ਧਾਰੀਵਾਲ, 3 ਦਸੰਬਰ (ਜੇਮਸ ਨਾਹਰ)- ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ ਮੌਕੇ ਸ਼ਰਧਾਂਜਲੀ ਸਮਾਗਮ 6 ਦਸੰਬਰ ਨੂੰ ਦਾ ਹਿਊਮਨ ਰਾਈਟਸ ਸੁਰਕਸ਼ਾ ਸੁਸਾਇਟੀ ਭਾਰਤ ਵਲੋਂ ਸਵੇਰੇ 11 ਵਜੇ ਸਥਾਨ ਅੰਬੇਡਕਰ ਪਾਰਕ ਪਿੰਡ ਕੰਗ ਵਿਖੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਅਤੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਜਾਣਗੇ | ਇਹ ਜਾਣਕਾਰੀ ਇੰਜ ਜੇ.ਪੀ. ਸਿੰਘ ਪੰਜਾਬ ਪ੍ਰਧਾਨ ਸਮੂਹ ਜ਼ਿਲ੍ਹਾ ਗੁਰਦਾਸਪੁਰ ਟੀਮ ਨੇ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਸ਼ਰਧਾਂਜਲੀ ਸਮਾਗਮ ਦੌਰਾਨ ਧਾਰੀਵਾਲ ਇਲਾਕੇ ਦੀਆਂ ਸਮੂਹ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਨੁਮਾਇੰਦੇ ਆਪਣੇ ਸਾਥੀਆਂ ਸਮੇਤ ਪਹੁੰਚ ਕੇ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ |