ਫ਼ਾਜ਼ਿਲਕਾ, 19 ਜੁਲਾਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਸਾਈਬਰ ਕ੍ਰਾਈਮ ਪੁਲਿਸ ਨੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੀ ਇਕ ਅÏਰਤ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਇੰਸਪੈਕਟਰ ਜੋਤੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਖਦੀਪ ਸਿੰਘ ਵਾਸੀ ਪਿੰਡ ਭੰਗਾਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਪ੍ਰੈਲ 2025 ਨੂੰ ਇਕ ਅਣਜਾਣ ਅÏਰਤ ਦਾ ਫ਼ੋਨ ਆਇਆ | ਜਿਸ ਨੇ ਆਪਣਾ ਨਾਮ ਐਰੀਕਾ ਅਰੋੜਾ ਦੱਸਿਆ ਅਤੇ ਕਿਹਾ ਕਿ ਉਸ ਨੇ ਤੁਹਾਡਾ ਨੰਬਰ ਕਿਸੇ ਟਰੇਡ ਐਪ ਤੋਂ ਲਿਆ ਹੈ ਅਤੇ ਕਹਿਣ ਲੱਗੀ ਕਿ ਉਹ ਜਿਹੜੀ ਟਰੇਡ ਐਪ 'ਤੇ ਟਰੇਡਿੰਗ ਦਾ ਕੰਮ ਕਰਦੇ ਹੋ ਉਹ ਤੁਹਾਨੂੰ ਬਹੁਤ ਘੱਟ ਮੁਨਾਫ਼ਾ ਦਿੰਦੀ ਹੈ | ਹੁਣ ਤੁਸੀਂ ਮੇਰੇ ਕਹਿਣ ਮੁਤਾਬਿਕ ਟਰੇਡਿੰਗ ਦਾ ਕਾਰੋਬਾਰ ਕਰੋ | ਜਿਸ 'ਤੇ ਮੈਂ ਤੁਹਾਨੂੰ ਬਹੁਤ ਜ਼ਿਆਦਾ ਮੁਨਾਫ਼ਾ ਦੇਵਾਂਗੀ | ਜਿਸ ਤੋਂ ਬਾਅਦ ਉਸ ਨੇ ਥੋੜੇ੍ਹ-ਥੋੜੇ੍ਹ ਕਰਕੇ ਅਲੱਗ-ਅਲੱਗ ਖਾਤਿਆਂ ਵਿਚ ਕੁੱਲ 28,79,275 ਰੁਪਏ ਭੇਜ ਦਿੱਤੇ | ਕੁੱਝ ਦਿਨਾਂ ਬਾਅਦ ਐਰੀਕਾ ਅਰੋੜਾ ਦਾ ਫ਼ੋਨ ਆਇਆ ਕਿ ਤੁਹਾਨੂੰ ਸ਼ੇਅਰ ਮਾਰਕੀਟ ਟਰੇਡਿੰਗ ਵਿਚ ਬਹੁਤ ਵੱਡਾ ਘਾਟਾ ਹੋਇਆ ਹੈ | ਜਿਸ ਤੋਂ ਬਾਅਦ ਐਰੀਕਾ ਅਰੋੜਾ ਨੇ ਆਪਣੀ ਫੇਕ ਸਾਈਟ ਬੰਦ ਕਰ ਦਿੱਤੀ | ਜਿਸ 'ਤੇ ਉਸ ਨੂੰ ਪਤਾ ਲੱਗਿਆ ਕਿ ਐਰੀਕਾ ਅਰੋੜਾ ਅਤੇ ਹੋਰ ਅਣਪਛਾਤੇ ਵਿਅਕਤੀਆਂ ਨੇ ਮਿਲ ਕੇ ਮੇਰੇ ਨਾਲ ਫਰਾਡ ਕੀਤਾ ਹੈ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ |