01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਨਸ਼ਿਆਂ ਦੀ ਰੋਕਥਾਮ ਦੇ ਮੰਤਵ ਨਾਲ ਐਸ.ਡੀ.ਐਮ. ਧਾਰਕਲਾਂ ਵਲੋਂ ਸਿੱਧ ਬਾਬੇ ਇਲਾਕੇ ਦਾ ਕੀਤਾ ਦੌਰਾ

ਸ਼ਾਹਪੁਰ ਕੰਢੀ, 31 ਅਕਤੂਬਰ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਦਾ ਇਤਿਹਾਸਕ ਸਿੱਧ ਬਾਬੇ ਦਾ ਮੰਦਿਰ ਅਰਧ ਪਹਾੜੀ ਇਲਾਕੇ ’ਤੇ ਸਥਿਤ ਹੈ । ਖੁੱਲ੍ਹਾ ਇਲਾਕਾ ਹੋਣ ਕਾਰਨ ਨਸ਼ੇੜੀ ਇੱਥੇ ਆਮ ਦੇਖੇ ਜਾਂਦੇ ਹਨ।

ਅਜੀਤ ਡੈਸਕ 01-11-2026
ਸ਼ਾਹਪੁਰ ਕੰਢੀ, 31 ਅਕਤੂਬਰ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਦਾ ਇਤਿਹਾਸਕ ਸਿੱਧ ਬਾਬੇ ਦਾ ਮੰਦਿਰ ਅਰਧ ਪਹਾੜੀ ਇਲਾਕੇ ’ਤੇ ਸਥਿਤ ਹੈ । ਖੁੱਲ੍ਹਾ ਇਲਾਕਾ ਹੋਣ ਕਾਰਨ ਨਸ਼ੇੜੀ ਇੱਥੇ ਆਮ ਦੇਖੇ ਜਾਂਦੇ ਹਨ। ਜਿਸ ਦੀ ਮੰਦਿਰ ਕਮੇਟੀ ਵਲੋਂ ਸ਼ਿਕਾਇਤ ਕੀਤੀ ਗਈ ਸੀ, ਕੁਝ ਦਿਨ ਪਹਿਲੇ ਨਸ਼ੇੜੀ ਲੋਕਾਂ ਨੇ ਬੈਠਣ ਲਈ ਬਣੇ ਬੈਂਚਾਂ ਦੀ ਤੋੜਫੋੜ ਕੀਤੀ ਸੀ, ਪੰਜਾਬ ਸਰਕਾਰ ਵਲੋਂ ਨਸ਼ਾ ਵਿਰੋਧੀ ਚਲਾਏ ਅਭਿਆਨ ਤਹਿਤ ਐਸ.ਡੀ.ਐਮ. ਧਾਰਕਲਾਂ ਸ਼ੰਕਰ ਸ਼ਰਮਾ, ਡੀ.ਐਸ.ਪੀ. ਝਿਲਮਿਲ ਸਿੰਘ ਵਲੋਂ ਇਲਾਕੇ ਦਾ ਦੌਰਾ ਕਰਕੇ ਜਾਇਜ਼ਾ ਲਿਆ ਅਤੇ ਹਦਾਇਤ ਕੀਤੀ ਕਿ ਕੋਈ ਵੀ ਨਜਾਇਜ਼ ਆਦਮੀ ਇੱਧਰ ਨਾ ਆਵੇ । ਉਨ੍ਹਾਂ ਕਿਹਾ ਕਿ ਜੇਕਰ ਕੋਈ ਇੱਧਰ ਨਸ਼ਾ ਕਰਨ ਆਉਂਦਾ ਹੈ ਤਾਂ ਉਸ ਦੀ ਤੁਰੰਤ ਸ਼ਿਕਾਇਤ ਥਾਣਾ ਸ਼ਾਹਪੁਰ ਕੰਢੀ ਵਿਖੇ ਕੀਤੀ ਜਾਵੇ । ਇਸ ਮੌਕੇ ਐਸ.ਐਚ.ਓ. ਬਲਵਿੰਦਰ ਸਿੰਘ, ਸਰਪੰਚ ਦੇਵੀ ਦਿਆਲ, ਰਵਿੰਦਰ ਬਾਵਾ, ਮੈਂਬਰ ਸੁਮਿਤ ਮਹਾਜਨ ਅਤੇ ਮੁੱਖ ਸੇਵਾਦਾਰ ਜਗਦੀਸ਼ ਗੋਸਵਾਮੀ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਕਰਵਾਚੌਥ ਸਿਰਫ਼ ਵਰਤ ਹੀ ਨਹੀਂ, ਸਗੋਂ ਪਿਆਰ, ਵਿਸ਼ਵਾਸ ਤੇ ਸਮਰਪਣ ਦੀ ਭਾਵਨਾ ਦਾ ਪ੍ਰਤੀਕ ਹੈ- ਐਡਵੋਕੇਟ ਪੰਸੋਤਰਾ ਅਗਲੀ ਖ਼ਬਰ ਪੰਜਾਬ ਸਰਕਾਰ ਦੇ ਦਾਅਵਿਆਂ ਤੇ ਜ਼ਮੀਨੀ ਹਕੀਕਤ ’ਚ ਵੱਡਾ ਫ਼ਰਕ-ਸੁਰਿੰਦਰ ਸਿੰਘ ਕਨਵਰ ਮਿੰਟੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।