08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸਰਕਾਰੀ ਸਕੂਲ ਦੇ ਬੱਚਿਆਂ ਨੂੰ ਸਰਪੰਚ ਨੇ ਸਕੂਲ ਵੈਨ ਕੀਤੀ ਭੇਟ

ਅਜੀਤ ਡੈਸਕ 18-07-2025
ਅਬੋਹਰ, 17 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਬੱਲੂਆਣਾ ਹਲਕੇ ਦੇ ਅਧੀਨ ਪੈਂਦੇ ਪਿੰਡ ਰੁਹੇੜਿਆਂ ਵਾਲੀ ਦੇ ਸਰਪੰਚ ਵਿਜੇ ਸਹਾਰਨ ਵਲੋਂ ਸਰਪੰਚ ਬਣਨ ਤੋਂ ਪਹਿਲਾਂ ਪਿੰਡ ਦੇ ਲੋਕਾਂ ਨਾਲ ਪਿੰਡ ਨਸ਼ਾ ਮੁਕਤ, ਸ਼ਗਨ ਸਕੀਮ, ਵਿਕਾਸ ਕਾਰਜ ਅਤੇ ਖ਼ੁਦ ਦੇ ਵਲੋਂ ਸਰਕਾਰੀ ਸਕੂਲ 'ਚ ਪੜ੍ਹਨ ਵਾਲੇ ਬੱਚਿਆਂ ਨੂੰ ਸਕੂਲ ਵੈਨ ਦੇਣ ਦਾ ਐਲਾਨ ਕੀਤਾ ਗਿਆ ਸੀ | ਉਥੇ ਹੀ ਸਰਪੰਚ ਨੇ ਪੰਜਾਬ ਸਰਕਾਰ ਵਲੋਂ ਵਿੱਢੀ ਮੁਹਿੰਮ 'ਯੁੱਧ ਨਸ਼ਿਆਂ ਦੇ ਵਿਰੁੱਧ' ਤਹਿਤ ਪਿੰਡ ਨੂੰ ਨਸ਼ਾ ਮੁਕਤ ਕੀਤੇ ਜਾਣ ਦਾ ਐਲਾਨ ਵੀ ਕੀਤਾ ਹੈ | ਸਰਪੰਚ ਸਹਾਰਨ ਨੇ ਦੱਸਿਆ ਕਿ ਉਨ੍ਹਾਂ ਵਲੋਂ ਸ਼ਗਨ ਸਕੀਮ ਤਹਿਤ ਜ਼ਰੂਰਤਮੰਦਾਂ ਨੂੰ ਸ਼ਗਨ ਸਕੀਮ 11 ਹਜ਼ਾਰ ਰੁਪਏ ਖ਼ੁਦ ਵਲੋਂ ਦਿੱਤੀ ਜਾ ਰਹੀ ਹੈ ਅਤੇ ਉਥੇ ਹੀ ਸਕੂਲ ਦੇ ਬੱਚਿਆਂ ਨੂੰ ਸਕੂਲ ਜਾਣ ਵੇਲੇ ਆ ਰਹੀ ਸਮੱਸਿਆ ਨੂੰ ਲੈ ਕੇ ਉਨ੍ਹਾਂ ਵਲੋਂ ਵਾਅਦਾ ਕੀਤਾ ਗਿਆ ਸੀ ਉਹ ਸਰਪੰਚ ਬਣਨ ਤੋਂ ਬਾਅਦ ਸਕੂਲ ਦੇ ਬੱਚਿਆਂ ਨੂੰ ਇਕ ਵੈਨ ਵੀ ਭੇਟ ਕਰਨਗੇ, ਜਿਸ ਤਹਿਤ ਉਨ੍ਹਾਂ ਆਪਣਾ ਵਾਅਦਾ ਪੂਰਾ ਕਰਦੇ ਹੋਏ ਸਕੂਲ ਦੇ ਬੱਚਿਆਂ ਨੂੰ ਸਕੂਲ ਵੈਨ ਦੇ ਕੇ ਰਵਾਨਾ ਕੀਤਾ | ਉੱਥੇ ਹੀ ਬੱਚਿਆਂ ਤੇ ਪਿੰਡ ਵਾਸੀਆਂ ਨੂੰ ਲੱਡੂ ਵੰਡ ਕੇ ਮਿੱਠਾ ਮੂੰਹ ਕਰਵਾਇਆ | ਇਸ ਮੌਕੇ ਪਰਮਜੀਤ ਮੈਂਬਰ, ਮੰਗਾ ਮੈਂਬਰ, ਮੁਕੇਸ਼ ਮੈਂਬਰ, ਰਵੀ ਮੈਂਬਰ, ਰਾਜੇਸ਼ ਮੈਂਬਰ, ਪ੍ਰੀਤਮ ਸਿੰਘ ਮੈਂਬਰ, ਸੁਰਿੰਦਰ ਗੋਦਾਰਾ, ਪੱਪੂ, ਕਿ੍ਸ਼ਨ ਸਹਾਰਨ, ਪ੍ਰਦੀਪ ਗੋਦਾਰਾ, ਅਮਨ ਸੰਧੂ ਮੈਂਬਰ, ਰਣਜੀਤ, ਘਨਸ਼ਾਮ ਸਹਾਰਨ, ਮਹਾਂਵੀਰ ਸਹਾਰਨ ਪ੍ਰਵੀਨ ਸਹਾਰਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ 'ਚ ਹੋਏ ਸਮਾਗਮ, ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕੀਤੀ ਸ਼ਿਰ... ਅਗਲੀ ਖ਼ਬਰ ਡੀ. ਏ. ਵੀ. ਕਾਲਜ ਅਬੋਹਰ ਉੱਤਰ ਭਾਰਤ ਦੇ ਸਭ ਤੋਂ ਸਰਬੋਤਮ ਕਾਲਜਾਂ 'ਚ ਹੋਇਆ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।