13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਦੋ ਮੋਟਰਸਾਈਕਲਾਂ ਦੀ ਟੱਕਰ 'ਚ ਇਕ ਵਿਅਕਤੀ ਗੰਭੀਰ ਜ਼ਖ਼ਮੀ

ਅਜੀਤ ਡੈਸਕ 07-12-2025
ਅਬੋਹਰ, 6 ਦਸੰਬਰ (ਵਿਵੇਕ ਹੂੜੀਆ)-ਸੀਤੋ ਰੋਡ 'ਤੇ ਕਾਲਾ ਟਿੱਬਾ ਨੇੜੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ਵਿਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ | ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸੀਡ ਫਾਰਮ ਦਾ ਵਸਨੀਕ ਆਪਣੇ ਭਤੀਜੇ ਦਾ ਜਨਮ ਦਿਨ ਮਨਾਉਣ ਲਈ ਪਿੰਡ ਸੁਖਚੈਨ ਜਾ ਰਿਹਾ ਸੀ ਤਾਂ ਉਸ ਦਾ ਮੋਟਰਸਾਈਕਲ ਉਸ ਤੋਂ ਅੱਗੇ ਜਾ ਰਹੇ ਇਕ ਵਿਅਕਤੀ ਦੇ ਮੋਟਰਸਾਈਕਲ ਨਾਲ ਟਕਰਾ ਗਿਆ | ਇਸ ਘਟਨਾ ਵਿਚ ਦੋਵੇਂ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਏ | ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਬਲ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ | ਜਿੱਥੇ ਇਕ ਵਿਅਕਤੀ ਦੀ ਹਾਲਤ ਗੰਭੀਰ ਦੇਖਦੇ ਹੋਏ ਰੈਫ਼ਰ ਕਰ ਦਿੱਤਾ ਗਿਆ | ਜਾਣਕਾਰੀ ਅਨੁਸਾਰ ਸੁਖਚੈਨ ਪਿੰਡ ਦੇ ਰਹਿਣ ਵਾਲੇ ਮੰਗਾ ਰਾਮ ਦਾ ਪੁੱਤਰ ਲਾਲ ਚੰਦ ਕੱਲ੍ਹ ਸ਼ਾਮ ਸ਼ਹਿਰ ਵਿਚ ਕੰਮ ਕਰਨ ਤੋਂ ਬਾਅਦ ਆਪਣੇ ਮੋਟਰਸਾਈਕਲ 'ਤੇ ਘਰ ਵਾਪਸ ਆ ਰਿਹਾ ਸੀ | ਇਸ ਦੌਰਾਨ ਸੀਡ ਫਾਰਮ ਦੇ ਰਹਿਣ ਵਾਲੇ ਫੂਲਚੰਦ ਦਾ ਪੁੱਤਰ ਸ਼ਾਮ ਲਾਲ ਵੀ ਆਪਣੇ ਭਤੀਜੇ ਦਾ ਜਨਮਦਿਨ ਮਨਾਉਣ ਲਈ ਅਬੋਹਰ ਤੋਂ ਸੁਖਚੈਨ ਜਾ ਰਿਹਾ ਸੀ | ਜਿਵੇਂ ਹੀ ਉਹ ਕਾਲਾ ਟਿੱਬਾ ਪਿੰਡ ਦੇ ਨੇੜੇ ਪਹੁੰਚੇ ਉਨ੍ਹਾਂ ਦੇ ਮੋਟਰਸਾਈਕਲਾਂ ਦੀ ਜ਼ਬਰਦਸਤ ਟੱਕਰ ਹੋ ਗਈ | ਜਿਸ ਵਿਚ ਸ਼ਾਮ ਲਾਲ ਨੂੰ ਮਾਮੂਲੀ ਸੱਟਾਂ ਲੱਗੀਆਂ ਜਦ ਕਿ ਲਾਲ ਚੰਦ ਗੰਭੀਰ ਜ਼ਖ਼ਮੀ ਹੋ ਗਿਆ | ਸੂਚਨਾ ਮਿਲਣ 'ਤੇ ਐੱਸ.ਐੱਸ.ਐਫ ਦੇ ਏ.ਐੱਸ.ਆਈ ਕਿ੍ਸ਼ਨ ਲਾਲ ਅਤੇ ਉਨ੍ਹਾਂ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ | ਡਾਕਟਰਾਂ ਦਾ ਕਹਿਣਾ ਹੈ ਕਿ ਲਾਲ ਚੰਦ ਗੰਭੀਰ ਜ਼ਖਮੀ ਸੀ ਅਤੇ ਮੁੱਢਲੇ ਇਲਾਜ ਤੋਂ ਬਾਅਦ ਰੈਫ਼ਰ ਕਰ ਦਿੱਤਾ ਗਿਆ |
ਪਿਛਲੀ ਖ਼ਬਰ ਨੈਸ਼ਨਲ ਪ੍ਰੋਗਰਾਮ ਫ਼ਾਰ ਕੰਟਰੋਲ ਆਫ਼ ਬਲਾਇੰਡਨੈਸ ਤਹਿਤ ਐਨਕਾਂ ਵੰਡੀਆਂ <br/> ਅਗਲੀ ਖ਼ਬਰ ਐੱਸ. ਸੀ./ ਐੱਸ. ਟੀ. /ਓ. ਬੀ. ਸੀ. ਮਹਾਂ ਸੰਘਰਸ਼ ਕਮੇਟੀ ਵਲੋਂ ਡਾਕਟਰ ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।