17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਗ੍ਰੀਨਲੈਂਡ ਪਬਲਿਕ ਸਕੂਲ ਵਿਖੇ ਕਿ੍ਸਮਸ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 27-12-2025
ਪਠਾਨਕੋਟ, 26 ਦਸੰਬਰ (ਸੰਧੂ)- ਗ੍ਰੀਨਲੈਂਡ ਪਬਲਿਕ ਸਕੂਲ ਦੇ ਵਿਹੜੇ ਵਿਚ ਕਿ੍ਸਮਸ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਚੇਅਰਮੈਨ ਰਣਵੀਰ ਸਿੰਘ, ਸਕੱਤਰ ਕੰਵਲਜੀਤ ਸਿੰਘ ਤੇ ਪਿ੍ੰਸੀਪਲ ਅਨੁਮੀਤ ਕੌਰ ਦੀ ਪ੍ਰਧਾਨਗੀ ਹੇਠ ਪੂਰੇ ਸਕੂਲ ਨੂੰ ਬਹੁਤ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ | ਵਿਦਿਆਰਥੀਆਂ ਲਈ ਝੂਲੇ ਲਗਾਏ ਗਏ ਸਨ | ਚਾਰੇ ਹਾਊਸਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਬਹੁਤ ਹੀ ਦਿਲਚਸਪ ਖੇਡਾਂ ਕਰਵਾਈਆਂ | ਵਿਦਿਆਰਥੀਆਂ ਨੇ ਆਪਣੇ ਕੈਰਲ ਗਾਇਣ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ | ਬੱਚਿਆਂ ਦੀ ਖ਼ੁਸ਼ੀ ਨਾਲ ਪੂਰਾ ਵਿਹੜਾ ਖ਼ੁਸ਼ਨੁਮਾ ਹੋ ਗਿਆ | ਬੱਚਿਆਂ ਨੇ ਝੂਲਿਆਂ ਤੇ ਖੇਡਾਂ ਦਾ ਭਰਪੂਰ ਆਨੰਦ ਮਾਣਿਆ | ਆਏ ਸਾਰੇ ਮਾਪਿਆਂ ਨੇ ਸਕੂਲ ਦੇ ਯਤਨਾਂ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ | ਅੰਤ ਵਿਚ ਪਿ੍ੰਸੀਪਲ ਨੇ ਬੱਚਿਆਂ ਤੇ ਅਧਿਆਪਕਾਂ ਨੂੰ ਨਵੇਂ ਸਾਲ ਅਤੇ ਕਿ੍ਸਮਸ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਨਵੀਂ ਉਮੀਦ ਤੇ ਇੱਛਾ ਨਾਲ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ |
ਪਿਛਲੀ ਖ਼ਬਰ ਪਠਾਨਕੋਟ ਗਾਂਧੀ ਚੌਕ ਦਾ ਐਤਵਾਰ ਬਾਜ਼ਾਰ ਅਗਲੇ ਦੋ ਹਫ਼ਤਿਆਂ ਲਈ ਬੰਦ ਅਗਲੀ ਖ਼ਬਰ ਆਏ ਦਿਨ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਨਾਲ ਲੋਕਾਂ ਤੇ ਕਿਸਾਨਾਂ 'ਚ ਦਹਿਸ਼ਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।