24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਹਲਕਾ ਫ਼ਾਜ਼ਿਲਕਾ ਦੇ 26 ਪਿੰਡਾਂ ਵਿਚ ਖੇਡ ਮੈਦਾਨ ਬਣਾਉਣ ਲਈ 9 ਕਰੋੜ ਰੁਪਏ ਜਾਰੀ

ਅਜੀਤ ਡੈਸਕ 20-07-2025
ਫ਼ਾਜ਼ਿਲਕਾ, 19 ਜੁਲਾਈ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੋਕਾਂ ਦੇ ਸਹਿਯੋਗ ਨਾਲ ਸੂਬੇ ਅੰਦਰ ਬਲ ਮਿਲਿਆ ਹੈ 'ਤੇ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਕਿਨਾਰਾ ਕਰ ਰਹੇ ਹਨ। ਦੂਜੇ ਪਾਸੇ ਸਰਕਾਰ ਵਲੋਂ ਸੂਬੇ ਦੀ ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਵਿਧਾਇਕ ਫ਼ਾਜ਼ਿਲਕਾ ਨਰਿੰਦਰਪਾਲ ਸਿੰਘ ਸਵਨਾ ਨੇ ਹਲਕਾ ਫ਼ਾਜ਼ਿਲਕਾ ਦੇ 26 ਪਿੰਡਾਂ ਵਿਚ ਖੇਡ ਮੈਦਾਨ ਬਣਾਉਣ ਲਈ 9 ਕਰੋੜ ਰੁਪਏ ਜਾਰੀ ਕੀਤੇ ਗਏ ਹਨ 'ਤੇ ਜਲਦ ਹੀ ਫ਼ਾਜ਼ਿਲਕਾ ਦੇ ਹਰ ਪਿੰਡ ਵਿਚ ਮਾਡਲ ਖੇਡ ਮੈਦਾਨ ਬਣਾਏ ਜਾਣਗੇ। ਜਿਸ ਉਪਰੰਤ ਨੌਜਵਾਨ ਖੇਡ ਮੈਦਾਨਾਂ ਵਿਚ ਨਜ਼ਰ ਆਉਣਗੇ। ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਸਾਡਾ ਭਵਿੱਖ ਹਨ ਤੇ ਸਾਡਾ ਭਵਿੱਖ ਹੱਸਦਾ ਖੇਡਦਾ 'ਤੇ ਰੁਸ਼ਨਾਉਂਦਾ ਹੀ ਹੋਵੇ। ਇਸ ਲਈ ਪੰਜਾਬ ਸਰਕਾਰ ਨੌਜਵਾਨੀ ਨੂੰ ਬਚਾਉਣ ਲਈ ਸਾਰਥਿਕ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਖੇਡ ਮੈਦਾਨਾਂ ਦੀ ਉਸਾਰੀ ਨਾਲ ਜਿੱਥੇ ਨੌਜਵਾਨ ਮਾੜੀ ਸੰਗਤ ਵਿਚ ਜਾਣ ਤੋਂ ਬਚੇਗਾ ਉੱਥੇ ਖੇਡਾਂ ਖੇਡਣ ਨਾਲ ਨੌਜਵਾਨ ਸਿਹਤਮੰਦ ਦੇ ਤੰਦਰੁਸਤ ਹੋਵੇਗਾ। ਪਿੰਡਾਂ ਵਿਚ ਖੇਡ ਮੈਦਾਨ ਹੋਣ ਨਾਲ ਖਿਡਾਰੀ ਆਪਣੀ ਖੇਡ ਨੂੰ ਹੋਰ ਨਿਖਾਰ ਸਕੇਗਾ 'ਤੇ ਕਿਸੇ ਹੋਰ ਥਾਂ ਤੇ ਖੇਡ ਲਈ ਆਉਣ ਜਾਣ ਦੀ ਖੱਜਲ ਖ਼ੁਆਰੀ ਤੋਂ ਵੀ ਬਚੇਗਾ। ਨੌਜਵਾਨ ਖੇਡਾਂ ਖੇਡ ਕੇ ਸੂਬੇ ਦਾ ਨਾਮ ਰੌਸ਼ਨ ਕਰੇਗਾ ਤੇ ਚੰਗੀ ਮੁਹਾਰਤ ਹਾਸਲ ਕਰੇਗਾ੍ਟਵਿਧਾਇਕ ਫ਼ਾਜ਼ਿਲਕਾ ਨੇ ਨਵੇਂ ਉਸਾਰੇ ਜਾਣੇ ਵਾਲੇ ਖੇਡ ਮੈਦਾਨਾਂ ਦੇ ਵੇਰਵਿਆਂ ਬਾਰੇ ਦੱਸਿਆ ਕਿ ਪਿੰਡ ਵੱਲੇ ਸ਼ਾਹ ਉਤਾੜ, ਮਿਆਨੀ ਬਸਤੀ, ਅਭੁਨ, ਚਵਾੜਿਆਂ ਵਾਲੀ, ਚੂਹੜੀ ਵਾਲਾ ਚਿਸ਼ਤੀ, ਹੀਰਾ ਵਾਲੀ, ਜੰਡ ਵਾਲਾ ਖਰਤਾ, ਝੋਕ ਡਿਪੂ ਲਾਣਾ, ਕਰਨੀ ਖੇੜਾ, ਕੌੜਿਆਂ ਵਾਲੀ, ਮੌਜਮ, ਪੱਕਾ ਚਿਸ਼ਤੀ, ਲਾਧੂਕਾ, ਫ਼ਤਿਹਗੜ੍ਹ, ਲਖੇ ਕੇ ਉਤਾੜ, ਤਰੋਬੜੀ, ਬਕੈਨ ਵਾਲਾ, ਖੂਈ ਖੇੜਾ, ਸਾਬੂਆਣਾ, ਬੋਦੀ ਵਾਲਾ ਪਿੱਥਾ, ਜੰਡ ਵਾਲਾ ਮੀਰਾ ਸਾਗਲਾਂ, ਕਬੂਲ ਸ਼ਾਹ ਖੁੱਬਣ, ਖਿਓ ਵਾਲੀ ਢਾਬ, ਲਖੇ ਵਾਲੀ ਢਾਬ, ਰੂਪਨਗਰ ਅਤੇ ਸ਼ਤੀਰ ਵਾਲਾ ਵਿਖੇ ਨੌਜਵਾਨਾਂ ਦਾ ਭਵਿੱਖ ਸਿਰਜਿਆ ਜਾਵੇਗਾ। ਉਨ੍ਹਾਂ 26 ਪਿੰਡਾਂ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਆਪਣੀ ਐਨਰਜੀ ਨੂੰ ਮੈਦਾਨਾਂ ਵਿਚ ਲਾਉਣ ਲਈ ਤਿਆਰ ਰਹਿਣ ਕਿਉਂ ਜੋ ਜਲਦੀ ਖੇਡ ਮੈਦਾਨ ਤਿਆਰ ਕਰਕੇ ਉਨ੍ਹਾਂ ਨੂੰ ਸਮਰਪਿਤ ਕੀਤੇ ਜਾਣਗੇ ਤਾਂ ਜੋ ਉਹ ਖੇਡਾਂ ਨਾਲ ਜੁੜ ਸਕਣਗੇ ਤੇ ਨਸ਼ਿਆਂ ਜਿਹੀ ਮਾੜੀ ਅਲਾਮਤ ਤੋਂ ਦੂਰ ਰਹਿ ਸਕਣਗੇ।
ਪਿਛਲੀ ਖ਼ਬਰ ਖ਼ਾਸ ਸੇਵਾ ਪ੍ਰੋਗਰਾਮ ਦੌਰਾਨ 51 ਬੱਚਿਆਂ ਨੂੰ ਵੰਡੇ ਕੱਪੜੇ ਅਗਲੀ ਖ਼ਬਰ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੀ ਅÏਰਤ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।