26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਬੀ. ਐੱਸ. ਐੱਫ. ਹੈੱਡਕੁਆਟਰ ਸਥਿਤ ਗੁਰਦੁਆਰਾ ਸਾਹਿਬ 'ਚ ਮਨਾਇਆ ਪ੍ਰਕਾਸ਼ ਪੁਰਬ

ਅਜੀਤ ਡੈਸਕ 08-11-2025
ਫ਼ਾਜ਼ਿਲਕਾ,7 ਨਵੰਬਰ(ਦਵਿੰਦਰ ਪਾਲ ਸਿੰਘ)-ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਗੁਰਪੁਰਬ ਆਪਣੇ-ਆਪਣੇ ਹੈਡਕੁਆਰਟਰਾਂ ਵਿਚ ਸਥਿਤ ਗੁਰਦੁਆਰਾ ਸਾਹਿਬ 'ਚ ਸ਼ਰਧਾ ਨਾਲ ਮਨਾਇਆ | 19ਵੀਂ ਬਟਾਲੀਅਨ ਬੀ.ਐੱਸ.ਐੱਫ. ਰਾਮਪੁਰਾ ਹੈੱਡਕੁਆਟਰ ਦੇ ਕਮਾਡੈਂਟ ਸੁਨੀਲ ਕੁਮਾਰ ਦੇ ਨਾਲ ਹੋਰਨਾਂ ਅਧਿਕਾਰੀਆਂ ਅਤੇ ਜਵਾਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਉਪਰੰਤ ਮੱਥਾ ਟੇਕਿਆ | ਬਾਅਦ ਵਿਚ ਖੁੱਲ੍ਹਾ ਲੰਗਰ ਲਗਾਇਆ ਗਿਆ | ਉੱਧਰ ਬੀ.ਐੱਸ.ਐੱਫ ਦੀ 65ਵੀਂ ਬਟਾਲੀਅਨ ਵਲੋਂ ਸਾਦਕੀ ਰੋਡ ਸਥਿਤ ਗੁਰਦੁਆਰਾ ਸਾਹਿਬ ਵਿਚ ਕਮਾਡੈਂਟ ਵੀ.ਬੀ. ਯਾਦਵ ਨੇ ਅਧਿਕਾਰੀਆਂ ਅਤੇ ਜਵਾਨਾਂ ਸਮੇਤ ਮੱਥਾ ਟੇਕਿਆ | ਸ਼ਾਮ ਵੇਲੇ ਆਤਿਸ਼ਬਾਜ਼ੀ ਵੀ ਕੀਤੀ ਗਈ |

ਪਿਛਲੀ ਖ਼ਬਰ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਸ਼ਰੇਆਮ ਘੁੰਮ ਰਹੀਆਂ ਹਨ ਓਵਰਲੋਡ ਟਰਾਲੀਆਂ <br/> ਅਗਲੀ ਖ਼ਬਰ ਚਿੱਟੇ ਦਾ ਨਸ਼ਾ ਕਰਨ ਵਾਲੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।