ਫ਼ਾਜ਼ਿਲਕਾ, 17 ਜੁਲਾਈ (ਦਵਿੰਦਰ ਪਾਲ ਸਿੰਘ)-ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾਂ ਦੇ ਸੰਬੰਧ 'ਚ ਪੰਜਾਬ ਸਰਕਾਰ ਦੇ ਨਾਂਅ ਇਕ ਮੰਗ ਪੱਤਰ ਡੀ. ਸੀ. ਦਫ਼ਤਰ ਰਾਹੀਂ ਭੇਜਿਆ ਗਿਆ | ਆਪਣੀਆਂ ਮੰਗਾਂ ਬਾਰੇ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨੋਪਾ ਰਾਮ ਨੇ ਦੱਸਿਆ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ, ਜਿਸ 'ਚ ਮੁੱਖ ਮੰਗਾਂ 2.59 ਗੁਣਾਂਕ ਅਨੁਸਾਰ ਪੈਨਸ਼ਨਰ 'ਤੇ ਲਾਗੂ ਕਰਨਾ, ਸੋਧੇ ਗਰੇਡਾਂ ਅਨੁਸਾਰ ਬਕਾਇਆ ਦੇਣ, ਡੀ. ਏ. ਦੀਆਂ ਕਿਸ਼ਤਾਂ ਦੇਣਾ, ਪੈਨਸ਼ਨ ਕਮਿਊਨਿਟੀ ਦੀ ਕਟੌਤੀ 11 ਸਾਲਾਂ ਬਾਅਦ ਬੰਦ ਕਰਨਾ, 200 ਰੁਪਏ ਜਜ਼ੀਆ ਟੈਕਸ ਖ਼ਤਮ ਕਰਨਾ, ਕੇਂਦਰ ਸਰਕਾਰ ਵਲੋਂ ਵਾਰ-ਵਾਰ ਸਮਾਂ ਦੇ ਕੇ ਮਸਲਿਆਂ ਦਾ ਹੱਲ ਨਾ ਕਰਨਾ | ਉਨ੍ਹਾਂ ਦੱਸਿਆ ਕਿ ਜੇਕਰ ਟਰੇਡ ਯੂਨੀਅਨਾਂ ਨੂੰ 15 ਸਤੰਬਰ ਤੱਕ ਸਮਾਂ ਦੇ ਕੇ ਮੰਗਾਂ ਦਾ ਹੱਲ ਨਾ ਕੀਤਾ ਤਾਂ 17 ਸਤੰਬਰ ਨੂੰ ਜੰਤਰ ਮੰਤਰ ਵਿਖੇ ਰੋਸ ਧਰਨਾ ਲਗਾਇਆ ਜਾਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨੋਪਾ ਰਾਮ ਤੋਂ ਇਲਾਵਾ ਲਾਲ ਚੰਦ, ਪ੍ਰਦੀਪ ਧਵਨ, ਬਖ਼ਸ਼ੀਸ਼ ਸਿੰਘ, ਕੁਲਬੀਰ ਢਾਬਾਂ, ਪ੍ਰਦੀਪ ਕੁਮਾਰ, ਸੁਰੇਸ਼ ਕੁਮਾਰ, ਕੁਲਵੰਤ ਰਾਏ ਗਾਬਾ, ਸੂਰਜ ਪ੍ਰਕਾਸ਼, ਰਾਜ ਕੁਮਾਰ ਆਦਿ ਆਗੂ ਹਾਜ਼ਰ ਸਨ |