13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਐੱਸ. ਸੀ./ ਐੱਸ. ਟੀ. /ਓ. ਬੀ. ਸੀ. ਮਹਾਂ ਸੰਘਰਸ਼ ਕਮੇਟੀ ਵਲੋਂ ਡਾਕਟਰ ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ <br/>

ਜਲਾਲਾਬਾਦ ਵਿਖੇ ਐੱਸ.ਸੀ./ਐੱਸ.ਟੀ./ਓ.ਬੀ.ਸੀ. ਮਹਾਂ ਸੰਘਰਸ਼ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਬਾਬਾ ਸਾਹਿਬ ਦੀ ਪ੍ਰਤਿਭਾ ਨੂੰ ਹਾਰ ਪਾਉਂਦੇ | ਤਸਵੀਰ-ਹਰਪ੍ਰੀਤ ਸਿੰਘ ਪਰੂਥੀ <br/> 07-12-2025
ਜਲਾਲਾਬਾਦ, 6 ਦਸੰਬਰ (ਹਰਪ੍ਰੀਤ ਸਿੰਘ ਪਰੂਥੀ)-ਐੱਸ. ਸੀ./ ਐੱਸ.ਟੀ ./ਓ. ਬੀ. ਸੀ ਮਹਾਂ ਸੰਘਰਸ਼ ਕਮੇਟੀ ਜਲਾਲਾਬਾਦ ਵੱਲੋਂ ਅੱਜ ਮਹਾ ਨਾਇਕ ਭਾਰਤ ਰਤਨ, ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਬਾਬਾ ਸਾਹਿਬ ਦੀ ਪ੍ਰਤਿਮਾ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਵਿਸ਼ੇਸ਼ ਤੌਰ ਤੇ ਐੱਸ.ਡੀ.ਓ. ਗਿਆਨ ਚੰਦ, ਸੰਘਰਸ਼ ਕਮੇਟੀ ਦੇ ਪ੍ਰਧਾਨ ਰੋਹਿਤ ਗੁਡਾਲੀਆ, ਦਿਹਾਤੀ ਪ੍ਰਧਾਨ ਅਸ਼ੋਕ ਸਰਾਰੀ, ਜਨਰਲ ਸੈਕਟਰੀ ਜੋਗਿੰਦਰ ਪਾਲ, ਪੈੱ੍ਰਸ ਸਕੱਤਰ ਸਤਨਾਮ ਸਿੰਘ ਫਲੀਆਂ ਵਾਲਾ, ਸੁਪਰਵਾਈਜ਼ਰ ਸੰਦੀਪ ਸੰਘੇਲੀਆ, ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੰਨ੍ਹੀ ਸਾਰਵਾਨ, ਸੀਨੀਅਰ ਮੀਤ ਪ੍ਰਧਾਨ ਮਾਸਟਰ ਬਲਵੀਰ ਪਵਾਰ, ਮੀਤ ਪ੍ਰਧਾਨ ਬਲਦੇਵ ਸਿੰਘ, ਦੇਸ ਰਾਜ ਗੁਡਾਲੀਆ, ਰਜਿੰਦਰ ਭੱਟੀ, ਮਾਸਟਰ ਨਿਰਭੈ ਸਿੰਘ, ਡਾਕਟਰ ਰਮੇਸ਼ ਲਾਡੀ, ਡਾਕਟਰ ਪ੍ਰਕਾਸ਼ ਦੋਸ਼ੀ, ਸਫ਼ਾਈ ਸੇਵਕ ਯੂਨੀਅਨ ਦੇ ਵਾਈਸ ਪ੍ਰਧਾਨ ਰਵੀ ਕੁਮਾਰ, ਸੂਰਜ ਕੁਮਾਰ,ਸੁਰੇਸ਼ ਚੌਹਾਨ, ਮਨੀਸ਼ ਤੰਬੋਲੀਆ, ਰਿੰਕੂ ਖਰਾਲੀਆ, ਧਰਮਪਾਲ ਆਰਵ, ਆਰਫ਼ ਗੁਡਾਲੀਆ ਤੇ ਮਾਤਾਵਾਂ ਨੇ ਬਾਬਾ ਸਾਹਿਬ ਨੂੰ ਸ਼ਰਧਾ ਤੇ ਫੁੱਲ ਭੇਟ ਕੀਤੇ | ਇਸ ਮੌਕੇ ਮੁੱਖ ਬੁਲਾਰੇ ਮਾਸਟਰ ਬਲਵੀਰ ਪਵਾਰ, ਰੋਹਿਤ ਗੁਡਾਲੀਆ, ਅਸ਼ੋਕ ਸਰਾਰੀ ਨੇ ਬਾਬਾ ਸਾਹਿਬ ਦੇ ਜੀਵਨ 'ਤੇ ਚਾਨਣਾ ਪਾਇਆ ਅਤੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ ਜੋ ਦੇਸ਼ ਨੂੰ ਸੰਵਿਧਾਨ ਦਿੱਤਾ ਹੈ, ਜਿਸ ਨਾਲ ਦੇਸ਼ ਚੱਲ ਰਿਹਾ ਅਤੇ ਹਰ ਸਮਾਜ ਨੂੰ ਸੰਵਿਧਾਨ ਵਿਚ ਬਣਦੇ ਅਧਿਕਾਰ ਦਿੱਤੇ ਗਏ ਹਨ | ਜਿਸ ਨਾਲ ਆਪਣੇ ਹੱਕਾਂ ਦੇ ਲਈ ਲੜ ਸਕੀਏ ਅਤੇ ਬਾਬਾ ਸਾਹਿਬ ਨੇ ਕਿਹਾ ਸੀ ਕਿ ਪੜੋ-ਜੁੜੋ-ਸੰਘਰਸ਼ ਕਰੋ ਅੰਬੇਡਕਰ ਸਾਹਿਬ ਨੇ ਦੇਸ਼ 'ਚੋਂ ਊਚ ਨੀਚ ਦਾ ਭੇਦਭਾਵ ਖ਼ਤਮ ਕੀਤਾ ਅਤੇ ਦੇਸ਼ ਦੇ ਪਛੜੇ ਵਰਗ ਨੂੰ ਸਮਾਨਤਾ ਦਾ ਹੱਕ ਲੈ ਕੇ ਦਿੱਤਾ, ਅੱਜ ਜੋ ਅਸੀਂ ਦੇਸ਼ ਦੀ ਤਰੱਕੀ ਲਈ ਵੋਟ ਪਾਉਂਦੇ ਹਾਂ, ਇਸ ਦਾ ਹੱਕ ਵੀ ਉਨ੍ਹਾਂ ਦੀ ਹੀ ਦੇਣ ਹੈ |

ਪਿਛਲੀ ਖ਼ਬਰ ਦੋ ਮੋਟਰਸਾਈਕਲਾਂ ਦੀ ਟੱਕਰ 'ਚ ਇਕ ਵਿਅਕਤੀ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਪੀ.ਐਮ. ਸ੍ਰੀ ਕੰਨਿਆ ਸਕੂਲ ਵਿਖੇ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।