ਅਬੋਹਰ, 18 ਜੁਲਾਈ (ਵਿਵੇਕ ਹੂੜੀਆ)-ਅਰੋੜਾ ਵਿਕਾਸ ਮੰਚ ਪ੍ਰਧਾਨ ਗਗਨ ਚੁੱਘ ਦੀ ਅਗਵਾਈ ਹੇਠ ਸਮਾਜ ਸੇਵਾ ਦੇ ਖੇਤਰ ਵਿਚ ਸ਼ਲਾਘਾਯੋਗ ਕੰਮ ਕਰ ਰਿਹਾ ਹੈ | ਸੰਸਥਾ ਨੇ ਹੁਣ ਫਿਰ ਇੱਕ ਪਰਿਵਾਰ ਦੀ ਧੀ ਦੇ ਵਿਆਹ 'ਚ ਮਦਦ ਕੀਤੀ ਹੈ | ਸੰਸਥਾ ਦੇ ਮੁਖੀ ਗਗਨ ਚੁੱਘ ਨੇ ਕਿਹਾ ਕਿ ਲੜਕੀ ਦੇ ਪਰਿਵਾਰ, ਜੋ ਕਿ ਆਰਥਿਕ ਤੌਰ 'ਤੇ ਕਮਜ਼ੋਰ ਸੀ, ਨੇ ਅਰੋੜਾ ਵਿਕਾਸ ਮੰਚ ਨਾਲ ਸੰਪਰਕ ਕੀਤਾ | ਜਾਂਚ ਤੋਂ ਬਾਅਦ ਵਿਜੇ ਕੁਮਾਰ, ਅਸ਼ੋਕ ਕੁਮਾਰ, ਨੰਦ ਕਿਸ਼ੋਰ, ਬਾਲੀਸ਼ ਸੁਖੀਜਾ, ਸੁਰਿੰਦਰਪਾਲ ਚੁੱਘ, ਪ੍ਰਵੀਨ ਮਿੱਢਾ, ਇਸ਼ਾਂਤ ਕਟਾਰੀਆ, ਰਾਜੀਵ ਧੂੜੀਆ, ਵਿਨੋਦ ਲੱਡੂ, ਸਤੀਸ਼ ਕੁਮਾਰ ਨਾਗਪਾਲ, ਸਾਜਿਦ ਗਗਨੇਜਾ ਵਲੋਂ ਲੜਕੀ ਦੇ ਵਿਆਹ ਲਈ ਰਾਸ਼ਨ ਦਿੱਤਾ ਗਿਆ | ਜਿਨ੍ਹਾਂ ਦਾ ਸੰਸਥਾ ਨੇ ਧੰਨਵਾਦ ਕੀਤਾ | ਇਸ ਮੌਕੇ ਗਗਨ ਚੁੱਘ ਤੇ ਸੁਭਾਸ਼ ਠਠਈ, ਅਰਸ਼ਦੀਪ, ਚਾਂਦਨੀ, ਸ਼ਕੁੰਤਲਾ ਮੌਜੂਦ ਸਨ |