19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਕਿਸੇ ਭੈਅ ਹੇਠ ਹੋਇਆ ਪਰਵਾਸ ਕਿਸੇ ਵੀ ਸਮਾਜ ਲਈ ਬਿਹਤਰ ਨਹੀਂ ਹੁੰਦਾ- ਡਾ: ਸੇਖੋਂ

ਅਜੀਤ ਡੈਸਕ 04-12-2025
ਗੁਰਦਾਸਪੁਰ, 3 ਦਸੰਬਰ (ਚੱਕਰਾਜਾ)- ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ 32ਵਾਂ ਪਿ੍ੰ: ਸੁਜਾਨ ਸਿੰਘ ਯਾਦਗਾਰੀ ਸਨਮਾਨ ਸਮਾਗਮ ਰਾਮ ਸਿੰਘ ਦੱਤ ਯਾਦਗਾਰੀ ਭਵਨ ਗੁਰਦਾਸਪੁਰ ਵਿਖੇ ਮਨਾਇਆ ਗਿਆ ਜਿਸ ਦੌਰਾਨ ਪਿ੍ੰ: ਸੁਜਾਨ ਸਿੰਘ ਦੇ ਨਾਲ-ਨਾਲ ਡਾ: ਨਿਰਮਲ ਸਿੰਘ ਆਜ਼ਾਦ ਦੀ ਸਮਾਜ ਨੂੰ ਦੇਣ ਬਦਲੇ ਉਨ੍ਹਾਂ ਨੂੰ ਵੀ ਉਚੇਚੇ ਤੌਰ 'ਤੇ ਯਾਦ ਕੀਤਾ ਗਿਆ | ਸਮਾਗਮ ਦਾ ਮੰਚ ਸੰਚਾਲਨ ਜਨਰਲ ਸਕੱਤਰ ਮੰਗਤ ਚੰਚਲ ਤੇ ਗੁਰਮੀਤ ਸਿੰਘ ਬਾਜਵਾ ਵਲੋਂ ਕੀਤਾ ਗਿਆ | ਪ੍ਰਧਾਨਗੀ ਮੰਡਲ ਵਿਚ ਸਰਵ ਡਾ: ਜਗਰੂਪ ਸਿੰਘ ਸੇਖੋਂ, ਡਾ: ਕੁਲਦੀਪ ਪੁਰੀ, ਦੀਪ ਦੇਵਿੰਦਰ ਸਿੰਘ ਦਫ਼ਤਰ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ, ਸ਼ੈਲਿੰਦਰਜੀਤ ਸਿੰਘ ਰਾਜਨ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਸਰਦਾਰਾ ਸਿੰਘ ਚੀਮਾ ਪ੍ਰਧਾਨ ਸਾਹਿਤ ਚਿੰਤਨ ਚੰਡੀਗੜ੍ਹ, ਡਾ: ਲੇਖ ਰਾਜ ਪ੍ਰਧਾਨ ਜ਼ਿਲ੍ਹਾ ਸਾਹਿਤ ਕੇਂਦਰ, ਪ੍ਰਸਿੱਧ ਗਜ਼ਲਕਾਰ ਸੁਲੱਖਣ ਸਰਹੱਦੀ, ਕੁਲਦੀਪ ਸਿੰਘ ਅੰਮਿ੍ਤਸਰ ਤੇ ਮੱਖਣ ਕੁਹਾੜ ਸੀਨੀਅਰ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਸਭਾ ਤੇ ਸੰਯੋਜਕ ਜ਼ਿਲ੍ਹਾ ਸਾਹਿਤ ਕੇਂਦਰ, ਕੁਲਬੀਰ ਸਿੰਘ ਗੁਰਾਇਆ ਯੂ.ਐਸ.