31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸਕੂਲੀ ਬੱਚੇ ਚਿੱਕੜ ਤੇ ਮੀਂਹ ਦੇ ਪਾਣੀ 'ਚੋਂ ਲੰਘ ਕੇ ਸਕੂਲ ਜਾਣ ਲਈ ਮਜਬੂਰ

ਅਜੀਤ ਡੈਸਕ 19-07-2025
ਅਬੋਹਰ, 18 ਜੁਲਾਈ (ਵਿਵੇਕ ਹੂੜੀਆ)-ਪਿਛਲੇ ਦੋ-ਤਿੰਨ ਦਿਨਾਂ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਅਬੋਹਰ ਦੇ ਪਿੰਡ ਸੀਡ ਫਾਰਮ 'ਚ ਸਰਕਾਰੀ ਪ੍ਰਾਇਮਰੀ ਸਕੂਲ ਨੇੜੇ ਛੱਪੜ ਓਵਰਫ਼ਲੋ ਹੋਣ ਕਾਰਨ ਸਕੂਲੀ ਬੱਚਿਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਭਾਵੇਂ ਸਕੂਲ ਦੇ ਅਧਿਆਪਕ ਆਪਣੇ ਵਾਹਨਾਂ ਵਿਚ ਆਰਾਮ ਨਾਲ ਸਕੂਲ ਪਹੁੰਚਦੇ ਹਨ, ਪਰ ਸਕੂਲੀ ਬੱਚਿਆਂ ਨੂੰ ਦੂਸ਼ਿਤ ਪਾਣੀ ਤੇ ਚਿੱਕੜ 'ਚੋਂ ਲੰਘਣਾ ਪੈਂਦਾ ਹੈ | ਜਾਣਕਾਰੀ ਅਨੁਸਾਰ ਪਿੰਡ ਦੇ ਸਰਕਾਰੀ ਸਕੂਲ 'ਚ ਨੇੜਲੇ 5 ਪਿੰਡਾਂ ਦੇ ਸੈਂਕੜੇ ਬੱਚੇ ਪੜ੍ਹਦੇ ਹਨ, ਪਰ ਸੜਕ ਦੇ ਨੇੜੇ ਛੱਪੜ ਓਵਰਫ਼ਲੋ ਹੋਣ ਕਾਰਨ ਸੜਕ 'ਤੇ ਪਾਣੀ ਫੈਲ ਗਿਆ ਅਤੇ ਸਕੂਲ ਦਾ ਮੈਦਾਨ ਵੀ ਭਰ ਗਿਆ | ਇਨ੍ਹਾਂ ਹੀ ਨਹੀਂ ਸਕੂਲ ਦੇ ਬਾਹਰ ਫੈਲੇ ਪਾਣੀ ਤੇ ਚਿੱਕੜ ਕਾਰਨ ਸਕੂਲੀ ਬੱਚੇ ਉਸੇ ਪਾਣੀ ਵਿਚੋਂ ਲੰਘਣ ਲਈ ਮਜਬੂਰ ਹਨ | ਜਦੋਂ ਕਿ ਸਕੂਲ ਪਿ੍ੰਸੀਪਲ ਵੀ ਇਸ ਗੰਭੀਰ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਹੇ ਹਨ, ਹਾਲਾਂਕਿ ਉਨ੍ਹਾਂ ਮੰਨਿਆ ਕਿ ਉਨ੍ਹਾਂ ਨੇ ਹਰ ਬਰਸਾਤ ਦੇ ਮੌਸਮ ਵਿਚ ਹੋਣ ਵਾਲੀ ਇਸ ਸਮੱਸਿਆ ਬਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਜ਼ੁਬਾਨੀ ਦੱਸਿਆ ਹੈ ਪਰ ਲਿਖ ਕੇ ਨਹੀਂ ਦਿੱਤਾ | ਦੂਜੇ ਪਾਸੇ, ਇਸ ਗੰਭੀਰ ਸਮੱਸਿਆ ਬਾਰੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 'ਆਪ' ਸਰਕਾਰ ਬਣੀ ਨੂੰ ਤਿੰਨ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ | ਪਰ ਕਿਸੇ ਵੀ ਸਰਕਾਰ ਨੇ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ | ਜਦੋਂ ਕਿ ਪਿੰਡ ਦੀ ਪੰਚਾਇਤ ਵੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ | ਇਸ ਬਾਰੇ 'ਆਪ' ਦੇ ਹਲਕਾ ਇੰਚਾਰਜ ਅਰੁਣ ਨਾਰੰਗ ਨੂੰ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਪਿੰਡ ਦੇ ਛੱਪੜ ਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਲਾਈਨ ਨਾਲ ਇਸ ਦਾ ਕੁਨੈਕਸ਼ਨ ਜੋੜਿਆ ਸੀ ਪਰ ਨਿਗਮ ਨੇ ਇਸ ਨੂੰ ਅਨ ਪਲੱਗ ਕਰਵਾ ਦਿੱਤਾ ਹੈ | ਹੁਣ ਉਨ੍ਹਾਂ ਨੇ ਦੁਬਾਰਾ ਡੀ. ਸੀ. ਨਾਲ ਗੱਲ ਕੀਤੀ ਹੈ, ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਇਸ ਨੂੰ ਦੁਬਾਰਾ ਸੀਵਰੇਜ ਲਾਈਨ ਨਾਲ ਜੋੜ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਪਲੇਸਮੈਂਟ ਕੈਂਪ 21 ਨੂੰ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮਲੂਕਪੁਰਾ ਤੇ ਜੋਧਪੁਰ ਵਿਖੇ ਜਾਗਰੂਕਤਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।