18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਵਲੋਂ ਰੋਸ ਪ੍ਰਦਰਸ਼ਨ

ਅਜੀਤ ਡੈਸਕ 27-12-2025
ਤਾਰਾਗੜ੍ਹ, 26 ਦਸੰਬਰ (ਸੋਹਨ ਲਾਲ)- ਬੰਗਲਾਦੇਸ਼ ਵਿਚ ਹਿੰਦੂ ਨੌਜਵਾਨਾਂ ਦੀ ਹੋ ਰਹੀਆਂ ਹੱਤਿਆਵਾਂ ਦੇ ਵਿਰੋਧ ਅਤੇ ਉੱਥੇ ਦੀ ਮੁਹੰਮਦ ਯੂਨੁਸ ਸਰਕਾਰ ਖ਼ਿਲਾਫ਼ ਅੱਜ ਤਾਰਾਗੜ੍ਹ–ਬੇਗੋਵਾਲ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਇਹ ਪ੍ਰਦਰਸ਼ਨ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਾਬਕਾ ਪ੍ਰਖੰਡ ਪ੍ਰਧਾਨ ਅਤੇ ਮੌਜੂਦਾ ਸਤਿਸੰਗ ਪ੍ਰਮੁੱਖ ਸੁਰੇਸ਼ ਮਹਾਜਨ ਦੀ ਪ੍ਰਧਾਨਗੀ ਹੇਠ ਹੋਇਆ | ਪ੍ਰਦਰਸ਼ਨ ਦੌਰਾਨ ਕਾਰਕੁਨਾਂ ਨੇ ਨਾਅਰੇਬਾਜ਼ੀ ਕਰਕੇ ਬੰਗਲਾਦੇਸ਼ ਵਿਚ ਹਿੰਦੂਆਂ 'ਤੇ ਹੋ ਰਹੇ ਅੱਤਿਆਚਾਰਾਂ ਦੀ ਕੜੀ ਨਿੰਦਾ ਕੀਤੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ | ਰੋਸ ਪ੍ਰਦਰਸ਼ਨ ਵਿਚ ਸੁਰਿੰਦਰ ਮਹਾਜਨ, ਡਿੰਪਲ, ਸੁਮਿਤ, ਤਰੁਸ਼, ਸੰਨੀ, ਰਾਕੇਸ਼, ਯੁਵਰਾਜ ਸੈਣੀ, ਰਾਜ ਕੁਮਾਰ, ਮਿੰਟੂ, ਰਾਧੇ ਸ਼ਿਆਮ, ਰਾਜਨ ਤੇ ਸਚਿਨ ਆਦਿ ਹਾਜ਼ਰ ਰਹੇ |
ਪਿਛਲੀ ਖ਼ਬਰ ਸ਼ੋਅਰੂਮ ਦਾ ਮੁਲਾਜ਼ਮ 6 ਲੱਖ ਦੀ ਨਕਦੀ ਚੋਰੀ ਕਰਕੇ ਹੋਇਆ ਫ਼ਰਾਰ ਅਗਲੀ ਖ਼ਬਰ ਸਰਕਾਰ ਪੰਜਾਬ ਰੋਡਵੇਜ਼ ਵਰਗੇ ਕਮਾਊ ਅਦਾਰੇ ਵੱਲ ਧਿਆਨ ਦੇ ਕੇ ਜਲਦ ਤੋਂ ਜਲਦ ਪੱਕੀ ਭਰਤੀ ਕਰੇ- ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।