ਏ., ਸਨਮਾਨਿਤ ਕੀਤੇ ਜਾਣ ਵਾਲੇ ਕਹਾਣੀਕਾਰ ਪੰਮੀ ਦਿਵੇਦੀ ਤੇ ਗੁਰਮੀਤ ਆਰਿਫ਼ ਵੀ ਸੁਸ਼ੋਭਿਤ ਸਨ | ਪ੍ਰੋਗਰਾਮ ਦੇ ਆਰੰਭ ਵਿਚ ਪਿਛਲੇ ਸਮੇਂ ਦੌਰਾਨ ਵਿਛੋੜਾ ਦੇ ਗਏ ਸਾਹਿਤਕਾਰ ਹਰਜਿੰਦਰ ਸਿੰਘ ਅਟਵਾਲ ਤੇ ਹੋਰ ਸਾਥੀਆਂ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਰੱਖਿਆ ਗਿਆ | ਸ਼ੀਤਲ ਸਿੰਘ ਗੁੰਨੋਪੁਰੀ ਵਲੋਂ ਪਿ੍ੰ: ਸੁਜਾਨ ਸਿੰਘ ਵਲੋਂ ਪੰਜਾਬੀ ਕਹਾਣੀ ਦੇ ਖੇਤਰ ਵਿਚ ਪਾਈਆਂ ਗਈਆਂ ਨਵੀਆਂ ਪੈੜਾਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ | ਅੱਜ ਦੇ ਵਿਸ਼ੇ 'ਪਰਵਾਸ ਸਮੱਸਿਆ ਤੇ ਸਮਾਧਾਨ' 'ਤੇ ਬੋਲਦਿਆਂ ਮੁੱਖ ਬੁਲਾਰੇ ਡਾ: ਜਗਰੂਪ ਸਿੰਘ ਸੇਖੋਂ ਨੇ ਕਿਹਾ ਕਿ ਪਰਵਾਸ ਇਕ ਕੁਦਰਤੀ ਵਰਤਾਰਾ ਹੈ ਜੋ ਆਦਿ ਕਾਲ ਤੋਂ ਮਨੁੱਖ ਤੇ ਹੋਰ ਜੀਵਾਂ ਨਾਲ ਤੁਰਿਆ ਆ ਰਿਹਾ ਹੈ ਤੇ ਇਹ ਮਨੁੱਖ ਦੀ ਤਰੱਕੀ ਦਾ ਕਾਰਨ ਵੀ ਬਣਦਾ ਹੈ ਪਰ ਕਿਸੇ ਭੈਅ ਵੱਸ ਹੋਇਆ ਪਰਵਾਸ ਨਰੋਆ ਨਹੀਂ ਹੁੰਦਾ | ਉਨ੍ਹਾਂ ਪੰਜਾਬ ਵਿਚ ਧੜਾਧੜ ਹੋ ਰਹੇ ਪਰਵਾਸ ਲਈ ਪੰਜਾਬ ਵਿਚ ਸਮੇਂ-ਸਮੇਂ 'ਤੇ ਰਹੀਆਂ ਸਰਕਾਰਾਂ ਨੂੰ ਵੀ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਲੋਕਾਂ ਸਰਕਾਰਾਂ ਤਾਂ ਬਦਲੀਆਂ ਪਰ ਸਰਕਾਰਾਂ ਨੇ ਰਾਜਨੀਤੀ ਨਹੀਂ ਬਦਲੀ ਜਿਸ ਕਰਕੇ ਲੋਕਾਂ ਵਿਚ ਅਸੁਰੱਖਿਆ ਦਾ ਡਰ ਵੀ ਵੱਧ ਗਿਆ ਤੇ ਆਉਣ ਵਾਲੇ ਸਮੇਂ 'ਚ ਹੋਰ ਵਧਣ ਦਾ ਖ਼ਦਸ਼ਾ ਹੈ | ਡਾ: ਕੁਲਦੀਪ ਪੁਰੀ ਨੇ ਵੀ ਸਿਖ਼ਰਾਂ ਛੂਹ ਰਹੀ ਬੇਰੁਜ਼ਗਾਰੀ ਤੇ ਅਸਥਿਰਤਾ ਨੂੰ ਅੰਧਾਧੁੰਦ ਪਰਵਾਸ ਦਾ ਕਾਰਨ ਦੱਸਿਆ ਤੇ ਰੁਲ ਰਹੇ ਬੁਢਾਪੇ ਦੇ ਹਾਲ 'ਤੇ ਹਾਅ ਦਾ ਨਾਅਰਾ ਮਾਰਿਆ | ਉਪਰੰਤ ਡਾ: ਜਗਰੂਪ ਸਿੰਘ ਸੇਖੋਂ ਨੂੰ ਡਾ: ਨਿਰਮਲ ਆਜ਼ਾਦ ਯਾਦਗਾਰੀ ਪੁਰਸਕਾਰ, ਕਹਾਣੀਕਾਰ ਪੰਮੀ ਦਿਵੇਦੀ ਨੂੰ ਪਿ੍ੰ: ਸੁਜਾਨ ਸਿੰਘ ਯਾਦਗਾਰੀ ਪੁਰਸਕਾਰ ਤੇ ਗੁਰਮੀਤ ਆਰਿਫ਼ ਨੂੰ ਪਿ੍ੰ: ਸੁਜਾਨ ਸਿੰਘ ਯਾਦਗਾਰੀ ਉਤਸ਼ਾਹ-ਵਰਧਕ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ਼ੈਲਿੰਦਰਜੀਤ ਸਿੰਘ ਰਾਜਨ, ਸਰਦਾਰਾ ਸਿੰਘ ਚੀਮਾ, ਡਾ: ਰਾਜਵਿੰਦਰ ਕੌਰ, ਬੂਟਾ ਰਾਮ ਆਜ਼ਾਦ, ਸੁੱਚਾ ਸਿੰਘ ਪਸਨਾਵਾਲ, ਹਰਪਾਲ ਸਿੰਘ ਨਾਗਰਾ ਫ਼ਤਿਹਗੜ੍ਹ ਚੂੜੀਆਂ ਆਦਿ ਨੇ ਵੀ ਵਿਚਾਰ ਰੱਖੇ | ਇਸ ਮੌਕੇ ਪ੍ਰਸਿੱਧ ਚਿੰਤਕ ਤੇ ਲੇਖਕ ਧਰਮ ਸਿੰਘ ਗੁਰਾਇਆ ਦੀ ਛੇਵੀਂ ਪੁਸਤਕ 'ਜੱਗਾ ਸੂਰਮਾ', ਪ੍ਰਸਿੱਧ ਕਵੀ ਗੁਰਭਜਨ ਗਿੱਲ ਦੀ ਕਾਵਿ ਪੁਸਤਕ 'ਤਾਰਿਆਂ ਦੀ ਗੁਜ਼ਰਗਾਹ' ਲੋਕ ਅਰਪਣ ਕੀਤੀਆਂ ਗਈਆਂ | ਮੱਖਣ ਕੁਹਾੜ ਵਲੋਂ ਕੁਝ ਮਤੇ ਪੇਸ਼ ਕਰਕੇ ਅਦਾਲਤੀ ਕੰਮਕਾਜ ਮਾਤ ਭਾਸ਼ਾ ਪੰਜਾਬੀ ਰਾਹੀਂ ਕਰਨ ਤੇ ਅੰਗਰੇਜ਼ੀ ਮਾਧਿਅਮ ਸਕੂਲਾਂ ਵਿਚ ਪੰਜਾਬੀ ਬੋਲਣ 'ਤੇ ਲਾਈ ਪਾਬੰਦੀ ਦਾ ਵਿਰੋਧ, ਬਿਜਲੀ ਸੋਧ ਬਿੱਲ ਵਾਪਸ ਲੈਣ ਅਤੇ ਚਾਰ ਲੇਬਰ ਕੋਰਡ ਫ਼ੌਰੀ ਤੌਰ 'ਤੇ ਰੱਦ ਕਰਕੇ ਪੁਰਾਣੇ ਮਜ਼ਦੂਰ ਕਾਨੂੰਨ ਬਹਾਲ ਕਰਨ ਦੀ ਮੰਗ ਕੀਤੀ | ਅਖੀਰ ਵਿਚ ਡਾ: ਲੇਖ ਰਾਜ ਪ੍ਰਧਾਨ ਜ਼ਿਲ੍ਹਾ ਸਾਹਿਤ ਕੇਂਦਰ ਵਲੋਂ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਰਾਜ ਗੁਰਵਿੰਦਰ ਸਿੰਘ ਜੀਵਨ ਚੱਕ, ਸੁਖਦੇਵ ਸਿੰਘ ਭਾਗੋਕਾਵਾਂ, ਅਸ਼ਵਨੀ ਕੁਮਾਰ ਲੱਖਣ ਕਲਾਂ, ਗੁਰਦੀਪ ਸਿੰਘ ਮੁਸਤਫਾਬਾਦ, ਅਜੀਤ ਸਿੰਘ ਹੁੰਦਲ, ਜਗੀਰ ਸਿੰਘ ਸਲਾਚ, ਬਲਬੀਰ ਸਿੰਘ ਬੈਂਸ, ਜਗਜੀਤ ਸਿੰਘ ਆਲੂਣਾ, ਡਾ: