18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਆਦਰਸ਼ ਮੈਮੋਰੀਅਲ ਕਾਲਜ ਫ਼ਾਰ ਵੁਮੈਨ ਦੀ ਵਿਦਿਆਰਥਣ ਅੰਜਲੀ ਨੇ ਯੂਥ ਫ਼ੈਸਟੀਵਲ 'ਚ ਮਾਰੀਆਂ ਮੱਲਾਂ <br/>

ਅਜੀਤ ਡੈਸਕ 06-11-2025
ਅਬੋਹਰ, 5 ਨਵੰਬਰ (ਵਿਵੇਕ ਹੂੜੀਆ)-ਕੰਬੋਜ ਅਕੈਡਮੀ ਤੋਂ ਪੜ੍ਹ ਰਹੀ ਆਦਰਸ਼ ਮੈਮੋਰੀਅਲ ਕਾਲਜ ਫ਼ਾਰ ਵੁਮੈਨ ਦੀ ਵਿਦਿਆਰਥਣ ਅੰਜਲੀ ਪੁੱਤਰੀ ਇੰਦਰਾਜ ਨੇ ਹਾਲ ਹੀ ਵਿਚ ਹੋਏ ਯੂਥ ਫ਼ੈਸਟੀਵਲ ਦੌਰਾਨ ਕਵਿਤਾ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਆਪਣੇ ਮਾਤਾ-ਪਿਤਾ ਤੇ ਕਾਲਜ ਦਾ ਨਾਮ ਰੌਸ਼ਨ ਕੀਤਾ | ਜਾਣਕਾਰੀ ਦਿੰਦੇ ਹੋਏ ਕੰਬੋਜ ਅਕੈਡਮੀ ਦੇ ਪ੍ਰਧਾਨ ਰਮਨਦੀਪ ਵਲੋਂ ਦੱਸਿਆ ਗਿਆ ਹੈ ਕਿ ਅੰਜਲੀ ਨੇ ਨਾ ਸਿਰਫ਼ ਪੜ੍ਹਾਈ 'ਚ ਉੱਚ ਅੰਕ ਪ੍ਰਾਪਤ ਕੀਤੇ ਹਨ, ਸਗੋਂ ਉਸ ਨੇ ਵਿਦਿਆਰਥੀਆਂ ਵਿਚ ਚੰਗੀ ਪੇ੍ਰਰਨਾ ਪੈਦਾ ਕੀਤੀ ਹੈ ਕਿ ਕਿਸ ਤਰ੍ਹਾਂ ਸਖ਼ਤ ਮਿਹਨਤ, ਸਮਰਪਣ ਅਤੇ ਅਨੁਸ਼ਾਸਨ ਨਾਲ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ | ਕਾਲਜ ਪ੍ਰਬੰਧਕਾਂ ਨੇ ਅੰਜਲੀ ਦੀ ਇਸ ਪ੍ਰਾਪਤੀ 'ਤੇ ਉਸ ਨੰੂ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਹੋਰ ਵਿਦਿਆਰਥੀਆਂ ਲਈ ਪੇ੍ਰਰਨਾ ਦਾ ਸਰੋਤ ਹੈ | ਕਾਲਜ ਪੋ੍ਰਫੈਸਰਾਂ ਦਾ ਕਹਿਣਾ ਹੈ ਕਿ ਅੰਜਲੀ ਦੀ ਲਗਨ ਅਤੇ ਨਿਮਰਤਾ ਉਸ ਦੀ ਸਫਲਤਾ ਦੇ ਮੁੱਖ ਸੂਤਰ ਹਨ | ਅੰਜਲੀ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ-ਪਿਤਾ ਤੇ ਅਧਿਆਪਕਾਂ ਦੀ ਰਹਿਨੁਮਾਈ ਨੂੰ ਦਿੱਤਾ | ਉਸ ਨੇ ਕਿਹਾ ਕਿ ਉਹ ਅੱਗੇ ਵੀ ਪੜ੍ਹਾਈ ਅਤੇ ਸੱਭਿਆਚਾਰਕ ਗਤੀਵਿਧੀਆਂ ਦੋਵੇਂ ਵਿਚ ਵਧੀਆ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਜਾਰੀ ਰੱਖੇਗੀ |


ਪਿਛਲੀ ਖ਼ਬਰ ਸਮਾਜ ਸੇਵੀ ਵਿਪਨ ਸ਼ਰਮਾ ਨੇ ਅਪਾਹਜ ਲੋਕਾਂ ਦੇ ਰੇਲਵੇ ਪਾਸ ਅਤੇ ਸਰਟੀਫਿਕੇਟ ਬਣਾਏ <br/> ਅਗਲੀ ਖ਼ਬਰ ਸਾਹਿਤ ਸਭਾ ਰਜਿ: ਜਲਾਲਾਬਾਦ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।