25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਬੌਨ ਬਰੈੱਡ ਕੰਪਨੀ ਵਲੋਂ ਜਲਾਲਾਬਾਦ ਪੁਲਿਸ ਨੂੰ ਬੈਰੀਕੇਡ ਭੇਟ

ਅਜੀਤ ਡੈਸਕ 22-07-2025
ਜਲਾਲਾਬਾਦ, 21 ਜੁਲਾਈ (ਜਤਿੰਦਰ ਪਾਲ ਸਿੰਘ)-ਬੋਨ ਬਰੈਡ ਕੰਪਨੀ ਵਲ਼ੋਂ ਸਮਾਜਿਕ ਜ਼ਿੰਮੇਵਾਰੀ ਤਹਿਤ ਜਲਾਲਾਬਾਦ ਪੁਲਿਸ ਵਿਭਾਗ ਨੂੰ ਬੈਰੀਕੇਡ ਭੇਟ ਕੀਤੇ ਗਏ¢ ਇਹ ਬੈਰੀਕੇਡ ਟਰੈਫ਼ਿਕ ਪ੍ਰਬੰਧਨ, ਭੀੜ ਨੂੰ ਕਾਬੂ ਕਰਨ ਤੇ ਹੋਰ ਐਮਰਜੈਂਸੀ ਹਲਾਤ 'ਚ ਸੁਰੱਖਿਆ ਕਾਰਜਾਂ ਨੂੰ ਚੁਸਤ ਬਣਾਉਣ ਲਈ ਵਰਤੇ ਜਾਣਗੇ¢ ਇਸ ਮੌਕੇ ਹਾਜ਼ਰ ਕੰਪਨੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਕੰਪਨੀ ਨੇ ਆਪਣੇ ਪੱਖੋਂ ਇਹ ਯੋਗਦਾਨ ਨਿਰਵਿਘਨ ਕਾਨੂੰਨੀ ਪ੍ਰਣਾਲੀ ਦੇ ਹਿੱਸੇ ਵਜੋਂ ਦਿੱਤਾ ਹੈ, ਤਾਂ ਜੋ ਲੋਕਾਂ ਦੀ ਰੱਖਿਆ ਤੇ ਸ਼ਾਂਤੀ ਕਾਇਮ ਰੱਖਣ ਵਿਚ ਮਦਦ ਮਿਲ ਸਕੇ¢ ਬੈਰੀਕੇਡ ਸੌਂਪਣ ਸਮੇਂ ਹਾਜ਼ਰ ਪੁਲਿਸ ਅਫ਼ਸਰਾਂ ਨੇ ਕੰਪਨੀ ਦੇ ਉਚੇਰੇ ਵਿਚਾਰ ਦੀ ਸਰਹਾਣਾ ਕਰਦਿਆਂ ਆਸ ਜਤਾਈ ਕਿ ਹੋਰ ਸੰਸਥਾਵਾਂ ਵੀ ਇਨ੍ਹਾਂ ਤੋਂ ਪ੍ਰੇਰਿਤ ਹੋ ਕੇ ਸਮਾਜ ਭਲਾਈ ਲਈ ਅੱਗੇ ਆਉਣ¢ ਇਸ ਮੌਕੇ ਹਾਜ਼ਰ ਜਲਾਲਾਬਾਦ ਦੇ ਡੀ ਐੱਸ ਪੀ ਜਤਿੰਦਰ ਸਿੰਘ ਨੇ ਕਿਹਾ ਕਿ ਬੈਰੀਕੇਡ ਵਰਗੇ ਸਾਧਨ ਕਿਸੇ ਵੀ ਘਟਨਾ ਜਾਂ ਰੈਲੀ ਦੌਰਾਨ ਲੋੜੀਂਦੇ ਹੁੰਦੇ ਹਨ, ਜਿਨ੍ਹਾਂ ਦੀ ਮੌਜੂਦਗੀ ਨਾਲ ਕੰਮ ਹੋਰ ਸੁਚੱਜਾ ਹੋ ਜਾਂਦਾ ਹੈ¢ਇਸ ਮੌਕੇ ਥਾਣਾ ਸਦਰ ਮੁਖੀ ਅੰਗਰੇਜ਼ ਸਿੰਘ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ¢
ਪਿਛਲੀ ਖ਼ਬਰ ਅਰੋੜਵੰਸ਼ ਸਭਾ ਦੁਆਰਾ ਸਰਵਹਿੱਤਕਾਰੀ ਵਿੱਦਿਆ ਮੰਦਰ ਜਲਾਲਾਬਾਦ ਵਿਖੇ ਵਣ-ਮਹਾਂ ਉਤਸਵ ਮਨਾਇਆ ਅਗਲੀ ਖ਼ਬਰ ਤੀਰਅੰਦਾਜ਼ੀ 'ਚ ਕਾਂਸੀ ਦਾ ਤਗਮਾ ਜਿੱਤ ਕੇ ਡੀ.ਏ.ਵੀ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਦਾ ਨਾਂਅ ਕੀਤਾ ਰੌਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।