ਜਲਾਲਾਬਾਦ, 18 ਜੁਲਾਈ (ਹਰਪ੍ਰੀਤ ਸਿੰਘ ਪਰੂਥੀ)-ਅਰੋੜਾ ਮਹਾਂ ਸਭਾ ਪੰਜਾਬ ਵਲੋਂ ਅਰੋੜਾ ਸਮਾਜ ਨੂੰ ਇੱਕਜੁੱਟ ਕਰਨ ਤੇ ਹਰ ਘਰ ਤੱਕ ਪਹੁੰਚ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਪੱਧਰ 'ਤੇ ਨਵੀਆਂ ਟੀਮਾਂ ਦਾ ਗਠਨ ਤੇ ਯੂਥ ਨੂੰ ਆਗੂ ਬਣਾਉਣ ਦੀ ਪ੍ਰਕਿਰਿਆ ਜਾਰੀ ਹੈ | ਇਸ ਕੜੀ ਹੇਠ ਸਥਾਪਕ ਅਮਿਤ ਦੀਵਾਨ, ਆਲ ਇੰਡੀਆ ਚੇਅਰਮੈਨ ਧਰਮਪਾਲ ਗਰੋਵਰ, ਪੰਜਾਬ ਚੇਅਰਮੈਨ ਅਮਰੀਕ ਸਿੰਘ ਬਤਰਾ, ਪੰਜਾਬ ਪ੍ਰਧਾਨ ਕਮਲਜੀਤ ਸੇਤੀਆ, ਯੂਥ ਵਿੰਗ ਪੰਜਾਬ ਪ੍ਰਧਾਨ ਤਰੁਨ ਅਰੋੜਾ, ਜਨਰਲ ਸਕੱਤਰ ਐਡਵੋਕੇਟ ਅਸ਼ਵਨੀ ਢੀਂਗਰਾ ਤੇ ਅਨਿਲ ਬਜਾਜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰੀਤ ਸਿੰਘ ਦਰਗਨ ਨੂੰ ਜ਼ਿਲ੍ਹਾ ਫ਼ਾਜ਼ਿਲਕਾ ਦਾ ਯੂਥ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਡਾ. ਗੁਰਪ੍ਰੀਤ ਸਿੰਘ ਬੱਬਰ (ਸੈਕਟਰੀ ਪੰਜਾਬ) ਨੇ ਕਿਹਾ ਕਿ ਅਰੋੜਾ ਮਹਾਂ ਸਭਾ ਪੰਜਾਬ ਦਾ ਮੁੱਖ ਟੀਚਾ ਹੈ ਕਿ ਅਰੋੜਾ ਸਮਾਜ ਦੇ ਹਰੇਕ ਪਰਿਵਾਰ ਤੱਕ ਪਹੁੰਚ ਬਣਾਈ ਜਾਵੇ ਅਤੇ ਉਨ੍ਹਾਂ ਨੂੰ ਸੰਗਠਿਤ ਕਰਕੇ ਸਮਾਜ ਦੇ ਵਿਕਾਸ ਵਿਚ ਸ਼ਾਮਲ ਕੀਤਾ ਜਾਵੇ | ਇਕਾਈ ਦੇ ਚੇਅਰਮੈਨ ਇੰਦਰਜੀਤ ਸਿੰਘ ਮਦਾਨ ਨੇ ਕਿਹਾ ਕਿ ਅਰੋੜਾ ਮਹਾਂ ਸਭਾ ਇੱਕ ਐਸਾ ਪਲੇਟਫ਼ਾਰਮ ਹੈ ਜਿੱਥੇ ਹਰੇਕ ਮੈਂਬਰ ਆਪਣੀ ਯੋਗਤਾ ਅਤੇ ਸਮਰੱਥਾ ਅਨੁਸਾਰ ਯੋਗਦਾਨ ਪਾ ਸਕਦਾ ਹੈ | ਪੈੱ੍ਰਸ ਸਕੱਤਰ ਟੀਨੂੰ ਮਦਾਨ ਨੇ ਕਿਹਾ ਕਿ ਨੌਜਵਾਨਾਂ ਦੀ ਭਾਗੀਦਾਰੀ ਸੰਸਥਾ ਦੇ ਭਵਿੱਖ ਨੂੰ ਮਜ਼ਬੂਤੀ ਦਿੰਦੀ ਹੈ | ਜਨਰਲ ਸਕੱਤਰ ਲੱਕੀ ਸਿਡਾਨਾ ਨੇ ਕਿਹਾ ਕਿ ਅੱਜ ਪੰਜਾਬ ਦਾ ਨੌਜਵਾਨ ਨਸ਼ਿਆਂ ਦੇ ਕਾਲੇ ਸਾਏ ਤੋਂ ਦੂਰ ਹੋ ਕੇ ਸਮਾਜਕ ਕਾਰਜਾਂ ਵਿਚ ਜੁੱਟ ਰਿਹਾ ਹੈ ਜੋ ਸਮਾਜ ਲਈ ਇੱਕ ਚੰਗੀ ਨਿਸ਼ਾਨੀ ਹੈ | ਇਸ ਮੌਕੇ ਜਲਾਲਾਬਾਦ ਇਕਾਈ ਦੇ ਸਾਰੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਪ੍ਰੀਤ ਸਿੰਘ ਦਰਗਨ ਨੂੰ ਫ਼ੁਲ ਮਾਲਾ ਪਾ ਕੇ ਅਤੇ ਸਨਮਾਨ ਪੱਤਰ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ |