ਜਲਾਲਾਬਾਦ, 31 ਅਗਸਤ (ਹਰਪ੍ਰੀਤ ਸਿੰਘ ਪਰੂਥੀ)-ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਲੋਕਾਂ ਨੂੰ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ | ਜਿਸ ਦੇ ਤਹਿਤ ਬੀਤੇ ਦਿਨ ਹਲਕਾ ਜਲਾਲਾਬਾਦ ਤੇ ਗੁਰੂਹਰਸਹਾਏ ਦੇ ਕਈ ਪਿੰਡਾਂ ਵਿਚ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਰਾਹਤ ਸਮੱਗਰੀ ਪਹੰੁਚਾਈ ਜਾ ਰਹੀ ਹੈ ਉੱਥੇ ਹੀ ਅੱਜ ਫਿਰ ਮੰਡੀ ਲਾਧੂਕਾ ਤੇ ਜਲਾਲਾਬਾਦ ਹਲਕੇ ਦੇ ਪਿੰਡ ਚੱਕ ਖੀਵਾ, ਧੁਨਕੀਆਂ ਅਤੇ ਢਾਣੀ ਬਚਨ ਸਿੰਘ ਦਾ ਦੌਰਾ ਕਰ ਲੋਕਾਂ ਦਾ ਹਾਲ ਜਾਣਿਆ ਤੇ ਲੋਕਾਂ ਦੀ ਮੰਗ ਅਨੁਸਾਰ ਸਮਾਨ ਹਰਾ ਚਾਰਾ ਤਰਪੈਲਾਂ ਰਾਸ਼ਨ ਮੁਹੱਈਆ ਕਰਵਾਇਆ ਗਿਆ | ਇਸ ਦੌਰਾਨ ਰਾਹਤ ਕੈਂਪਾਂ ਵਿਚ ਬੈਠੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਨੇ ਰਾਸ਼ਨ ਦਿੱਤਾ | ਇੱਥੇ ਦੱਸ ਦੇਈਏ ਕਿ ਹੜ੍ਹ ਦੀ ਮਾਰ ਵਿਚ ਜੂਝ ਰਹੇ ਲੋਕ, ਜਿਨ੍ਹਾਂ ਦੇ ਘਰਾਂ ਅੰਦਰ ਪਾਣੀ ਆ ਗਿਆ ਹੈ, ਉਨ੍ਹਾਂ ਲੋਕਾਂ ਨੂੰ ਸਰਕਾਰ ਵਲੋਂ ਪਿੰਡਾਂ ਤੋ ਦੂਰ ਕੈਂਪਾਂ ਵਿਚ ਭੇਜਿਆ ਜਾ ਰਿਹਾ ਹੈ | ਅੱਜ ਉਨ੍ਹਾਂ ਕੈਂਪਾਂ ਵਿਚ ਬੈਠੇ ਲੋਕਾਂ ਦੀ ਸਾਰ ਲੈਣ ਲਈ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਵਲੋਂ ਲੋੜੀਂਦਾ ਸਮਾਨ ਅਤੇ ਰਾਸ਼ਨ ਵੰਡਿਆ ਗਿਆ | ਹਰੇ ਚਾਰੇ ਦੀਆਂ ਟਰਾਲੀਆਂ ਵੀ ਪਿੰਡਾਂ ਵਿਚ ਦਿੱਤੀਆਂ ਗਈਆਂ | ਕੈਂਪਾਂ 'ਚ ਬੈਠੇ ਲੋਕਾਂ ਵਲੋ ਰਮਿੰਦਰ ਆਂਵਲਾ ਦਾ ਧੰਨਵਾਦ ਕੀਤਾ | ਇਸ ਮੌਕੇ ਨਗਰ ਕੌਂਸਲ ਜਲਾਲਾਬਾਦ ਦੇ ਪ੍ਰਧਾਨ ਵਿਕਾਸ ਦੀਪ ਚੌਧਰੀ, ਗੁਰਪ੍ਰੀਤ ਵਿਰਕ, ਸ਼ੰਟੀ ਕਪੂਰ, ਬਲਕਾਰ ਚੇਅਰਮੈਨ, ਸੁਖਵਿੰਦਰ ਸੰਧੂ ਕੁਲਦੀਪ ਧਵਨ, ਵਿਵੇਕ ਛਾਬੜਾ, ਮਨਜੀਤ ਭੰਬਾ ਵਟੂ ਆਦਿ ਮੌਜੂਦ ਸਨ |