇ ਵਿਕਾਸ ਦੇ ਵੱਖ-ਵੱਖ ਕੰਮਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਵਿਚ ਵਿਸ਼ੇਸ਼ ਤੌਰ 'ਤੇ ਵਿਸ਼ਵ ਪ੍ਰਸਿੱਧ ਤੀਰਥ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ, ਸ਼ਹੀਦਾਂ ਸਾਹਿਬ, ਜਲਿ੍ਹਆਂਵਾਲਾ ਬਾਗ਼, ਕਿਲ੍ਹਾ ਗੋਬਿੰਦਗੜ੍ਹ, ਕੰਪਨੀ ਬਾਗ਼ (ਰਾਮਬਾਗ ਗਾਰਡਨ) ਆਦਿ ਪ੍ਰਮੁੱਖ ਸਥਾਨ ਜਿੱਥੇ ਰੋਜ਼ਾਨਾ ਦੇਸ਼ਾ-ਵਿਦੇਸ਼ਾਂ ਤੋਂ ਲੱਖਾ ਸ਼ਰਧਾਲੂ ਆਉਂਦੇ ਹਨ, ਦੇ ਆਲੇ-ਦੁਆਲੇ ਸੜਕਾਂ ਦੀ ਸਾਫ-ਸਫਾਈ, ਭਗਤਾਂ ਵਾਲਾ ਡੰਪ ਵਿਖੇ ਕੂੜੇ ਦੀ ਸਮੱਸਿਆ ਨੂੰ ਦੂਰ ਕਰਨ ਲਈ ਬਾਇਓਰੈਮੀਡੀਏਸ਼ਨ ਕਰਵਾਉਣ, ਨਰਾਇਣਗੜ੍ਹ ਵਿਖੇ ਬਾਇਓਗੈਸ ਪਲਾਟ ਦਾ ਕੰਮ, ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਿਹਤਰ ਬਣਾਉਣ ਨਵਾੇ ਟਿਊਬਵੈੱਲ ਲਗਾਉਣ, ਜਲ ਸਪਲਾਈ ਲਾਈਨਾਂ ਨੂੰ ਬਦਲਣਾ, ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚੋਂ ਗੰਦੇ ਪਾਣੀ ਦੀ ਨਿਕਾਸੀ ਲਈ ਸੁਪਰ ਸੱਕਰ ਮਸ਼ੀਨਾਂ ਰਾਹੀਂ ਸੀਵਰ ਲਾਈਨਾਂ ਦੀ ਸਫ਼ਾਈ, ਨਵੀਂ ਸੀਵਰ ਲਾਈਨਾਂ ਵਿਛਾਉਣ, ਮੇਨ ਹੌਲ ਹੌਦੀਆਂ, ਸੀਵਰ ਦੇ ਢੱਕਣ ਉੱਚੇ ਕਰਨ ਅਤੇ ਉਨ੍ਹਾਂ ਦੀ ਰਿਪੇਅਰ, ਵੱਖ-ਵੱਖ ਇਲਾਕਿਆਂ ਵਿਚ ਨਵੀਆਂ ਸਟਰੀਟ ਲਾਈਟਾਂ ਲਗਾਉਣ, ਸੀ. ਸੀ. ਫਲੋਰਿੰਗ, ਰੋਡ ਗੁੱਲੀ ਚੈਂਬਰਾਂ, ਪੈਚ ਵਰਕ, ਇੰਟਰਲਾਕਿੰਗ ਟਾਈਲਾਂ ਲਗਾਉਣ ਤੇ ਸਿਵਲ ਨਾਲ ਸੰਬੰਧਿਤ ਕੰਮਾਂ, ਪਾਰਕਾਂ ਦੀ ਮੁੜ ਬਣਤਰ ਆਦਿ ਦੇ ਵਿਕਾਸ ਕੰਮਾਂ ਨੂੰ ਹਰੀ ਝੰਡੀ ਦਿੱਤੀ ਗਈ | ਮੇਅਰ ਨੇ ਕਿਹਾ ਕਿ ਗੁਰੂ ਨਗਰੀ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਆਉਣ ਵਾਲੇ ਦਿਨਾਂ 'ਚ ਵਿਕਾਸ ਕਾਰਜ ਜ਼ਮੀਨੀ ਪੱਧਰ 'ਤੇ ਨਜ਼ਰ ਆਉਣਗੇ |
ਵਿਕਾਸ ਕਾਰਜਾਂ 'ਚ ਮਿਆਰ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ - ਸੀਨੀਅਰ ਡਿਪਟੀ ਮੇਅਰ ਪਿ੍ਅੰਕਾ ਸ਼ਰਮਾ
ਇਸ ਬੈਠਕ ਉਪਰੰਤ ਸੀਨੀ: ਡਿਪਟੀ ਮੇਅਰ ਪਿ੍ਅੰਕਾ ਸ਼ਰਮਾ ਨੇ ਕਿਹਾ ਕਿ ਬੈਠਕ ਦੌਰਾਨ 154 ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ 49 ਫ਼ੀਸਦੀ ਰਿਆਇਤ ਵਾਲੇ ਮਾਮਲਿਆਂ 'ਚ ਅਫ਼ਸਰ ਯਕੀਨੀ ਬਣਾਉਣ ਕਿ ਵਿਕਾਸ ਕਾਰਜਾਂ ਵਿਚ ਕੋਈ ਵੀ ਖ਼ਾਮੀਆਂ ਨਾ ਰਹਿਣ | ਉਨ੍ਹਾਂ ਪੂਰੇ ਸ਼ਹਿਰ 'ਚ ਵਿਕਾਸ ਕਾਰਜ ਪੱਖਪਾਤ ਤੋਂ ਉੱਪਰ ਉੱਠ ਕੇ ਕਰਵਾਉਣ ਲਈ ਕਿਹਾ ਗਿਆ |

ਪਿਛਲੀ ਖ਼ਬਰ ਐਕਸਲਸਮ ਹਾਈ ਸੀਨੀਅਰ ਸੈਕੰਡਰੀ ਸਕੂਲ ਵਿਖੇ ਇਨਵੈਸਚਰ ਸਮਾਗਮ <br/> ਅਗਲੀ ਖ਼ਬਰ ਮਿਨੇਲ ਫ਼ਾਰੂਕੀ ਬਣੀ ਪਾਕਿ ਦੀ ਸਭ ਤੋਂ ਛੋਟੀ ਉਮਰ ਦੀ ਕਮਰਸ਼ੀਅਲ ਮਹਿਲਾ ਪਾਇਲਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।