ਪਠਾਨਕੋਟ, 20 ਨਵੰਬਰ (ਸੰਧੂ)- ਮਹਾਜਨ ਯੁਵਾ ਵਿੰਗ ਵਲੋਂ ਸਿਵਲ ਹਸਪਤਾਲ ਪਠਾਨਕੋਟ ਨੂੰ ਦੋ ਵ੍ਹੀਲਚੇਅਰਾਂ ਦਾਨ ਕੀਤੀਆਂ ਗਈਆਂ | ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਵਿਸ਼ਾਲ ਮਹਾਜਨ ਅਤੇ ਪ੍ਰੋਜੈਕਟ ਚੇਅਰਮੈਨ ਸੁਧੀਰ ਗੁਪਤਾ ਨੇ ਕੀਤੀ | ਇਸ ਮੌਕੇ ਨਗਰ ਨਿਗਮ ਇੰਸਪੈਕਟਰ ਰੋਹਿਤ ਮਹਾਜਨ ਤੇ ਐਸ.ਐਮ.ਓ. ਡਾ: ਸੁਨੀਲ ਚੰਦ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸੰਸਥਾਪਕ ਸੰਜੂ ਮਹਾਜਨ ਤੇ ਪੰਜਾਬ ਜ਼ੋਨਲ ਚੇਅਰਮੈਨ ਰਾਕੇਸ਼ ਮਹਾਜਨ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਜ਼ਿਲ੍ਹਾ ਪ੍ਰਧਾਨ ਵਿਸ਼ਾਲ ਮਹਾਜਨ ਨੇ ਕਿਹਾ ਕਿ ਯੁਵਾ ਵਿੰਗ ਸਮੇਂ-ਸਮੇਂ 'ਤੇ ਧਾਰਮਿਕ ਤੇ ਸਮਾਜਿਕ ਗਤੀਵਿਧੀਆਂ 'ਚ ਹਿੱਸਾ ਲੈ ਕੇ ਲੋਕਾਂ ਦੀ ਮਦਦ ਕਰਦਾ ਹੈ | ਉਨ੍ਹਾਂ ਦੱਸਿਆ ਕਿ ਸੇਵਾ ਤਹਿਤ ਮਹਾਜਨ ਯੁਵਾ ਵਿੰਗ ਵਲੋਂ ਮੈਡੀਕਲ ਤੇ ਖ਼ੂਨਦਾਨ ਕੈਂਪ ਵੀ ਲਗਾਏ ਜਾਂਦੇ ਹਨ ਤਾਂ ਜੋ ਲੋਕਾਂ ਦੀ ਨਿਰਸਵਾਰਥ ਸੇਵਾ ਕੀਤੀ ਜਾ ਸਕੇ | ਇਸ ਮੌਕੇ ਐੱਸ.ਐੱਮ.ਓ. ਸਿਵਲ ਹਸਪਤਾਲ ਪਠਾਨਕੋਟ ਨੇ ਮਹਾਜਨ ਯੁਵਾ ਵਿੰਗ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਪੰਜਾਬ ਜ਼ੋਨਲ ਵਾਈਸ ਚੇਅਰਮੈਨ ਅਮਰਜੀਤ ਮਹਾਜਨ, ਸੀਨੀਅਰ ਮੀਤ ਪ੍ਰਧਾਨ ਰੋਹਿਤ ਮਹਾਜਨ, ਜਨਰਲ ਸਕੱਤਰ ਐਡਵੋਕੇਟ ਰਿਸ਼ੂ ਮਹਾਜਨ, ਸਿਟੀ ਪ੍ਰਧਾਨ ਰਾਕੇਸ਼ ਮਹਾਜਨ, ਉੱਤਰੀ ਮੰਡਲ ਪ੍ਰਧਾਨ ਸੌਰਭ ਮਹਾਜਨ, ਦੱਖਣੀ ਮੰਡਲ ਪ੍ਰਧਾਨ ਵਿਸ਼ਾਲ ਗੁਪਤਾ, ਜ਼ਿਲ੍ਹਾ ਚੇਅਰਮੈਨ ਰੋਹਿਤ ਗੁਪਤਾ, ਕੈਸ਼ੀਅਰ ਪੰਕਜ ਗੁਪਤਾ, ਮੀਤ ਪ੍ਰਧਾਨ ਗੌਰਵ ਮਹਾਜਨ ਅਤੇ ਵਿਕਰਾਂਤ ਮਹਾਜਨ ਮੌਜੂਦ ਸਨ |