ਅਬੋਹਰ, 18 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਟੀਚਰਜ਼ ਕਲੱਬ ਅਬੋਹਰ ਵਲੋਂ ਅਧਿਆਪਕ ਦਿਵਸ ਦੇ ਸੰਬੰਧ ਵਿਚ ਸਨਮਾਨ ਸਮਾਰੋਹ ਦਾ ਆਯੋਜਨ ਟੀਚਰਜ਼ ਹੋਮ ਅਬੋਹਰ ਵਿਖੇ ਕੀਤਾ ਗਿਆ | ਇਸ ਮੌਕੇ ਦੇਵ ਸਿੰਘ ਖਹਿਰਾ ਚੇਅਰਮੈਨ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਲੱਬ ਬਾਰੇ ਸੰਖੇਪ ਜਾਣਕਾਰੀ ਦਿੱਤੀ | ਇਸ ਸਮਾਰੋਹ ਦੇ ਮੁੱਖ ਮਹਿਮਾਨ ਡਾ. ਤਿਰਲੋਚਣ ਸਿੰਘ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਾਜ਼ਿਲਕਾ ਸਨ ਜਦ ਕਿ ਪ੍ਰਧਾਨਗੀ ਸਤੀਸ਼ ਕੁਮਾਰ ਡੀ.ਈ.ਓ. ਪ੍ਰਾਇਮਰੀ ਫ਼ਾਜ਼ਿਲਕਾ ਨੇ ਕੀਤੀ | ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਰਾਜੇਸ਼ ਕੁਮਾਰ ਸਚਦੇਵਾ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਬੋਹਰ ਅਤੇ ਭੁਪਿੰਦਰ ਸਿੰਘ ਸੇਵਾ ਮੁਕਤ ਪਿ੍ੰਸੀਪਲ ਸ਼ਾਮਲ ਹੋਏ | ਇਸ ਦੌਰਾਨ ਡਾ. ਤਿਰਲੋਚਣ ਸਿੰਘ ਨੇ ਕਿਹਾ ਕਿ ਟੀਚਰਜ਼ ਕਲੱਬ ਦਾ ਉਪਰਾਲਾ ਬਹੁਤ ਵਧੀਆ ਹੈ ਅਤੇ ਟੀਚਰਜ਼ ਕਲੱਬ ਅਬੋਹਰ ਅਧਿਆਪਕਾਂ ਦੀ ਬਿਹਤਰੀ ਲਈ ਲਗਾਤਾਰ ਕੰਮ ਕਰ ਰਿਹਾ ਹੈ | ਪਿ੍ੰਸੀਪਲ ਰਾਜੇਸ਼ ਸਚਦੇਵਾ ਨੇ ਦੱਤਾ ਪਿਆਸਾ ਟੀਚਰਜ਼ ਹੋਮ ਵਿਚ ਲਾਇਬ੍ਰੇਰੀ ਦੀ ਸਥਾਪਨਾ ਕਰਨ ਲਈ ਪੂਰਾ ਸਹਿਯੋਗ ਦੇਣ ਦੀ ਗੱਲ ਕੀਤੀ | ਸਤੀਸ਼ ਕੁਮਾਰ ਡੀ.ਈ.