26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਸਰਵ ਹਿਤਕਾਰੀ ਵਿੱਦਿਆ ਮੰਦਰ ਵਿਖੇ ਸੱਤ ਸ਼ਕਤੀ ਸੰਗਮ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ <br/>

ਅਜੀਤ ਡੈਸਕ 19-11-2025
ਫ਼ਾਜ਼ਿਲਕਾ, 18 ਨਵੰਬਰ (ਅਮਰਜੀਤ ਸ਼ਰਮਾ)-ਵਿੱਦਿਆ ਭਾਰਤੀ ਵੱਲੋਂ ਸੱਤ ਸ਼ਕਤੀ ਸੰਗਮ ਪ੍ਰੋਗਰਾਮ ਦੀ ਸ਼ੁਰੂਆਤ ਸਰਵ ਹਿਤਕਾਰੀ ਵਿੱਦਿਆ ਮੰਦਰ ਵਿਖੇ ਹੋਈ | ਇਸ ਪ੍ਰੋਗਰਾਮ ਦਾ ਉਦਘਾਟਨ ਮੁੱਖ ਬੁਲਾਰੇ ਵਜੋਂ ਪਹੁੰਚੇ ਸ਼੍ਰੀਮਤੀ ਅਨੂ ਗੋਇਲ, ਪ੍ਰਧਾਨ ਸ਼੍ਰੀਮਤੀ ਸੁਨੀਤਾ ਮਨਚੰਦਾ, ਵਿੱਦਿਆ ਮੰਦਰ ਦੇ ਪਿ੍ੰਸੀਪਲ ਸ਼੍ਰੀਮਤੀ ਮਧੂ ਸ਼ਰਮਾ ਅਤੇ ਸ਼ਿਸ਼ੂ ਵਾਟਿਕਾ ਮੁਖੀ ਸ਼੍ਰੀਮਤੀ ਵਿਨੀਤਾ ਭੂਸਰੀ ਨੇ ਦੀਪ ਜਗਾ ਕੇ ਕੀਤਾ | ਇਸ ਪ੍ਰੋਗਰਾਮ ਵਿਚ ਦੂਜੀ ਜਮਾਤ ਦੇ ਬੱਚਿਆਂ ਦੀਆਂ ਮਾਤਾਵਾਂ ਨੇ ਉਤਸ਼ਾਹ ਨਾਲ ਭਾਗ ਲਿਆ | ਮੁੱਖ ਬੁਲਾਰੇ ਸ਼੍ਰੀਮਤੀ ਅਨੂ ਗੋਇਲ ਨੇ ਪ੍ਰੋਗਰਾਮ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੰਦਿਆਂ ਨਾਰੀ ਸ਼ਕਤੀ ਦੇ ਉਥਾਨ ਲਈ ਕੀਤੇ ਜਾ ਸਕਣ ਵਾਲੇ ਯਤਨਾਂ ਬਾਰੇ ਦੱਸਿਆ | ਪ੍ਰੋਗਰਾਮ ਦੀ ਪ੍ਰਧਾਨ ਸ਼੍ਰੀਮਤੀ ਸੁਨੀਤਾ ਮਨਚੰਦਾ ਆਪਣੇ ਪ੍ਰੇਰਨਾਦਾਇਕ ਵਿਚਾਰਾਂ ਨਾਲ ਹਾਜ਼ਰ ਨਾਰੀ ਸ਼ਕਤੀ ਲਈ ਪ੍ਰੇਰਨਾ ਸਰੋਤ ਬਣੇ | ਸਕੂਲ ਦੇ ਪਿ੍ੰਸੀਪਲ ਸ਼੍ਰੀਮਤੀ ਮਧੂ ਸ਼ਰਮਾ ਨੇ ਪ੍ਰੋਗਰਾਮ ਦੇ ਮੁੱਖ ਉਦੇਸ਼ ਬਾਰੇ ਦੱਸਦਿਆਂ ਸਮੂਹ ਨਾਰੀ ਸ਼ਕਤੀ ਨੂੰ ਅੱਜ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਅਤੇ ਸਮੱਸਿਆਵਾਂ ਦੇ ਹੱਲ ਲਈ ਜਾਗਰੂਕ ਕੀਤਾ | ਮਾਤਰੀ ਸ਼ਕਤੀ ਨੂੰ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਕਰਨ ਲਈ ਖ਼ੁਦ ਵੀ ਮੋਬਾਈਲ ਛੱਡਣ ਅਤੇ ਬੱਚਿਆਂ ਨੂੰ ਸਹੀ ਦਿਸ਼ਾ ਦੇਣ ਲਈ ਉਨ੍ਹਾਂ ਨੂੰ ਆਪਣੇ ਸਨਾਤਨ ਧਰਮ ਨਾਲ ਜੋੜਨ ਲਈ ਮੰਤਰ ਜਾਪ, ਗੁਰਬਾਣੀ, ਸਤਿਸੰਗ ਆਦਿ ਨਾਲ ਜੁੜ ਕੇ ਵਿੱਦਿਆ ਵਿਚ ਸਫਲਤਾ ਪ੍ਰਾਪਤ ਕਰਨ ਲਈ ਧਿਆਨ ਕੇਂਦਰਿਤ ਕਰਨ ਲਈ ਪ੍ਰੇਰਿਤ ਕੀਤਾ | ਨਾਰੀ ਸ਼ਕਤੀ ਵਿਚ ਸਮਾਈਆਂ ਅਥਾਹ ਸ਼ਕਤੀਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਵਿਚ ਚੇਤਨਾ ਜਗਾਈ | ਪ੍ਰੋਗਰਾਮ ਦੇ ਅੰਤ ਵਿਚ ਹਾਜ਼ਰ ਮਹਿਲਾ ਸ਼ਕਤੀ ਤੋਂ ਪ੍ਰਸ਼ਨੋਤਰੀ ਵੀ ਕੀਤੀ ਗਈ ਅਤੇ ਉਨ੍ਹਾਂ ਦੇ ਤਜਰਬੇ ਵੀ ਲਏ ਗਏ | ਸਟੇਜ ਦਾ ਸੰਚਾਲਨ ਸ਼੍ਰੀਮਤੀ ਵਿਨੀਤਾ ਭੂਸਰੀ ਨੇ ਬਾਖ਼ੂਬੀ ਨਿਭਾਇਆ | ਪਿ੍ੰਸੀਪਲ ਸ਼੍ਰੀਮਤੀ ਮਧੂ ਸ਼ਰਮਾ ਨੇ ਆਈ ਹੋਈ ਮਾਤਰੀ ਸ਼ਕਤੀ ਦਾ ਧੰਨਵਾਦ ਕਰਦਿਆਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |
ਚੇਅਰਮੈਨ ਪ੍ਰਸਾਰ ਭਾਰਤੀ ਨਵਨੀਤ ਕੁਮਾਰ ਸਹਿਗਲ ਨੇ ਆਕਾਸ਼ਵਾਣੀ ਦਫ਼ਤਰ ਫ਼ਾਜ਼ਿਲਕਾ ਦਾ ਕੀਤਾ ਦੌਰਾ
ਫ਼ਾਜ਼ਿਲਕਾ, 18 ਨਵੰਬਰ (ਦਵਿੰਦਰ ਪਾਲ ਸਿੰਘ)-ਚੇਅਰਮੈਨ ਪ੍ਰਸਾਰ ਭਾਰਤੀ, ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਭਾਰਤ ਸਰਕਾਰ ਨਵਨੀਤ ਕੁਮਾਰ ਸਹਿਗਲ ਆਈ.ਏ.ਐੱਸ (ਸੇਵਾਮੁਕਤ) ਵਲੋਂ ਆਕਾਸ਼ਵਾਣੀ ਦਫ਼ਤਰ ਫ਼ਾਜ਼ਿਲਕਾ ਦਾ ਦੌਰਾ ਕੀਤਾ ਤੇ ਚੱਲ ਰਹੇ ਸਾਧਨਾਂ ਦੀ ਰੂਪ ਰੇਖਾ ਦੀ ਜਾਣਕਾਰੀ ਹਾਸਲ ਕੀਤੀ | ਇਸ ਮੌਕੇ ਅਰਵਿੰਦ ਕੁਮਾਰ,ਪੀ ਸੀ ਐਸ, ਅਧਿਕ ਸਹਾਇਕ ਕਮਿਸ਼ਨਰ (ਅੰਡਰ ਟਰੇਨਿੰਗ) ਹਾਜ਼ਰ ਸਨ | ਚੇਅਰਮੈਨ ਨਵਨੀਤ ਕੁਮਾਰ ਸਹਿਗਲ ਨੇ ਇਸ ਦੌਰਾਨ ਆਕਾਸ਼ਵਾਣੀ ਦਫ਼ਤਰ ਫ਼ਾਜ਼ਿਲਕਾ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ | ਉਨ੍ਹਾਂ ਨੇ ਅਧਿਕਾਰੀਆਂ ਨੂੰ ਆਕਾਸ਼ਵਾਣੀ ਕੇਂਦਰ ਫ਼ਾਜ਼ਿਲਕਾ ਵਿਖੇ ਹੋਰ ਬਿਹਤਰੀ ਸਬੰਧੀ ਸੁਝਾਅ ਦਿੱਤੇ | ਇਸ ਮੌਕੇ ਰਣਜੀਤ ਮੀਨਾ ਡੀ.ਡੀ.ਜੀ. ਆਕਾਸ਼ਵਾਣੀ ਜਲੰਧਰ, ਏ.ਡੀ.ਈ ਆਕਾਸ਼ਵਾਣੀ ਧਰਮਪਾਲ, ਪ੍ਰੋਗਰਾਮ ਅਧਿਕਾਰੀ ਸੋਹਣ ਕੁਮਾਰ, ਸਹਾਇਕ ਇੰਜੀਨੀਅਰ ਆਕਾਸ਼ਵਾਣੀ ਇੰਚਾਰਜ ਲੋਕਲ ਗਗਨਦੀਪ ਗਰੋਵਰ, ਡੀ.ਟੀ.ਈ ਬੀ.ਐੱਸ.ਐਨ.ਐੱਲ ਰਾਕੇਸ਼ ਕੁਮਾਰ, ਤਕਨੀਕੀ ਸਟਾਫ਼ ਅਜੀਤ ਕੁਮਾਰ ਅਤੇ ਨਛੱਤਰ ਸਿੰਘ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਗਾਡਵਿਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਨੈਸ਼ਨਲ ਥਾਂਗ-ਟਾ ਚੈਂਪੀਅਨਸ਼ਿਪ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਟੀਚਰਜ਼ ਕਲੱਬ ਵਲੋਂ ਇਲਾਕੇ ਦੇ ਸੇਵਾ ਮੁਕਤ ਅਧਿਆਪਕਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।