30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਤੇਜ਼ ਰਫ਼ਤਾਰ ਜੀਪ ਬੇਕਾਬੂ ਹੋ ਕੇ ਪਲਟੀ- ਜੀਪ ਚਾਲਕ ਦੀ ਮੌਤ

ਅਜੀਤ ਡੈਸਕ 19-07-2025
ਅਬੋਹਰ, 18 ਜੁਲਾਈ (ਵਿਵੇਕ ਹੂੜੀਆ)-ਬੀਤੀ ਦੇਰ ਰਾਤ ਅਬੋਹਰ ਦੇ ਮਲੋਟ ਰੋਡ 'ਤੇ ਗੋਬਿੰਦਗੜ੍ਹ ਟੀ-ਪੁਆਇੰਟ 'ਤੇ ਇੱਕ ਜੀਪ ਬੇਕਾਬੂ ਹੋ ਕੇ ਡਿਵਾਈਡਰ ਨਾਲ ਟੱਕਰਾ ਗਈ ਤੇ ਪਲਟ ਗਈ | ਜਿਸ ਕਾਰਨ ਜੀਪ ਸਵਾਰ ਨੌਜਵਾਨ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ | ਇੱਥੇ ਦੇਰ ਰਾਤ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਵਲੰਟੀਅਰਾਂ ਨੇ ਮਿ੍ਤਕ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾ ਘਰ ਵਿਚ ਰੱਖਿਆ | ਪੁਲਿਸ ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ 'ਤੇ ਕਾਰਵਾਈ ਕਰ ਰਹੀ ਹੈ | ਜਾਣਕਾਰੀ ਅਨੁਸਾਰ ਗੋਬਿੰਦਗੜ੍ਹ ਦਾ ਰਹਿਣ ਵਾਲਾ ਲਖਵਿੰਦਰ ਸਿੰਘ ਜੋ ਪਿੰਡ ਦੇ ਇੱਕ ਜ਼ਿਮੀਂਦਾਰ ਕੋਲ ਕੰਮ ਕਰਦਾ ਹੈ, ਬੀਤੀ ਰਾਤ 10 ਵਜੇ ਦੇ ਕਰੀਬ ਆਪਣੀ ਜੀਪ 'ਚ ਬੱਸ ਸਟੈਂਡ 'ਤੇ ਕੁੱਝ ਯਾਤਰੀਆਂ ਨੂੰ ਉਤਾਰ ਕੇ ਪਿੰਡ ਵਾਪਸ ਆ ਰਿਹਾ ਸੀ | ਜਦੋਂ ਉਸ ਦੀ ਗੱਡੀ ਬੇਕਾਬੂ ਹੋ ਕੇ ਟੀ-ਪੁਆਇੰਟ ਨੇੜੇ ਡਿਵਾਈਡਰ ਨਾਲ ਟੱਕਰਾ ਗਈ ਤੇ ਪਲਟ ਗਈ | ਡਿਵਾਈਡਰ 'ਤੇ ਸਿਰ ਵੱਜਣ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ | ਲੋਕਾਂ ਨੇ ਇਸ ਬਾਰੇ ਨਰ ਸੇਵਾ ਨਰਾਇਣ ਸੇਵਾ ਸਮਿਤੀ ਨੂੰ ਸੂਚਿਤ ਕੀਤਾ | ਜਿਸ 'ਤੇ ਸੋਨੂੰ ਗਰੋਵਰ ਤੇ ਉਨ੍ਹਾਂ ਦੀ ਟੀਮ ਉਸ ਨੂੰ ਹਸਪਤਾਲ ਲੈ ਗਈ | ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਇਸ ਦੌਰਾਨ ਏ.ਐੱਸ.ਆਈ ਓਮ ਪ੍ਰਕਾਸ਼ ਨੇ ਕਿਹਾ ਕਿ ਮਿ੍ਤਕ ਦੇ ਪਿਤਾ ਗੁਰਤੇਜ ਸਿੰਘ ਦੇ ਬਿਆਨ 'ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਮਿ੍ਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ |
ਪਿਛਲੀ ਖ਼ਬਰ ਸੁਨੀਲ ਜਾਖੜ ਜਾਂ ਤਾਂ ਮੇਰੇ ਗੈਂਗਸਟਰਾਂ ਨਾਲ ਸੰਬੰਧ ਸਿੱਧ ਕਰ ਦੇਣ, ਨਹੀਂ ਤਾਂ ਮੁਆਫ਼ੀ ਮੰਗਣ-ਗੋਲਡੀ ਮੁਸਾਫ਼ਰ ਅਗਲੀ ਖ਼ਬਰ ਰਿਜ਼ਰਵੇਸ਼ਨ ਪਾਲਿਸੀ ਦੀਆਂ ਉੱਡੀਆਂ ਧੱਜੀਆਂ ਪੁਰਾਣਾ ਇਸ਼ਤਿਹਾਰ ਰੱਦ ਕਰ ਕੇ ਨਵਾਂ ਇਸ਼ਤਿਹਾਰ ਜਾਰੀ ਕੀਤਾ ਜਾਵੇ-ਕੰਬੋਜ,...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।