ਓ ਪ੍ਰਾਇਮਰੀ ਫ਼ਾਜ਼ਿਲਕਾ ਨੇ ਕਿਹਾ ਕਿ ਟੀਚਰਜ਼ ਕਲੱਬ ਵਲ਼ੋਂ ਸਮੇਂ-ਸਮੇਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਮੁਕਾਬਲੇ ਵੀ ਕਰਵਾਏ ਜਾਂਦੇ ਹਨ | ਇਸ ਨਾਲ ਬੱਚਿਆਂ ਦੀ ਸ਼ਖ਼ਸੀਅਤ ਵਿਚ ਨਿਖਾਰ ਆਉਂਦਾ ਹੈ | ਭੁਪਿੰਦਰ ਸਿੰਘ ਬਰਾੜ ਨੇ ਕਿਹਾ ਕਿ ਜਦੋਂ ਤੋਂ ਟੀਚਰਜ਼ ਹੋਮ ਨੂੰ ਨਵਾਂ ਰੂਪ ਮਿਲਿਆ ਹੈ | ਇਸ ਵਿਚ ਬਹੁਤ ਸਾਰੀਆਂ ਗਤੀਵਿਧੀਆਂ ਹੋਣ ਲੱਗੀਆਂ ਹਨ | ਸੰਜੀਵ ਕੁਮਾਰ ਪ੍ਰਧਾਨ ਦੀ ਅਗਵਾਈ ਵਿਚ ਕਰੀਬ 40 ਸੇਵਾ ਮੁਕਤ ਅਧਿਆਪਕਾਂ ਅਤੇ 20 ਦੇ ਕਰੀਬ ਬਹੁਤ ਵਧੀਆ ਕਾਰਜਸ਼ੀਲ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਲਈ ਰਾਕੇਸ਼ ਰਹੇਜਾ ਅਤੇ ਡਾ. ਪਿ੍ਤਪਾਲ ਸਿੰਘ ਨੂੰ ਸਨਮਾਨਿਆ ਗਿਆ | ਸਟੇਟ ਅਵਾਰਡ ਪ੍ਰਾਪਤ ਅਭਿਸ਼ੇਕ ਕਟਾਰੀਆ ਅਤੇ ਡਿੰਪਲ ਮੈਡਮ ਨੂੰ ਟੀਚਰਜ਼ ਕਲੱਬ ਅਬੋਹਰ ਵਲ਼ੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਮਾਜ ਸੇਵਾ ਲਈ ਕੁਲਵੰਤ ਕੰਤੀ, ਪ੍ਰਵੀਨ ਕੁਮਾਰ ਦੀਵਾਨ ਖੇੜਾ ਅਤੇ ਸੋਮ ਕੁਮਾਰ ਗਾਂਧੀ ਨੂੰ ਵੀ ਸਨਮਾਨਿਤ ਕੀਤਾ ਗਿਆ | ਮੰਚ ਸੰਚਾਲਕ ਦੀ ਭੂਮਿਕਾ ਭੁਪਿੰਦਰ ਉਤਰੇਜਾ, ਵਿਜੈਅੰਤ ਜੁਨੇਜਾ, ਤੇਜਿੰਦਰ ਪ੍ਰਣਾਮੀ, ਕਿ੍ਸ਼ਨ ਗੋਇਲ ਨੇ ਨਿਭਾਈ | ਇਸ ਸਨਮਾਨ ਸਮਾਰੋਹ ਨੂੰ ਸਫਲ ਬਣਾਉਣ ਵਿਚ ਉਪ ਪ੍ਰਧਾਨ ਅਸ਼ਵਨੀ ਭੱਲਾ, ਕੈਸ਼ੀਅਰ ਨਵਤੇਜ ਸਿੰਘ ਚਹਿਲ, ਚਾਂਦ ਮਿੱਢਾ, ਸੁਰਿੰਦਰ ਬਿੱਲਾ ਪੱਟੀ, ਭਗਵੰਤ ਭਟੇਜਾ, ਨੀਰਜ ਕਾਲੜਾ, ਸੂਰਜਾ ਰਾਮ, ਅਸ਼ਵਨੀ ਕੁਮਾਰ, ਵਿਨੋਦ ਰਹੇਜਾ, ਚੇਤਨ ਪ੍ਰਕਾਸ਼ ਬੁਲੰਦੀ, ਅਮਰੀਕ ਸਿੰਘ ਕੁੱਕੜ, ਸ਼ਾਮ ਲਾਲ ਅਰੋੜਾ, ਰਾਮ ਨਾਥ, ਰਾਮ ਪ੍ਰਕਾਸ਼, ਗੁਲਬੱਧਰ, ਗੌਤਮ ਗੌੜ, ਵਿਮਲ ਕਟਾਰੀਆ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ |