08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ 295 ਬਲਾਕ ਅਰਨੀਵਾਲਾ ਮਹੀਨਾਵਾਰ ਮੀਟਿੰਗ

ਅਜੀਤ ਡੈਸਕ 18-07-2025
ਮੰਡੀ ਅਰਨੀਵਾਲਾ, 17 ਜੁਲਾਈ (ਨਿਸ਼ਾਨ ਸਿੰਘ ਮੋਹਲ਼ਾ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ 295 ਬਲਾਕ ਅਰਨੀਵਾਲਾ ਵਿਖੇ ਮਹੀਨਾਵਾਰ ਮੀਟਿੰਗ ਵੈਦ ਧੰਨਾ ਮੱਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਪ੍ਰਧਾਨ ਸਾਹਿਬ ਰਾਮ ਕਮਾਲ ਵਾਲਾ ਦੀ ਪ੍ਰਧਾਨਗੀ ਹੇਠ ਰੱਖੀ ਗਈ, ਜਿਸ 'ਚ ਵੱਖ-ਵੱਖ ਬੁਲਾਰਿਆਂ ਡਾਕਟਰ ਓਮ ਪ੍ਰਕਾਸ਼ ਬਲਾਕ ਸਕੱਤਰ, ਕਿਰਪਾਲ ਸਿੰਘ ਉਪ ਪ੍ਰਧਾਨ, ਭਗਵਾਨ ਸਿੰਘ ਸੰਧੂ, ਅਮਰਜੀਤ ਸਿੰਘ ਉੱਪਲ, ਜਗਦੀਸ਼ ਸਿੰਘ, ਅਸ਼ੋਕ ਕੁਮਾਰ, ਸੁਰਜੀਤ ਸਿੰਘ ਨੇ ਜਥੇਬੰਦੀ ਦੀ ਬਿਹਤਰੀ ਲਈ ਆਪਣੇ ਆਪਣੇ ਵਿਚਾਰ ਪੇਸ਼ ਕੀਤੇ | ਬਲਾਕ ਕੈਸ਼ੀਅਰ ਵਿਜੈ ਕੁਮਾਰ ਨੇ ਵੀ ਸਾਥੀਆਂ ਨੂੰ ਇਕਜੁੱਟਤਾ ਨਾਲ ਜਥੇਬੰਦੀ 'ਚ ਕੰਮ ਕਰਨ ਤੇ ਸਾਫ਼ ਸੁਥਰੀ ਪੈ੍ਰਕਟਿਸ ਕਰਨ ਲਈ ਸਾਥੀਆਂ ਨੂੰ ਪ੍ਰੇਰਿਤ ਕੀਤਾ | ਜ਼ਿਲ੍ਹਾ ਸਕੱਤਰ ਗੁਰਮੀਤ ਸਿੰਘ ਨੇ ਵੀ ਜ਼ਿਲ੍ਹਾ ਕਮੇਟੀ ਦੁਆਰਾ ਕੀਤੀਆਂ ਗਤੀਵਿਧੀਆਂ ਬਾਰੇ ਸਾਥੀਆਂ ਨੂੰ ਜਾਣੂ ਕਰਵਾਇਆ | 21 ਜੂਨ ਨੂੰ ਪ੍ਰੈਗਮਾ ਇੰਸਟੀਚਿਊਟ ਤੇ ਹਸਪਤਾਲ ਵਲੋਂ ਇਕ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਰੱਖਿਆ ਗਿਆ ਸੀ | ਉਸ 'ਚ ਜਿੰਨਾ ਸਾਥੀਆਂ ਨੇ ਹਿੱਸਾ ਲਿਆ ਸੀ, ਉਨ੍ਹਾਂ ਸਾਥੀਆਂ ਨੂੰ ਹਸਪਤਾਲ ਵਲੋਂ ਸਰਟੀਫਿਕੇਟ ਉਪਲਬਧ ਕਰਾਉਣ ਲਈ ਪ੍ਰੇਗਮਾਂ ਹਸਪਤਾਲ ਟੀਮ ਦੇ ਪੀ. ਆਰ. ਓ. ਗੁਰਭੇਜ ਸਿੰਘ ਪਹੰੁਚੇ ਸਨ | ਉਨ੍ਹਾਂ ਸਾਥੀਆਂ ਨੂੰ ਸਰਟੀਫਿਕੇਟ ਦਿੱਤੇ ਬਲਾਕ ਪ੍ਰਧਾਨ ਸਾਹਿਬ ਰਾਮ ਕਮਾਲ ਵਾਲਾ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਆਪਣੇ ਸਾਥੀਆਂ ਨੂੰ ਸੂਚਿਤ ਕੀਤਾ ਕਿ ਕੋਈ ਸਾਥੀ ਨਸ਼ਾ, ਭਰੂਣ ਹੱਤਿਆ ਵਰਗੀਆਂ ਅਲਾਮਤਾਂ 'ਚ ਲਿਪਤ ਪਾਇਆ ਜਾਂਦਾ ਹੈ ਤਾਂ ਜਥੇਬੰਦੀ ਉਸ ਸਾਥੀ ਦਾ ਸਾਥ ਨਹੀਂ ਦੇਵੇਗੀ | ਉਨ੍ਹਾਂ ਚੋਣਾਂ ਦੌਰਾਨ ਸਰਕਾਰ ਵਲੋਂ ਸਾਡੇ ਨਾਲ ਕੀਤਾ ਵਾਅਦਾ ਯਾਦ ਕਰਵਾਉਂਦਿਆਂ ਕਿਹਾ ਕਿ ਸਰਕਾਰ ਜਲਦੀ ਹੀ ਕੋਈ ਟ੍ਰੇਨਿੰਗ ਪ੍ਰੋਗਰਾਮ ਰੱਖ ਕਿ ਸਾਨੂੰ ਪੈ੍ਰਕਟਿਸ ਕਰਨ ਦਾ ਕਾਨੰੂਨੀ ਹੱਕ ਦੇਵੇ | ਮੀਟਿੰਗ 'ਚ ਲਗਪਗ 35-40 ਸਾਥੀਆਂ ਨੇ ਭਾਗ ਲਿਆ | ਪੈੱ੍ਰਸ ਸਕੱਤਰ ਡਾਕਟਰ ਗੁਰਭੇਜ ਸਿੰਘ ਕੰਧ ਵਾਲਾ ਨੇ ਮੀਟਿੰਗ ਦੀ ਕਾਰਵਾਈ ਪੈੱ੍ਰਸ ਨੂੰ ਜਾਰੀ ਕੀਤੀ |
ਪਿਛਲੀ ਖ਼ਬਰ ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਨੇ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਾਂਅ ਏ. ਡੀ. ਸੀ. ਨੂੰ ਸੌਂਪਿਆ ਮੰ... ਅਗਲੀ ਖ਼ਬਰ ਐਡਵੋਕੇਟ ਅਰਵਿੰਦ ਬਜਾਜ ਜ਼ਿਲ੍ਹਾ ਮੀਡੀਆ ਸਕੱਤਰ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।