26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਪੰਜਾਬੀ ਸੱਭਿਆਚਾਰਕ ਮੰਚ ਨੇ ਬਾਲ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 19-11-2025
ਅਬੋਹਰ, 18 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬੀ ਸੱਭਿਆਚਾਰਕ ਮੰਚ ਦੇ ਮਾਰਗਦਰਸ਼ਕ ਗੁਰਚਰਨ ਸਿੰਘ ਗਿੱਲ ਅਤੇ ਚੇਅਰਮੈਨ ਕਰਨਲ ਐਸ.ਪੀ.ਆਰ ਗਾਬਾ ਦੇ ਨਿਰਦੇਸ਼ਾਂ 'ਤੇ ਪੁਰਾਣੀ ਫ਼ਾਜ਼ਿਲਕਾ ਰੋਡ ਸਥਿਤ ਭੋਜਰਾਜ ਪਿਆਰੀ ਦੇਵੀ ਫੂਲ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਬਾਲ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਮੰਚ ਦੇ ਪ੍ਰਧਾਨ ਅੰਕੁਰ ਗਰਗ ਦੀ ਅਗਵਾਈ ਹੇਠ ਕਰਵਾਇਆ ਗਿਆ | ਮੰਚ ਦੇ ਜਨਰਲ ਸਕੱਤਰ ਵਿਵੇਕ ਮੁੰਜਾਲ ਅਤੇ ਐਡਵੋਕੇਟ ਕਿਰਨ ਸ਼ਰਮਾ ਦੀ ਨਿਗਰਾਨੀ ਹੇਠ ਸਮਾਗਮ ਵਿਚ ਉੱਘੇ ਕਾਰੋਬਾਰੀ ਅਵਨੀਤ ਕੌਰ ਸਿੱਧੂ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਮੂਲੀਅਤ ਕੀਤੀ ਜਦ ਕਿ ਜਸਵਿੰਦਰ ਕੌਰ, ਸਿਲਵੀ ਸਿਡਾਨਾ, ਸਟੈਫੀ, ਅਰੁਣ ਸਿਡਾਨਾ, ਅੰਜੁਮ ਕੁੱਕੜ, ਗੋਤਮ ਅਹੂਜਾ, ਰੁਪੇਸ਼ ਸ਼ਰਮਾ ਅਤੇ ਪਵਨ ਮਦਾਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਪ੍ਰਾਰਥਨਾ ਤੋਂ ਬਾਅਦ ਸਾਰੇ ਮਹਿਮਾਨਾਂ ਨੇ ਦੀਵੇ ਜਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ਸਮਾਗਮ ਦੀ ਮੁੱਖ ਮਹਿਮਾਨ ਅਵਨੀਤ ਕੌਰ ਸਿੱਧੂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਛੋਟੇ ਬੱਚੇ ਮਿੱਟੀ ਵਾਂਗ ਹੁੰਦੇ ਹਨ, ਉਹ ਉਹੀ ਆਕਾਰ ਲੈਣਗੇ ਜਿਸ ਵਿਚ ਉਹ ਢਲਦੇ ਹਨ | ਉਨ੍ਹਾਂ ਨੇ ਬੱਚਿਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਕ ਗਿਆਨ ਪ੍ਰਦਾਨ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਚੇਅਰਮੈਨ ਕਰਨਲ ਐਸ.ਪੀ.ਆਰ ਗਾਬਾ ਨੇ ਕਿਹਾ ਕਿ ਵੱਖ-ਵੱਖ ਉਮਰ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਮਾਪਿਆਂ ਦੇ ਨਾਲ-ਨਾਲ ਅਧਿਆਪਕਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਪਛਾਣਨਾ ਪਵੇਗਾ ਤਾਂ ਜੋ ਦੋਨਾਂ ਦੇ ਆਪਸੀ ਤਾਲਮੇਲ ਨਾਲ ਬੱਚਿਆਂ ਨੂੰ ਤਰੱਕੀ ਦੇ ਰਾਹ 'ਤੇ ਅੱਗੇ ਲੈ ਜਾਇਆ ਜਾ ਸਕੇ | ਇਸ ਮੌਕੇ ਸਕੂਲ ਕਮੇਟੀ ਦੇ ਪ੍ਰਧਾਨ ਦਰੋਣ ਅਹੂਜਾ, ਐਡਵੋਕੇਟ ਸ਼ਾਮ ਸੁੰਦਰ ਅਤੇ ਮੈਨੇਜਰ ਬਿਕਰਮ ਦੱਤਾ ਗਰਗ ਨੇ ਮੁੱਖ ਮਹਿਮਾਨ ਸਮੇਤ ਮੰਚ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਜੀ. ਏ. ਵੀ. ਜੈਨ ਆਦਰਸ਼ ਵਿਦਿਆਲਿਆ ਦੇ ਗੁਰਨੂਰ ਸਿੰਘ ਨੇ 'ਰਿਦਮਿਕ ਪੇਅਰ' ਮੁਕਾਬਲੇ 'ਚ ਜ਼ਿਲ੍ਹੇ ਦਾ ਨਾਂਅ ਕੀਤਾ ਰੌਸ਼ਨ... ਅਗਲੀ ਖ਼ਬਰ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਦੇ ਸਟਾਫ਼ ਲਈ ਸਾਲਾਨਾ ਟਰੇਨਿੰਗ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।