31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਪਲੇਸਮੈਂਟ ਕੈਂਪ 21 ਨੂੰ

ਅਜੀਤ ਡੈਸਕ 19-07-2025
ਫ਼ਾਜ਼ਿਲਕਾ, 18 ਜੁਲਾਈ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਫ਼ਾਜ਼ਿਲਕਾ ਵਲੋਂ ਇਕ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ | ਕੈਂਪ 'ਚ ਐਲ.ਆਈ.ਸੀ. ਕੰਪਨੀ ਵਲੋਂ ਲਗਭਗ 50 ਅਸਾਮੀਆਂ (ਲੜਕੀ ਤੇ ਲੜਕੇ) ਲਈ ਇੰਟਰਵਿਊ ਲਿਆ ਜਾਣਾ ਹੈ | ਪਲੇਸਮੈਂਟ ਕੈਂਪ 21 ਜੁਲਾਈ ਨੂੰ ਸਵੇਰੇ 10 ਵਜੇ ਐਲ.ਆਈ.ਸੀ. ਦਫ਼ਤਰ, ਗਊਸ਼ਾਲਾ ਰੋਡ ਅਬੋਹਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ | ਪ੍ਰਾਰਥੀ ਘੱਟੋ ਘੱਟ ਦਸਵੀਂ ਪਾਸ ਤੇ ਉਮਰ 18 ਤੋਂ ਵੱਧ ਦਾ ਹੋਣਾ ਲਾਜ਼ਮੀ ਹੈ | ਪ੍ਰਾਰਥੀ ਆਪਣਾ ਬਾਇਓ ਡਾਟਾ ਤੇ ਪੜ੍ਹਾਈ ਦੇ ਸਰਟੀਫਿਕੇਟ ਸਮੇਤ ਫ਼ੋਟੋ ਕਾਪੀਆਂ ਨਾਲ ਲੈ ਕੇ ਆਉਣ | ਹੋਰ ਵਧੇਰੇ ਜਾਣਕਾਰੀ ਲਈ ਵਿਸ਼ਨੂੰ ਗੁਪਤਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ |
ਪਿਛਲੀ ਖ਼ਬਰ ਇਫਕੋ ਨੇ ਖੇਤੀਬਾੜੀ ਅਧਿਕਾਰੀਆਂ ਲਈ ਵਰਕਸ਼ਾਪ ਦਾ ਕੀਤਾ ਆਯੋਜਨ ਅਗਲੀ ਖ਼ਬਰ ਸਕੂਲੀ ਬੱਚੇ ਚਿੱਕੜ ਤੇ ਮੀਂਹ ਦੇ ਪਾਣੀ 'ਚੋਂ ਲੰਘ ਕੇ ਸਕੂਲ ਜਾਣ ਲਈ ਮਜਬੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।