24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਖ਼ਾਸ ਸੇਵਾ ਪ੍ਰੋਗਰਾਮ ਦੌਰਾਨ 51 ਬੱਚਿਆਂ ਨੂੰ ਵੰਡੇ ਕੱਪੜੇ

ਅਜੀਤ ਡੈਸਕ 20-07-2025
ਫ਼ਾਜ਼ਿਲਕਾ, 19 ਜੁਲਾਈ (ਦਵਿੰਦਰ ਪਾਲ ਸਿੰਘ)-ਸਮਾਜ ਸੇਵੀ ਨਰੇਸ਼ ਸਚਦੇਵਾ ਨੇ ਆਪਣੇ ਪੁੱਤਰ ਵਿਸ਼ਾਲ ਸਚਦੇਵਾ ਦੇ ਜਨਮਦਿਨ ਮੌਕੇ ਇਕ ਜੋਤ ਪਬਲਿਕ ਸਕੂਲ ਵਿਚ ਇਕ ਖ਼ਾਸ ਸੇਵਾ ਪ੍ਰੋਗਰਾਮ ਆਯੋਜਿਤ ਕੀਤਾ | ਇਸ ਮੌਕੇ ਉਨ੍ਹਾਂ ਨੇ 51 ਬੱਚਿਆਂ ਨੂੰ ਟੀ-ਸ਼ਰਟਾਂ ਅਤੇ ਲੋਅਰ ਵੰਡੇ ਗਏ | ਪ੍ਰੋਗਰਾਮ ਵਿਚ ਮੌਜੂਦ ਮਾਪਿਆਂ ਅਤੇ ਅਧਿਆਪਕਾਂ ਨੇ ਨਰੇਸ਼ ਸਚਦੇਵਾ ਦੀ ਇਸ ਸਮਾਜਿਕ ਪਹਿਲ ਦੀ ਸਰਾਹਨਾ ਕੀਤੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਯਤਨ ਨਾ ਸਿਰਫ਼ ਲੋੜਵੰਦਾਂ ਦੀ ਮਦਦ ਕਰਦੇ ਹਨ | ਸਗੋਂ ਬੱਚਿਆਂ ਵਿਚ ਵੀ ਸਮਾਜ ਸੇਵਾ ਦੀ ਭਾਵਨਾ ਨੂੰ ਜਾਗਰੂਕ ਕਰਦੇ ਹਨ | ਇਕ ਜੋਤ ਪਬਲਿਕ ਸਕੂਲ ਦੀ ਪਿੰ੍ਰਸੀਪਲ ਅੰਜੂ ਬਾਲਾ ਨੇ ਨਰੇਸ਼ ਸਚਦੇਵਾ, ਉਨ੍ਹਾਂ ਦੀ ਧਰਮ-ਪਤਨੀ ਸ੍ਰੀਮਤੀ ਕਮਲੇਸ਼ ਸਚਦੇਵਾ, ਵਿਸ਼ਾਲ ਸਚਦੇਵਾ, ਸ਼ਿਖਾ ਸਚਦੇਵਾ, ਰਹਾਨ ਸਚਦੇਵਾ ਅਤੇ ਪੋਤੀ ਅੰਸ਼ਿਕਾ ਸਚਦੇਵਾ ਦਾ ਧੰਨਵਾਦ ਕੀਤਾ | ਉਨ੍ਹਾਂ ਭਵਿੱਖ ਵਿਚ ਵੀ ਐਸੇ ਸੇਵਾ ਪ੍ਰੋਗਰਾਮ ਹੋਰ ਜੋਸ਼ ਨਾਲ ਕਰਵਾਉਣ ਦਾ ਭਰੋਸਾ ਦਿੱਤਾ |
ਪਿਛਲੀ ਖ਼ਬਰ ਵਿਧਾਇਕ ਬੱਲੂਆਣਾ ਨੇ ਪਿੰਡ ਰਾਏਪੁਰ, ਢਾਣੀ ਮਾਡਲਾਂ ਢਾਣੀ ਨਾਇਆ ਵਾਲੀ ਦੇ ਵਾਸੀਆਂ ਨਸ਼ਿਆਂ ਖ਼ਿਲਾਫ਼ ਕੀਤਾ ਜਾਗਰੂਕ ਅਗਲੀ ਖ਼ਬਰ ਹਲਕਾ ਫ਼ਾਜ਼ਿਲਕਾ ਦੇ 26 ਪਿੰਡਾਂ ਵਿਚ ਖੇਡ ਮੈਦਾਨ ਬਣਾਉਣ ਲਈ 9 ਕਰੋੜ ਰੁਪਏ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।