18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਨਵੇਂ ਸਾਲ ਦੇ ਜਸ਼ਨ 26 ਦਸੰਬਰ ਨੂੰ ਰੀਕਿ੍ਏਸ਼ਨ ਕਲੱਬ ਵਿਖੇ ਹੋਣਗੇ-ਅਸ਼ੋਕ ਕਾਮਰਾ

ਅਜੀਤ ਡੈਸਕ 20-11-2025
ਫ਼ਾਜ਼ਿਲਕਾ, 19 ਨਵੰਬਰ (ਦਵਿੰਦਰ ਪਾਲ ਸਿੰਘ)-ਦੀ ਰੀਕ੍ਰੀਏਸ਼ਨ ਕਲੱਬ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਕਲੱਬ ਦੇ ਸਕੱਤਰ ਅਸ਼ੋਕ ਕਾਮਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕਲੱਬ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਜ਼ਰੂਰੀ ਫ਼ੈਸਲੇ ਲਏ ਗਏ | ਮੀਟਿੰਗ ਵਿਚ ਸੀਨੀਅਰ ਵਕੀਲ ਮਹਿੰਦਰ ਲੂਣਾ, ਖ਼ਜ਼ਾਨਚੀ ਰਾਜੇਸ਼ ਨਾਗਪਾਲ ਬਿੱਟਾ, ਸੰਨ੍ਹੀ ਝਾਂਬ, ਐਡਵੋਕੇਟ ਸੰਜੀਵ ਭੂਸਰੀ, ਬੰਟੀ ਕੁਕਰੇਜਾ, ਰਾਜਿੰਦਰ ਕਾਮਰਾ, ਮੰਗਤ ਰਾਮ ਮਿਗਲਾਨੀ, ਵਿਕਾਸ ਬਠਲਾ, ਦੀਪਕ ਮੁੰਜਾਲ, ਰੂਬੀ ਕਾਠਪਾਲ, ਰਾਜਿੰਦਰ ਪੁਪਨੇਜਾ, ਵਿਕੀ ਕਵਾਤੜਾ, ਰਵਿੰਦਰ ਭਟੇਜਾ, ਅਣੂ ਧੂੜੀਆ, ਅਵਿਨਾਸ਼ ਚਤਰਥ ਕਾਲਾ ਮੌਜੂਦ ਸਨ | ਮੀਟਿੰਗ ਬਾਰੇ ਸਕੱਤਰ ਸ੍ਰੀ ਕਾਮਰਾ ਨੇ ਕਿਹਾ ਕਿ ਕਲੱਬ ਵਿਚ ਲੰਬੇ ਸਮੇਂ ਤੋਂ ਕੋਈ ਸਾਲਾਨਾ ਤਿਉਹਾਰ ਜਾਂ ਜਸ਼ਨ ਨਹੀਂ ਮਨਾਇਆ ਜਾ ਰਿਹਾ ਹੈ ਪਰ ਇਸ ਵਾਰ ਕਲੱਬ ਵਿਚ ਨਵੇਂ ਸਾਲ ਨੂੰ ਸਮਰਪਿਤ ਇਕ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਜਾਵੇਗਾ | ਇਹ ਸਮਾਗਮ ਸ਼ੁੱਕਰਵਾਰ 26 ਦਸੰਬਰ ਨੂੰ ਹੋਵੇਗਾ, ਜਿੱਥੇ ਮੈਂਬਰਾਂ ਦਾ ਮਨੋਰੰਜਨ ਕਰਨ ਲਈ ਇਕ ਮਸ਼ਹੂਰ ਗਾਇਕ ਨੂੰ ਸੱਦਾ ਦਿੱਤਾ ਜਾਵੇਗਾ | ਸਮਾਗਮ ਦੌਰਾਨ ਕਈ ਮਨੋਰੰਜਨ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ | ਇਹ ਸਮਾਗਮ ਕਲੱਬ ਦੀ ਪ੍ਰਧਾਨ ਡੀ.ਸੀ ਅਮਰਪ੍ਰੀਤ ਕੌਰ ਸੰਧੂ ਅਤੇ ਸੀਨੀਅਰ ਉਪ ਪ੍ਰਧਾਨ ਐੱਸ.ਐੱਸ.ਪੀ ਗੁਰਮੀਤ ਸਿੰਘ ਦੀ ਨਿਗਰਾਨੀ ਹੇਠ ਆਯੋਜਿਤ ਕੀਤਾ ਜਾਵੇਗਾ ਅਤੇ ਕਲੱਬ ਦੇ ਮੈਂਬਰ ਆਪਣੇ ਪਰਿਵਾਰਾਂ ਸਮੇਤ ਇਸ ਸਮਾਗਮ ਵਿਚ ਹਿੱਸਾ ਲੈਣਗੇ | ਉਨ੍ਹਾਂ ਨੇ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਕਲੱਬ ਇਲਾਕੇ ਦੇ ਲੋਕਾਂ ਅਤੇ ਮੈਂਬਰਾਂ ਦੇ ਮਨੋਰੰਜਨ ਅਤੇ ਉਨ੍ਹਾਂ ਦੀਆਂ ਖੁਸ਼ੀਆਂ-ਦੁੱਖਾਂ ਨੂੰ ਸਾਂਝੀਆਂ ਕਰਨ ਲਈ ਕੰਮ ਕਰ ਰਿਹਾ ਹੈ, ਇਸ ਲਈ ਸਾਰੇ ਮੈਂਬਰਾਂ ਨੂੰ ਮੀਟਿੰਗਾਂ ਅਤੇ ਸਮਾਗਮਾਂ ਵਿਚ ਨਿਯਮਿਤ ਤੌਰ 'ਤੇ ਸ਼ਾਮਲ ਹੋ ਕੇ ਆਪਣਾ ਸਮਰਥਨ ਦੇਣਾ ਚਾਹੀਦਾ ਹੈ |
ਪਿਛਲੀ ਖ਼ਬਰ ਕਰਨਲ ਭੁਪਿੰਦਰ ਸਿੰਘ ਮਾਨ ਨੇ ਕੀਤਾ ਸਿੰਘ ਸਭਾ ਕੰਨਿਆ ਪਾਠਸ਼ਾਲਾ ਸਕੂਲ ਦਾ ਦੌਰਾ <br/> ਅਗਲੀ ਖ਼ਬਰ ਡੀ.ਏ.ਵੀ ਕਾਲਜ ਆਫ਼ ਐਜੂਕੇਸ਼ਨ ਅਬੋਹਰ 'ਚ ਰਾਸ਼ਟਰੀ ਏਕਤਾ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।