ਨਵਾਂਸ਼ਹਿਰ, 3 ਦਸੰਬਰ (ਜਸਬੀਰ ਸਿੰਘ ਨੂਰਪੁਰ)-ਸੰਧੂ ਇੰਸਟੀਚਿਊਟ ਆਫ ਨਰਸਿੰਗ ਮਹਾਲੋਂ ਨਵਾਂਸ਼ਹਿਰ ਦਾ ਬੀ.ਐਸ.ਸੀ ਭਾਗ ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲਜ ਵਿੱਚ ਤਨਵੀ ਸਪੁੱਤਰੀ ਹੁਸ਼ਿਆਰ ਸਿੰਘ ਨੇ 10 ਵਿੱਚੋਂ 7.59 ਗਰੇਡ ਲੈ ਕੇ ਪਹਿਲਾ ਸਥਾਨ, ਜਸਦੀਪ ਸਪੁੱਤਰੀ ਪਰਮਜੀਤ, ਖੁਸ਼ਬੂ ਪੁੱਤਰੀ ਨਰਿੰਦਰਪਾਲ ਨੇ 10 ਵਿੱਚੋਂ 7.18 ਗਰੇਡ ਲੈ ਕੇ ਦੂਜਾ ਸਥਾਨ ਅਤੇ 13 ਵਿਦਿਆਰਥੀਆਂ ਨੇ 10 ਵਿੱਚੋਂ 7 ਗਰੇਡ ਲੈ ਕੇ ਤੀਜਾ ਸਥਨ ਪ੍ਰਾਪਤ ਕੀਤਾ | ਕਾਲਜ ਦੇ ਡਾਇਰੈਕਟਰ ਡਾ. ਦਵਿੰਦਪਾਲ ਸਿੰਘ ਸੰਧੂ ਤੇ ਮੈਡਮ ਸਿਲਵੀਆ ਸੰਧੂ ਅਤੇ ਪਿ੍ੰਸੀਪਲ ਮੈਡਮ ਮਨਪ੍ਰੀਤ ਕੌਰ ਨੇ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਸ਼ਾਨਦਾਰ ਨਤੀਜੇ ਲਈ ਕਾਮਨਾ ਕੀਤੀ |