08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਡੀ. ਏ. ਵੀ. ਕਾਲਜ ਅਬੋਹਰ ਉੱਤਰ ਭਾਰਤ ਦੇ ਸਭ ਤੋਂ ਸਰਬੋਤਮ ਕਾਲਜਾਂ 'ਚ ਹੋਇਆ ਸ਼ਾਮਿਲ

ਅਜੀਤ ਡੈਸਕ 18-07-2025
ਅਬੋਹਰ, 17 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਦੇ ਡੀ. ਏ. ਵੀ. ਕਾਲਜ ਦੇ ਪਿ੍ੰਸੀਪਲ ਡਾ. ਰਾਜੇਸ਼ ਕੁਮਾਰ ਮਹਾਜਨ ਦੀ ਯੋਗ ਅਗਵਾਈ ਹੇਠ ਡੀ. ਏ. ਵੀ. ਕਾਲਜ ਅਬੋਹਰ ਨੇ ਇਕ ਵਾਰ ਫਿਰ ਤੋਂ ਆਪਣੀ ਸ਼ਾਨਦਾਰ ਅਕਾਦਮਿਕ ਸਫਲਤਾ ਦਾ ਪ੍ਰਦਰਸ਼ਨ ਕੀਤਾ ਹੈ | ਇੰਡੀਆ ਟੂਡੇ ਮਾਰਕੀਟਿੰਗ ਐਂਡ ਡਿਵੈਲਪਮੈਂਟ ਰਿਸਰਚ ਐਸੋਸੀਏਸ਼ਨ ਵਲੋਂ ਕਰਵਾਏ 2025 ਦੇ ਸਰਵੇਖਣ 'ਚ ਕਾਲਜ ਨੂੰ ਉੱਤਰ ਭਾਰਤ ਦੇ ਸਭ ਤੋਂ ਸਰਬੋਤਮ ਪ੍ਰਾਈਵੇਟ ਕਾਲਜਾਂ 'ਚ ਸ਼ਾਮਿਲ ਕੀਤਾ ਗਿਆ ਹੈ | ਇਹ ਪ੍ਰਾਪਤੀ ਪੂਰੇ ਅਬੋਹਰ ਖੇਤਰ ਲਈ ਬਹੁਤ ਮਾਣ ਵਾਲੀ ਗੱਲ ਹੈ | ਕਾਲਜ ਦੇ ਪਿ੍ੰਸੀਪਲ ਡਾ. ਰਾਜੇਸ਼ ਕੁਮਾਰ ਮਹਾਜਨ ਨੇ ਇਸ ਮਹੱਤਵਪੂਰਨ ਪ੍ਰਾਪਤੀ 'ਤੇ ਦਿਲੋਂ ਖ਼ੁਸ਼ੀ ਪ੍ਰਗਟ ਕੀਤੀ ਤੇ ਕਿਹਾ ਕਿ ਇਹ ਉਪਲਬਧੀ ਕਾਲਜ ਕਮੇਟੀ ਦੀ ਮਿਹਨਤ ਦਾ ਨਤੀਜਾ ਹੈ | ਸਰਵੇਖਣ ਵਿਚ ਦਾਖ਼ਲੇ ਦੀ ਗੁਣਵੱਤਾ, ਪ੍ਰਸ਼ਾਸਨਿਕ, ਅਕਾਦਮਿਕ ਗੁਣਵੱਤਾ, ਬੁਨਿਆਦੀ ਢਾਂਚਾ, ਕਾਲਜ ਦਾ ਸਮੁੱਚਾ ਮਾਹੌਲ, ਸ਼ਖ਼ਸੀਅਤ, ਲੀਡਰਸ਼ਿਪ ਵਿਕਾਸ, ਕੈਰੀਅਰ ਦੀਆਂ ਸੰਭਾਵਨਾਵਾਂ ਅਤੇ ਪਲੇਸਮੈਂਟ ਤੇ ਖੋਜ ਵਿਕਾਸ 'ਤੇ ਡੂੰਘਾਈ ਨਾਲ ਮੁਲਾਂਕਣ ਕੀਤਾ ਗਿਆ ਹੈ | ਜਿਸ ਤਹਿਤ ਬੀ. ਸੀ. ਏ. ਪਾਠਕ੍ਰਮ ਤਹਿਤ ਪੰਜਾਬ ਯੂਨੀਵਰਸਿਟੀ 'ਚੋਂ ਪਹਿਲੇ ਅਤੇ ਭਾਰਤ ਦੇ ਸਭ ਤੋਂ ਵਧੀਆ ਚੁਣੇ ਹੋਏ ਕਾਲਜਾਂ 'ਚੋਂ 67ਵਾਂ ਸਥਾਨ ਪ੍ਰਾਪਤ ਕੀਤਾ | ਜਦ ਕਿ ਬੀ. ਕਾਮ ਪਾਠਕ੍ਰਮ 'ਚ 78ਵਾਂ, ਆਰਟਸ ਪਾਠਕ੍ਰਮ 'ਚ 81ਵਾਂ, ਵਿਗਿਆਨ ਪਾਠਕ੍ਰਮ 90ਵਾਂ ਤੇ ਬੀ. ਬੀ. ਏ. ਪਾਠਕ੍ਰਮ 'ਚ 116ਵਾਂ ਸਥਾਨ ਹਾਸਿਲ ਕੀਤਾ ਹੈ | ਕਾਲਜ ਪਿ੍ੰਸੀਪਲ ਡਾ. ਮਹਾਜਨ ਨੇ ਇਸ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਕਾਲਜ ਦੇ ਸਾਰੇ ਟੀਚਿੰਗ ਸਟਾਫ਼ ਤੇ ਨਾਨ-ਟੀਚਿੰਗ ਸਟਾਫ਼ ਦੇ ਅਣਥੱਕ ਯੋਗਦਾਨ ਦੇ ਨਾਲ-ਨਾਲ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਨੂੰ ਦਿੱਤਾ ਅਤੇ ਇਸ ਇਤਿਹਾਸਕ ਸਫਲਤਾ ਲਈ ਸਭ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਸਰਪੰਚ ਨੇ ਸਕੂਲ ਵੈਨ ਕੀਤੀ ਭੇਟ ਅਗਲੀ ਖ਼ਬਰ ਮਕਾਨ 'ਚੋਂ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।