21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਸਬਜ਼ੀ ਮੰਡੀ ਵੱਲਾ ਦੇ ਫਲਾਂ ਦੀਆਂ ਸ਼ੈੱਡਾਂ ਦੇ ਆਲੇ ਦੁਆਲੇ ਖੜ੍ਹੇ ਗੰਦੇ ਪਾਣੀ ਤੇ ਫ਼ੈਲੀ ਗੰਦਗੀ ਤੋਂ ਆੜ੍ਹਤੀਆਂ 'ਚ ਭਾਰੀ ਰੋਸ <br/>

ਅਜੀਤ ਡੈਸਕ 16-07-2025
ਵੇਰਕਾ/ਨਵਾਂ ਪਿੰਡ, 15 ਜੁਲਾਈ (ਪਰਮਜੀਤ ਸਿੰਘ ਬੱਗਾ, ਜਸਪਾਲ ਸਿੰਘ)-ਉਤਰੀ ਭਾਰਤ ਦੀ ਪ੍ਰਸਿੱਧ ਸਬਜ਼ੀ ਮੰਡੀ ਵੱਲਾ ਵਿਚ ਫਲਾਂ ਵਾਲੀਆਂ ਸ਼ੈੱਡਾਂ ਵਾਲੇ ਪਾਸੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਣ ਸ਼ੈੱਡਾਂ ਦੇ ਆਲੇ ਦੁਆਲੇ ਖੜੇ ਬਦਬੂ ਮਾਰਦੇ ਬਰਸਾਤੀ ਪਾਣੀ ਅਤੇ ਵੱਡੇ ਪੱਧਰ ਤੇ ਫ਼ੈਲੀ ਗੰਦਗੀ ਕਾਰਨ ਆੜਤੀਆਂ ਨੇ ਭਾਰੀ ਰੋਸ ਪ੍ਰਗਟ ਕੀਤਾ ਹੈ | ਇਸ ਸੰਬੰਧੀ ਫਰੂਟ ਮਰਚੈਂਟ ਐਸੋਸੀਏਸ਼ਨ ਦੇ ਪ੍ਰਧਾਨ ਅਰਬਿੰਦਰ ਸਿੰਘ ਹਨੀ, ਕੰਵਲਜੀਤ ਸਿੰਘ, ਰਜਤ ਮਹਾਜਨ, ਦੇਵ ਦਾਸ ਆਦਿ ਨੇ ਦੱਸਿਆ ਕਿ ਪ੍ਰਸਿੱਧ ਸਬਜ਼ੀ ਮੰਡੀ ਨੂੰ ਅੰਮਿ੍ਤਸਰ ਦੇ ਹਾਲ ਗੇਟ ਨੇੜਿਓਾ 2004 ਵਿਚ ਮਹਿਤਾ ਰੋਡ ਵੱਲਾ ਵਿਖੇ ਤਬਦੀਲ ਕੀਤੇ ਜਾਣ ਦੇ 21 ਸਾਲ ਦਾ ਬੇਹੱਦ ਲੰਮਾਂ ਸਮਾਂ ਬੀਤ ਜਾਣ ਦੇ ਬਾਵਜੂਦ ਮੰਡੀ ਵਿਚ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਨਾ ਕਰਵਾਏ ਜਾਣ ਕਾਰਨ ਇਸ ਮੰਡੀ ਦੇ ਹਾਲਾਤ ਬਦ ਤੋਂ ਬਦਤਰ ਬਣਦੇ ਜਾ ਰਹੇ ਹਨ | ਮੰਡੀ ਦੀ ਚਾਰਦੀਵਾਰੀ ਨਾ ਹੋਣ ਕਾਰਨ ਅਵਾਰਾ ਪਸ਼ੂਆਂ ਦੀ ਭਰਮਾਰ ਹੈ ਤੇ ਰਾਤ ਵੇਲੇ ਲਾਈਟ ਦਾ ਪ੍ਰਬੰਧ ਨਾ ਹੋਣਾ ਤੇ ਸੁਰੱਖਿਆ ਵੀ ਰੱਬ ਆਸਰੇ ਹੈ | ਜਿਸ ਕਾਰਨ ਕੁਝ ਦਿਨ ਪਹਿਲਾਂ ਹਲਕਾ ਵਿਧਾਇਕ ਮੈਡਮ ਜੀਵਨਜੋਤ ਕੌਰ ਨੇ ਦੌਰਾ ਕਰਕੇ ਸਬਜ਼ੀ ਮੰਡੀ ਵਿਚ ਸਫਾਈ ਕਰਵਾਉਣ ਦਾ ਹੁਕਮ ਜਾਰੀ ਕੀਤਾ ਪਰ ਫਲਾਂ ਵਾਲੇ ਸ਼ੈੱਡਾਂ ਵਾਲੇ ਪਾਸੇ ਨੂੰ ਅਣਗੌਲਿਆਂ ਕੀਤਾ ਗਿਆ ਹੈ | ਇਸ ਲਈ ਉਨ੍ਹਾਂ ਦੀ ਫਰੂਟ ਮਰਚੈਂਟ ਐਸੋਸੀਏਸ਼ਨ ਦੀ ਪੰਜਾਬ ਸਰਕਾਰ ਅਤੇ ਹਲਕੇ ਦੀ ਵਿਧਾਇਕਾ ਪਾਸੋਂ ਮੰਗ ਹੈ, ਇਸ ਮੰਡੀ ਨੂੰ ਵੀ ਪੰਜਾਬ ਦੀਆਂ ਹੋਰਨਾਂ ਆਧੁਨਿਕ ਸਹੂਲਤਾਂ ਨਾਲ ਲੈਸ ਸਬਜ਼ੀ ਤੇ ਫਲ ਮੰਡੀਆਂ ਵਾਂਗਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਅਤੇ ਨਵੇਂ ਸ਼ੈੱਡ ਬਣਵਾਏ ਜਾਣ | ਇਸ ਮਾਮਲੇ ਸੰਬੰਧੀ ਮਾਰਕੀਟ ਕਮੇਟੀ ਅੰਮਿ੍ਤਸਰ ਦੇ ਚੇਅਰਮੈਨ ਬਲਜੀਤ ਸਿੰਘ ਰਿੰਕੂ ਨਾਲ ਰਾਬਤਾ ਕਰਨ ਤੇ ਉਨ੍ਹਾਂ ਆਖਿਆ ਕਿ ਸਬਜ਼ੀ ਮੰਡੀ ਦੇ ਨਜ਼ਦੀਕ ਭਾਰਤੀ ਸੈਨਾ ਦਾ ਅਸਲਾ ਡੀਪੂ ਹੋਣ ਕਾਰਣ ਇਸਦੇ ਇਕ ਹਜ਼ਾਰ ਮੀਟਰ ਦੇ ਘੇਰੇ ਅੰਦਰ ਕਿਸੇ ਵੀ ਕਿਸਮ ਦੀ ਉਸਾਰੀ ਕਰਨ 'ਤੇ ਲਗਾਈ ਪਾਬੰਧੀ ਕਾਰਨ ਕੰਮ ਰੁਕੇ ਹੋਏ ਹਨ, ਪਰ ਪੰਜਾਬ ਸਰਕਾਰ ਦੁਆਰਾ ਮੰਡੀ ਦੇ ਵਿਕਾਸ ਲਈ ਭਾਰਤੀ ਸੈਨਾ ਪਾਸੋਂ ਲਿਖਤੀ ਤੌਰ ਐੱਨ.ਓ.ਸੀ. ਮੰਗ ਕੀਤੀ ਗਈ ਹੈ ਜਿਸ ਦੀ ਆਗਿਆ ਮਿਲਣ 'ਤੇ ਮੰਡੀ ਦੀ ਹਰ ਮੁਸ਼ਕਿਲ ਦਾ ਨਿਪਟਾਰਾ ਕਰਵਾਇਆ ਜਾਵੇਗਾ |

ਪਿਛਲੀ ਖ਼ਬਰ ਮਿਨੇਲ ਫ਼ਾਰੂਕੀ ਬਣੀ ਪਾਕਿ ਦੀ ਸਭ ਤੋਂ ਛੋਟੀ ਉਮਰ ਦੀ ਕਮਰਸ਼ੀਅਲ ਮਹਿਲਾ ਪਾਇਲਟ <br/> ਅਗਲੀ ਖ਼ਬਰ ਬੇਅਦਬੀ ਬਿੱਲ ਨੂੰ ਮਨਜ਼ੂਰੀ ਮਿਲਣ 'ਤੇ ਲੁਹਾਰਕਾ ਖੁਰਦ ਦੀ ਪੰਚਾਇਤ ਵਲੋਂ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।