24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸਹੁਰੇ ਪਰਿਵਾਰ ਤੋਂ ਤੰਗ-ਪ੍ਰੇਸ਼ਾਨ ਹੋਣ 'ਤੇ ਔਰਤ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, 5 ਲੋਕ ਨਾਮਜ਼ਦ

ਅਜੀਤ ਡੈਸਕ 20-07-2025
ਜਲਾਲਾਬਾਦ, 19 ਜੁਲਾਈ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਅਮੀਰ ਖ਼ਾਸ ਦੀ ਪੁਲਸ ਵੱਲੋਂ ਪਿੰਡ ਘਾਂਗਾ ਖ਼ੁਰਦ (ਢਾਣੀ ਟਾਹਲਾ ਸਿੰਘ) ਵਿਖੇ ਇਕ ਔਰਤ ਵੱਲੋਂ ਸਹੁਰੇ ਪਰਿਵਾਰ ਤੋਂ ਤੰਗ-ਪ੍ਰੇਸ਼ਾਨ ਹੋ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੇ ਸਬੰਧ ਵਿਚ ਪਤੀ ਸਮੇਤ ਸਹੁਰੇ ਪਰਿਵਾਰ ਦੇ 5 ਲੋਕਾਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸਵਰਨ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਗਦੀਸ਼ ਸਿੰਘ ਪੁੱਤਰ ਰੁੜ੍ਹ ਸਿੰਘ ਵਾਸੀ ਘਾਂਗਾ ਖ਼ੁਰਦ (ਢਾਣੀ ਟਾਹਲਾ ਸਿੰਘ) ਦੁਆਰਾ ਪੁਲਿਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਉਸ ਦੀ ਲੜਕੀ ਸਤਨਾਮ ਕੌਰ ਦੀ ਸ਼ਾਦੀ ਕਰੀਬ 9 ਸਾਲ ਪਹਿਲਾਂ ਕੁਲਵੰਤ ਸਿੰਘ ਨਾਲ ਹੋਈ ਸੀ, ਜੋ ਕਰੀਬ 4 ਸਾਲ ਪਹਿਲਾਂ ਸਤਨਾਮ ਕੌਰ ਨੂੰ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਨੇ ਘਰੋ ਕੱਢ ਦਿੱਤਾ ਸੀ, ਜੋ ਹੁਣ ਘਾਂਗਾ ਖ਼ੁਰਦ ਰਹਿੰਦੀ ਸੀ | ਮਿਤੀ 18 ਜੁਲਾਈ 2025 ਨੂੰ ਕਰੀਬ ਸਵੇਰੇ 4 ਵਜੇ ਘਰ ਦੇ ਪਿਛਲੇ ਪਾਸੇ ਜ਼ਾਮਨ ਦੇ ਦਰਖ਼ਤ ਨਾਲ ਫਾਹਾ ਲੈ ਲਿਆ ਸੀ ਅਤੇ ਘਰ ਦੀ ਲੋਬੀ ਵਿਚ ਇਕ ਸੁਸਾਈਡ ਨੋਟ ਮਿਲਿਆ, ਜਿਸ ਵਿਚ ਉਸ ਦੇ ਸਹੁਰੇ ਪਰਿਵਾਰ ਵੱਲੋਂ ਤੰਗ-ਪ੍ਰੇਸ਼ਾਨ ਕਰਨ ਬਾਰੇ ਲਿਖਿਆ ਹੋਇਆ ਸੀ | ਜਿਸ ਤੇ ਪੁਲਸ ਵੱਲੋਂ ਥਾਣਾ ਅਮੀਰ ਖ਼ਾਸ ਵਿਖੇ ਸ਼ਿਕਾਇਤਕਰਤਾ ਜਗਦੀਸ਼ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮਿ੍ਤਕ ਸਤਨਾਮ ਕੌਰ ਦੇ ਪਤੀ ਕੁਲਵੰਤ ਸਿੰਘ, ਸਹੁਰਾ ਵਣਜਾਰ ਸਿੰਘ, ਸੱਸ ਸ਼ਿੰਦੋ ਬਾਈ, ਨਨਾਣ ਹਰਜੀਤ ਕੌਰ ਅਤੇ ਸ਼ਿਮਲਾ ਰਾਣੀ ਵਾਸੀਆਨ ਚੱਕ ਪਾਲੀਵਾਲਾ ਉਰਫ਼ ਮੋਹਲ਼ਾ ਦੇ ਵਿਰੁੱਧ ਧਾਰਾ 108 ਬੀ.ਐਨ.ਐੱਸ. ਤਹਿਤ ਦਰਜ ਕੀਤਾ ਗਿਆ ਹੈ |
ਪਿਛਲੀ ਖ਼ਬਰ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੀ ਅÏਰਤ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਲੋਕਾਂ ਨੂੰ ਨਾ ਮੁਰਾਦ ਬਿਮਾਰੀ ਨਸ਼ਿਆਂ ਖ਼ਿਲਾਫ਼ ਲਾਮਬੰਦ ਹੋਣ ਦਾ ਦਿੱਤਾ ਸੱਦਾ-ਵਿਧਾਇਕ ਸਵਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।