18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਸਮਾਜ ਸੇਵੀ ਵਿਪਨ ਸ਼ਰਮਾ ਨੇ ਅਪਾਹਜ ਲੋਕਾਂ ਦੇ ਰੇਲਵੇ ਪਾਸ ਅਤੇ ਸਰਟੀਫਿਕੇਟ ਬਣਾਏ <br/>

ਅਜੀਤ ਡੈਸਕ 06-11-2025
ਅਬੋਹਰ, 5 ਨਵੰਬਰ (ਵਿਵੇਕ ਹੂੜੀਆ)-ਸਮਾਜ ਸੇਵੀ ਵਿਪਨ ਸ਼ਰਮਾ ਦੇ ਯਤਨਾਂ ਸਦਕਾ ਅਪਾਹਜਾਂ ਲਈ ਰੇਲਵੇ ਪਾਸ ਅਤੇ ਸਰਟੀਫਿਕੇਟ ਬਣਾਉਣ ਦੀ ਪ੍ਰਕਿਰਿਆ ਜਾਰੀ ਹੈ | ਇਸ ਲੜੀ ਦੇ ਤਹਿਤ ਪਿਛਲੇ ਤਿੰਨ ਹਫ਼ਤਿਆਂ ਦੌਰਾਨ ਸਿਵਲ ਹਸਪਤਾਲ ਦੇ ਵੱਖ-ਵੱਖ ਮਾਹਿਰਾਂ ਦੁਆਰਾ ਬਹੁਤ ਸਾਰੇ ਅਪਾਹਜਾਂ ਲਈ ਰੇਲਵੇ ਪਾਸ ਅਤੇ ਸਰਟੀਫਿਕੇਟ ਬਣਾਏ ਗਏ ਹਨ | ਜਾਣਕਾਰੀ ਦਿੰਦੇ ਹੋਏ ਵਿਪਨ ਸ਼ਰਮਾ ਨੇ ਦੱਸਿਆ ਕਿ ਡਾ. ਸਨਮਾਨ ਮਾਂਜੀ ਦੁਆਰਾ 15 ਸਰਟੀਫਿਕੇਟ, ਡਾ. ਮਹੇਸ਼ ਕੁਮਾਰ ਦੁਆਰਾ 12 ਸਰਟੀਫਿਕੇਟ, ਡਾ. ਲਵਲੀ ਕਾਂਸਲ ਦੁਆਰਾ 24 ਸਰਟੀਫਿਕੇਟ, ਡਾ. ਸੌਗਾਤ ਜੈਨ ਵਲੋਂ 8 ਸਰਟੀਫਿਕੇਟ, ਡਾ. ਨੂਪੁਰ ਵਲੋਂ 4, ਡਾ. ਸੁਰੇਸ਼ ਕੰਬੋਜ ਵਲੋਂ 2 ਸਰਟੀਫਿਕੇਟ ਬਣਾਏ ਗਏ ਹਨ | ਇਸ ਤੋਂ ਇਲਾਵਾ ਡਾ. ਸਨਮਾਨ ਮਾਂਜੀ, ਡਾ. ਮਹੇਸ਼ ਕੁਮਾਰ, ਡਾ. ਸੌਰਵ ਫੁਟੇਲਾ, ਡਾ. ਲਵਲੀ ਕਾਂਸਲ, ਡਾ. ਨੂਪੁਰ ਵਲੋਂ 73 ਰੇਲਵੇ ਪਾਸ ਬਣਾਏ ਗਏ ਹਨ | ਉਨ੍ਹਾਂ ਦੱਸਿਆ ਕਿ ਇਹ ਸਰਟੀਫਿਕੇਟ ਹਰ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ਵਿਚ ਬਣਾਏ ਜਾਂਦੇ ਹਨ | ਜੇਕਰ ਕਿਸੇ ਵੀ ਅਪਾਹਜ ਵਿਅਕਤੀ ਨੂੰ ਰੇਲਵੇ ਪਾਸ ਪ੍ਰਾਪਤ ਕਰਨ ਵਿਚ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਰੇਲਵੇ ਪਾਸ ਹੋਣ ਨਾਲ ਨਾ ਸਿਰਫ਼ ਅਪਾਹਜ ਵਿਅਕਤੀ ਨੂੰ ਫ਼ਾਇਦਾ ਹੁੰਦਾ ਹੈ ਬਲਕਿ ਉਸ ਨਾਲ ਯਾਤਰਾ ਕਰਨ ਵਾਲੇ ਵਿਅਕਤੀ ਨੂੰ ਵੀ ਰੇਲਵੇ ਕਿਰਾਏ ਦਾ ਸਿਰਫ਼ 25 ਪ੍ਰਤੀਸ਼ਤ ਭੁਗਤਾਨ ਕਰਨਾ ਪਵੇਗਾ | ਇਸ ਲਈ ਸਾਰੇ ਅਪਾਹਜ ਵਿਅਕਤੀਆਂ ਨੂੰ ਇਸ ਸਰਕਾਰੀ ਯੋਜਨਾ ਦਾ ਲਾਭ ਉਠਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਮਾਨਸਿਕ ਤੌਰ 'ਤੇ ਬਿਮਾਰ ਬੱਚੇ ਦੇ ਆਈ ਕਿਊ ਟੈੱਸਟ ਦੀ ਸਹੂਲਤ ਜ਼ਿਲ੍ਹਾ ਪੱਧਰ 'ਤੇ ਉਪਲਬਧ ਕਰਵਾਈ ਜਾਣੀ ਚਾਹੀਦੀ ਹੈ | ਇਸ ਮੌਕੇ ਰਾਜੀਵ ਕੁਮਾਰ, ਪੂਜਾ ਰਾਣੀ, ਨਿਸ਼ਾ ਰਾਣੀ ਨੇ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾਇਆ |

ਪਿਛਲੀ ਖ਼ਬਰ ਪੰਜਾਬ 'ਵਰਸਿਟੀ ਸੰਬੰਧੀ ਫ਼ੈਸਲੇ ਵਿਰੁੱਧ ਡੀ.ਟੀ.ਐਫ. ਸਾੜੇਗੀ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਅਗਲੀ ਖ਼ਬਰ ਆਦਰਸ਼ ਮੈਮੋਰੀਅਲ ਕਾਲਜ ਫ਼ਾਰ ਵੁਮੈਨ ਦੀ ਵਿਦਿਆਰਥਣ ਅੰਜਲੀ ਨੇ ਯੂਥ ਫ਼ੈਸਟੀਵਲ 'ਚ ਮਾਰੀਆਂ ਮੱਲਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।