18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਚੈੱਕ ਪੋਸਟ ਵਿਖੇ ਕੀਤੀ ਚੈਕਿੰਗ

ਅਜੀਤ ਡੈਸਕ 27-12-2025
ਪਠਾਨਕੋਟ, 26 ਦਸੰਬਰ (ਵਿਨੋਦ/ਸੰਧੂ)- ਡਾਇਰੈਕਟਰ, ਮਾਈਨਜ਼ ਐਂਡ ਜਿਓਲੋਜੀ ਵਿਭਾਗ ਪੰਜਾਬ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਡਿਪਟੀ ਕਮਿਸ਼ਨਰ ਪਠਾਨਕੋਟ ਡਾ: ਪੱਲਵੀ ਵਲੋਂ ਜ਼ਿਲ੍ਹਾ ਪਠਾਨਕੋਟ ਵਿਚ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਵਾਸਤੇ 24 ਘੰਟੇ ਚੈਕਿੰਗ ਕਰਨ ਲਈ ਸਪੈਸ਼ਲ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜਿਸ ਤਹਿਤ ਜ਼ਿਲ੍ਹਾ ਟਾਊਨ ਪਲਾਨਰ, ਪਠਾਨਕੋਟ ਗੁਰਸੇਵਕ ਸਿੰਘ ਔਲਖ ਦੀ ਅਗਵਾਈ ਹੇਠ ਜ਼ਿਲ੍ਹਾ ਟਾਊਨ ਪਲਾਨਰ ਦੇ ਰੈਗੂਲੇਟਰੀ ਵਿੰਗ, ਮਾਈਨਿੰਗ ਦੇ ਅਧਿਕਾਰੀਆਂ ਅਤੇ ਪੁਲਿਸ ਟੀਮ ਵਲੋਂ ਪੰਜਾਬ ਅਤੇ ਹੋਰਾਂ ਰਾਜਾਂ ਤੋਂ ਪੰਜਾਬ ਵਿਚ ਐਂਟਰ ਕਰਨ ਵਾਲੇ ਮਾਈਨਰ ਮਿਨਰਲ ਲੋਡਡ ਵਹੀਕਲਾਂ ਦੀ ਇੰਟਰਸਟੇਟ ਚੈੱਕ ਪੋਸਟ ਉੱਪਰ ਚੈਕਿੰਗ ਤੇ ਰੈਂਡਮ ਮੋਨੀਟਰਿੰਗ ਕੀਤੀ ਗਈ | ਜ਼ਿਲ੍ਹਾ ਟਾਊਨ ਪਲਾਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਹੋਰ ਰਾਜਾਂ ਤੋਂ ਖਣਿਜ ਲਿਜਾਣ ਵਾਲੇ ਟਰੱਕਾਂ ਲਈ ਇੰਟਰ-ਸਟੇਟ ਮਾਈਨਿੰਗ ਟਰੱਕ ਐਂਟਰੀ ਫ਼ੀਸ ਨੀਤੀ ਲਾਗੂ ਕੀਤੀ ਹੈ ਜਿਸ ਦਾ ਮੁੱਖ ਉਦੇਸ਼ ਗ਼ੈਰ-ਕਾਨੰੂਨੀ ਖਣਨ 'ਤੇ ਕਾਬੂ ਪਾਉਣਾ, ਖਣਿਜਾਂ ਦੀ ਆਵਾਜਾਈ ਵਿਚ ਪਾਰਦਰਸ਼ਤਾ ਲਿਆਉਣਾ ਤੇ ਸਰਕਾਰੀ ਆਮਦਨ ਵਿਚ ਵਾਧਾ ਕਰਨਾ ਹੈ | ਇਹ ਫ਼ੀਸ ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਤੋਂ ਪੰਜਾਬ ਵਿਚ ਦਾਖਲ ਹੋਣ ਵਾਲੇ ਰੇਤ, ਬੱਜਰੀ ਤੇ ਹੋਰ ਖਣਿਜ ਲਿਜਾਣ ਵਾਲੇ ਟਰੱਕਾਂ 'ਤੇ ਲਾਗੂ ਕੀਤੀ ਗਈ ਹੈ | ਇਸ ਨੀਤੀ ਤਹਿਤ ਪ੍ਰਾਪਤ ਹੋਣ ਵਾਲੀ ਆਮਦਨ ਨਾਲ ਬਾਰਡਰ ਚੈੱਕਪੋਸਟਾਂ ਦਾ ਆਧੁਨਿਕੀਕਰਨ ਕੀਤਾ ਜਾਵੇਗਾ ਤੇ ਵਾਹਨਾਂ ਦੀ ਆਵਾਜਾਈ ਟਰੈਕ ਕਰਨ ਲਈ ਆਧੁਨਿਕ ਤਕਨਾਲੋਜੀ ਲਾਗੂ ਕੀਤੀ ਜਾਵੇਗੀ | ਫ਼ੀਸ ਅਦਾ ਕਰਨ ਤੋਂ ਬਾਅਦ ਹਰ ਵਾਹਨ ਨੂੰ ਡਿਜੀਟਲ ਰਸੀਦ ਦਿੱਤੀ ਜਾਵੇਗੀ ਜਿਸ ਨਾਲ ਪਾਰਦਰਸ਼ਤਾ ਵਧੇਗੀ ਤੇ ਅਨਿਯਮਤਾਵਾਂ ਨੂੰ ਰੋਕਣ ਵਿਚ ਮਦਦ ਮਿਲੇਗੀ | ਜ਼ਿਲ੍ਹਾ ਟਾਊਨ ਪਲਾਨਰ ਵਲੋਂ ਜ਼ਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਦਾਖ਼ਲ ਹੋਣ ਵਾਲੇ ਮਾਈਨਿੰਗ ਨਾਲ ਭਰੇ ਹੋਏ ਹਰ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਜ਼ਿਲੇ੍ਹ ਵਿਚ ਨਜਾਇਜ਼ ਮਾਈਨਿੰਗ ਦੇ ਕੰਮ ਨੂੰ ਰੋਕਿਆ ਜਾ ਸਕੇ ਤੇ ਸਰਕਾਰ ਵਲੋਂ ਜਾਰੀ ਉਕਤ ਨੀਤੀ ਨੂੰ ਪ੍ਰਭਾਵੀ ਤੌਰ 'ਤੇ ਲਾਗੂ ਕੀਤਾ ਜਾ ਸਕੇ |
ਪਿਛਲੀ ਖ਼ਬਰ ਪਠਾਨਕੋਟ ਸਪੋਰਟਸ ਕਲੱਬ ਵਲੋਂ 32ਵੇਂ ਓਪਨ ਹਾਕੀ ਟੂਰਨਾਮੈਂਟ ਦੀ ਸ਼ੁਰੂਆਤ ਅਗਲੀ ਖ਼ਬਰ ਗੁਰੂ ਅਰਜਨ ਦੇਵ ਪਬਲਿਕ ਹਾਈ ਸਕੂਲ ਬਾਰਠ ਸਾਹਿਬ ਵਲੋਂ ਕੱਢਿਆ ਗਿਆ ਗੁਰਮਤਿ ਚੇਤਨਾ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।