25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਅਰੋੜਵੰਸ਼ ਸਭਾ ਦੁਆਰਾ ਸਰਵਹਿੱਤਕਾਰੀ ਵਿੱਦਿਆ ਮੰਦਰ ਜਲਾਲਾਬਾਦ ਵਿਖੇ ਵਣ-ਮਹਾਂ ਉਤਸਵ ਮਨਾਇਆ

ਅਜੀਤ ਡੈਸਕ 22-07-2025
ਜਲਾਲਾਬਾਦ, 21 ਜੁਲਾਈ (ਹਰਪ੍ਰੀਤ ਸਿੰਘ ਪਰੂਥੀ)-ਅਰੋੜਵੰਸ਼ ਸਭਾ ਜਲਾਲਾਬਾਦ ਦੁਆਰਾ ਸਰਵਹਿੱਤਕਾਰੀ ਵਿੱਦਿਆ ਮੰਦਰ ਜਲਾਲਾਬਾਦ ਵਿਖੇ ਬੂਟੇ ਲਗਾ ਕੇ ਵਣ-ਮਹਾਂ ਉਤਸਵ ਮਨਾਇਆ ਗਿਆ | ਇਸ ਮੌਕੇ ਸਕੂਲ ਕੈਂਪਸ 'ਚ 60 ਬੂਟੇ ਲਗਾਏ ਗਏ | ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਅਸ਼ਵਨੀ ਮਦਾਨ, ਡਾ. ਤਿਲਕ ਰਾਜ ਕੁਮਾਰ, ਰਾਜੇਸ਼ ਛਾਬੜਾ ਨੇ ਬੂਟਿਆਂ ਦੇ ਮਹੱਤਵ ਬਾਰੇ ਦੱਸਿਆ ਤੇ ਇਨ੍ਹਾਂ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਕੀਤਾ | ਇਸ ਮੌਕੇ 'ਤੇ ਸਕੂਲ ਮੈਨੇਜਮੈਂਟ ਪ੍ਰਧਾਨ ਅਨਿਲ ਵਲੇਚਾ, ਮਦਨ ਲਾਲ ਗੁੰਬਰ, ਪਿੰ੍ਰਸੀਪਲ ਗੁਰਮੀਤ ਸਿੰਘ ਮਦਾਨ, ਸੁਕੇਸ਼ ਮੋਂਗਾ, ਚੰਦਰ ਡੂਮੜਾ, ਰਾਜ ਸਿਡਾਨਾ ਆਦਿ ਸਟਾਫ਼ ਮੌਜੂਦ ਸੀ |
ਪਿਛਲੀ ਖ਼ਬਰ ਸਰਕਾਰੀ ਨੌਕਰੀਆਂ ਲਈ ਮਸ਼ਹੂਰ ਡੰਗਰ ਖੇੜਾ ਦੇ ਨੌਜਵਾਨ ਹੁਣ ਪਿੰਡ 'ਚ ਖੇਡ ਮੈਦਾਨ ਦੀ ਮੰਗ ਲਈ ਡਟੇ ਅਗਲੀ ਖ਼ਬਰ ਬੌਨ ਬਰੈੱਡ ਕੰਪਨੀ ਵਲੋਂ ਜਲਾਲਾਬਾਦ ਪੁਲਿਸ ਨੂੰ ਬੈਰੀਕੇਡ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।