ਬੱਲੂਆਣਾ, 31 ਅਗਸਤ (ਜਸਮੇਲ ਸਿੰਘ ਢਿੱਲੋਂ)-ਹਰ ਸਾਲ ਦੀ ਤਰ੍ਹਾਂ 15 ਭਾਦੋਂ ਨੂੰ ਗੁਰਦੁਆਰਾ ਟਿੱਬਾ ਸਾਹਿਬ ਜੀ ਬੱਲੂਆਣਾ ਵਿਖੇ ਹਰ ਸਾਲ ਕਰਵਾਏ ਜਾਂਦੇ ਮੇਲੇ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ | ਮੀਟਿੰਗ 'ਚ ਮੇਲਾ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਵੀ ਕੀਤੀ ਗਈ | ਪ੍ਰਧਾਨ ਜਤਿੰਦਰਪਾਲ ਸਿੰਘ ਰੋਮੀ, ਮੀਤ ਪ੍ਰਧਾਨ ਪਰਮਿੰਦਰ ਸਿੰਘ ਪੱਪੂ ਬਰਾੜ, ਦੇਸ ਰਾਜ, ਮਨਦੀਪ ਸਿੰਘ ਕੁੰਡਲ, ਖ਼ਜ਼ਾਨਚੀ ਜਸਪਿੰਦਰ ਸਿੰਘ ਕਾਕਾ ਬਰਾੜ ਅਤੇ ਮਨੋਹਰ ਲਾਲ, ਸੈਕਟਰੀ ਗੁਰਮੀਤ ਸਿੰਘ ਬਿੱਟੂ ਅਤੇ ਜਸਵਿੰਦਰ ਸਿੰਘ ਸੋਨੂੰ, ਮੁੱਖ ਗ੍ਰੰਥੀ ਬਾਬਾ ਜਸਕਰਨ ਸਿੰਘ ਆਦਿ ਨਿਯੁਕਤ ਕੀਤੇ ਗਏ | ਇਸ ਸਮੇਂ ਜੰਗੀਰ ਸਿੰਘ, ਮਨੋਹਰ ਲਾਲ, ਰਮਨ ਕੰਬੋਜ, ਅਵਤਾਰ ਸਿੰਘ, ਮਹਿੰਦਰ ਪਾਲ ਸਿੰਘ, ਸ਼ੇਰ ਚੰਦ ਪਿੰਟੂ ਬਰਾੜ, ਰਵੇਲ ਸਿੰਘ, ਅਵਿਨਾਸ਼ ਚੰਦਰ, ਓਮ ਪ੍ਰਕਾਸ਼, ਗੁਰਚਰਨ ਸਿੰਘ, ਬਾਬਾ ਹਰਭਜਨ ਸਿੰਘ, ਕੁੰਦਨ ਸਿੰਘ, ਅਕਸ਼ੇ ਕੁਮਾਰ ਆਦਿ ਹਾਜ਼ਰ ਸਨ |