ਬਟਾਲਾ, 3 ਨਵੰਬਰ (ਸਤਿੰਦਰ ਸਿੰਘ)- ਲੋਕ ਸਭਾ ਮੈਂਬਰ ਸ: ਸੁਖਜਿੰਦਰ ਸਿੰਘ ਰੰਧਾਵਾ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਅਗਵਾਈ ਹੇਠ ਬਟਾਲਾ ਹਲਕੇ ਤੋਂ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਹਲਕਾ ਬਟਾਲਾ 'ਚ ਪੈਂਦੇ 2 ਜ਼ਿਲ੍ਹਾ ਪ੍ਰੀਸ਼ਦ ਅਤੇ 15 ਬਲਾਕ ਸੰਮਤੀ ਜ਼ੋਨਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਐਲਾਨੇ | ਇਸ ਮੌਕੇ ਐਡਵੋਕੇਟ ਜੈਂਤੀਪੁਰ ਨੇ ਜ਼ੋਨ ਨੌਸ਼ਹਿਰਾ ਮੱਝਾ ਜਨਰਲ ਤੋਂ ਜਸਪਾਲ ਸਿੰਘ ਤੱਤਲਾ ਅਤੇ ਜ਼ੋਨ ਵਡਾਲਾ ਗ੍ਰੰਥੀਆਂ ਜਨਰਲ ਤੋਂ ਹਰਬੀਰ ਸਿੰਘ ਮਸਾਣੀਆਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬਣਾਏ | ਇਸ ਤੋਂ ਇਲਾਵਾ ਪੰਚਾਇਤ ਸੰਮਤੀ ਉਮੀਦਵਾਰ ਸੁਖਦੇਵ ਸਿੰਘ ਡੱਲਾ ਐੱਸ.ਸੀ. ਜ਼ੋਨ ਨੰਬਰ-1 ਡੱਲਾ, ਬਿਕਰਮਜੀਤ ਸਿੰਘ ਵਿੱਕੀ ਐੱਸ.ਸੀ. ਵਾਸੀ ਬੋਦੇ ਦੀ ਖੂਹੀ ਜ਼ੋਨ ਨੰਬਰ-2 ਕੰਡਿਆਲ, ਅਮਨਦੀਪ ਕੌਰ ਵਾਸੀ ਕਲੇਰ ਖੁਰਦ ਐੱਸ.ਸੀ. ਵੂਮੈਨ ਜ਼ੋਨ ਨੰਬਰ-3 ਕਲੇਰ ਖੁਰਦ, ਰਾਣੀ ਪਤਨੀ ਦਲਬੀਰ ਸਿੰਘ ਸੇਖਵਾਂ ਐੱਸ.ਸੀ. ਵੂਮੈਨ ਜ਼ੋਨ ਨੰਬਰ-4 ਸੇਖਵਾਂ, ਹਰਜਿੰਦਰ ਕੌਰ ਬਾਜਵਾ ਵਾਸੀ ਦੁਨੀਆਂ ਸੰਧੂ ਜ਼ੋਨ ਨੰਬਰ-5 ਦੁਨੀਆਂ ਸੰਧੂ ਜਨਰਲ ਔਰਤ, ਰਾਖੀ ਦੇਵੀ ਪਤਨੀ ਮੋਹਨ ਲਾਲ ਵਾਸੀ ਭਗਤਪੁਰ ਰੱਬ ਵਾਲਾ ਜਨਰਲ ਔਰਤ ਜ਼ੋਨ ਨੰਬਰ -6 ਰਾਮਪੁਰ, ਦਵਿੰਦਰ ਕੌਰ ਪਤਨੀ ਹੀਰਾ ਸਿੰਘ ਵਾਸੀ ਵਡਾਲਾ ਗ੍ਰੰਥੀਆਂ ਜਨਰਲ ਔਰਤ ਜ਼ੋਨ ਨੰਬਰ-7 ਵਡਾਲਾ ਗ੍ਰੰਥੀਆਂ, ਹਰਪ੍ਰੀਤ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਪੇਰੋਸ਼ਾਹ ਜਨਰਲ ਜ਼ੋਨ ਨੰਬਰ-8 ਤਲਵੰਡੀ ਝੁੰਗਲਾਂ, ਕੁਲਦੀਪ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀ ਮਲਕਪੁਰ ਜਨਰਲ ਜ਼ੋਨ ਨੰਬਰ-9 ਮਲਕਪੁਰ, ਮਨੋਹਰ ਸਿੰਘ ਪੁੱਤਰ ਬਲਵੰਤ ਸਿੰਘ ਕਲੇਰ ਕਲਾਂ ਜਨਰਲ ਜ਼ੋਨ ਨੰਬਰ-10 ਕਲੇਰ ਕਲਾਂ, ਮਨਦੀਪ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਨੌਸ਼ਹਿਰਾ ਮੱਝਾ ਸਿੰਘ ਜਨਰਲ ਜ਼ੋਨ ਨੰਬਰ-11 ਨੌਸ਼ਹਿਰਾ ਮੱਝਾ ਸਿੰਘ, ਗੁਰਦੇਵ ਸਿੰਘ ਪੱੁਤਰ ਅਰਜਨ ਸਿੰਘ ਵਾਸੀ ਅਠਵਾਲ ਜਨਰਲ ਜ਼ੋਨ ਨੰਬਰ-12 ਚੌਧਰਪੁਰ, ਸੰਦੀਪ ਕੁਮਾਰ ਪੁੱਤਰ ਸੁਰਿੰਦਰਪਾਲ ਵਾਸੀ ਧਾਰੀਵਾਲ ਭੋਜਾ ਜਨਰਲ ਜ਼ੋਨ ਨੰਬਰ-13 ਤੱਤਲੇ, ਦਿਲਬਾਗ ਸਿੰਘ ਪੁੱਤਰ ਖਜ਼ਾਨ ਸਿੰਘ ਵਾਸੀ ਠੀਕਰੀਵਾਲ ਉੱਚਾ ਜਨਰਲ ਜ਼ੋਨ ਨੰਬਰ-14 ਠੀਕਰੀਵਾਲ ਤੇ ਧਰਮਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਮਸਾਣੀਆਂ ਜਨਰਲ ਜ਼ੋਨ ਨੰਬਰ-15 ਮਸਾਣੀਆਂ ਆਦਿ ਸ਼ਾਮਲ ਹਨ | ਇਸ ਮੌਕੇ ਐਡਵੋਕੇਟ ਜੈਂਤੀਪੁਰ ਨੇ ਕਿਹਾ ਕਿ ਇਨ੍ਹਾਂ ਸੀਟਾਂ ਤੋਂ ਸਾਰੇ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਅਤੇ ਪਾਰਟੀ ਦੀ ਝੋਲੀ ਪਾਉਣਗੇ |