ਜਗਜੀਵਨ ਲਾਲ ਜਮਹੂਰੀ ਅਧਿਕਾਰ ਸਭਾ, ਤਰਲੋਚਨ ਸਿੰਘ ਲੱਖੋਵਾਲ ਤਰਕਸ਼ੀਲ ਸੁਸਾਇਟੀ, ਮਜ਼ਦੂਰ ਆਗੂ ਵਿਜੇ ਸੋਹਲ, ਸ਼ਿਵ ਕੁਮਾਰ, ਧਿਆਨ ਸਿੰਘ ਠਾਕੁਰ, ਬਲਵਿੰਦਰ ਸਿੰਘ, ਸ਼ਮਸ਼ੇਰ ਸਿੰਘ ਨਵਾਂ ਪਿੰਡ, ਪੂਰਨ ਚੰਦ, ਗੁਲਜ਼ਾਰ ਸਿੰਘ, ਪ੍ਰੇਮ ਨਾਥ, ਸੁਭਾਸ਼ ਦੀਵਾਨਾ, ਸੁਭਾਸ਼ ਬਾਵਾ, ਹੈਡ ਮਾਸਟਰ ਮਹਿੰਦਰ ਸਿੰਘ, ਕਰਮਜੀਤ ਕੌਰ, ਅਮਰੀਕ ਕੌਰ, ਡਾ: ਗੁਰਬੀਰ ਸਿੰਘ, ਪੂਨਮ ਬਰਨਾਲਾ, ਕੰਵਲਦੀਪ ਕੌਰ, ਨਿਸ਼ਾਨ ਸਿੰਘ ਜੌੜਾ ਸਿੰਘਾ, ਡਾ: ਸੁਰਿੰਦਰ ਸ਼ਾਂਤ, ਵਿਜੇ ਅਗਨੀਹੋਤਰੀ, ਪਿ੍ੰ: ਗੁਰਮਨਜੀਤ ਕੌਰ ਬਾਜਵਾ, ਸੁੱਚਾ ਸਿੰਘ ਪਸਨਾਵਾਲ, ਬਿਸ਼ਨ ਦਾਸ, ਕੁਲਮਿੰਦਰ ਕੌਰ, ਸ਼ੀਸ਼ਮ ਸਿੰਘ ਸੰਧੂ, ਰਾਜਪਾਲ ਸਿੰਘ ਬਾਠ, ਗੁਰਮੀਤ ਸਿੰਘ ਪਾਹੜਾ, ਕੁਲਰਾਜ ਸਿੰਘ ਖੋਖਰ, ਬਲਦੇਵ ਸਿੰਘ ਉਲਫ਼ਤ, ਮਾਸਟਰ ਜਗਦੀਪ ਸਿੰਘ, ਹੈੱਡ ਮਾਸਟਰ ਸਤਨਾਮ ਸਿੰਘ ਸਰਸਪੁਰ, ਸਰਦੂਲ ਸਿੰਘ ਬਰੀਲਾ ਕਿਸਾਨ ਆਗੂ, ਲੈਕ. ਜੋਧ ਸਿੰਘ, ਰਜਿੰਦਰ ਸਿੰਘ ਰਾਜ ਕਲਾਨੌਰ, ਜਤਿਨਦੀਪ ਸਿੰਘ, ਜਗਮੇਰ ਸਿੰਘ, ਮਾਸਟਰ ਜਸਵਿੰਦਰ ਸਿੰਘ ਸਟੇਟ ਅਵਾਰਡੀ ਤੇ ਹੋਰ ਬਹੁਤ ਸਾਰੇ ਸਾਥੀ ਹਾਜ਼ਰ ਸਨ |
ਪਿਛਲੀ ਖ਼ਬਰ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ 2 ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਬਲਾਕ ਸੰਮਤੀ ਦੇ 15 ਉਮੀਦਵਾਰ ਐਲਾਨੇ ਅਗਲੀ ਖ਼ਬਰ ਚੋਣ ਆਬਜ਼ਰਵਰ ਹਰਪ੍ਰੀਤ ਸਿੰਘ ਵਲੋਂ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਚੋਣ ਤਿਆਰੀਆਂ ਦਾ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।