ਸੁਜਾਨਪੁਰ, 20 ਨਵੰਬਰ (ਜਗਦੀਪ ਸਿੰਘ)- ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੰਮੂ-ਕਸ਼ਮੀਰ ਤੋਂ ਰਵਾਨਾ ਹੋਏ ਨਗਰ ਕੀਰਤਨ ਦਾ ਅੱਜ ਸੁਜਾਨਪੁਰ ਦੇ ਪੁਲ ਨੰਬਰ-5 ਵਿਖੇ ਪਹੁੰਚਣ 'ਤੇ ਸੁਜਾਨਪੁਰ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਜਿਨ੍ਹਾਂ ਵਿਚ ਲਾਈਨਜ਼ ਕਲੱਬ ਸੁਜਾਨਪੁਰ ਮੇਨ ਐਕਟਿਵ, ਹਰਿ-ਹਰਿ ਮਹਾਂਦੇਵ ਲੰਗਰ ਸਮਿਤੀ, ਮਾਤਾ ਕਰਤਾਰ ਕੌਰ ਚੈਰੀਟੇਬਲ ਟਰੱਸਟ ਤੇ ਸੁਜਾਨਪੁਰ ਦੀ ਸੰਗਤ ਸ਼ਾਮਿਲ ਸੀ | ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਵਰਨ ਸਲਾਰੀਆ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਨਗਰ ਕੀਰਤਨ ਦਾ ਸਵਾਗਤ ਕਰਨ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਸੰਗਤਾਂ ਵਲੋਂ ਨਗਰ ਕੀਰਤਨ ਦਾ ਸਵਾਗਤ ਫੁੱਲਾਂ ਦੀ ਵਰਖਾ ਕਰਕੇ ਤੇ ਵੱਖ-ਵੱਖ ਤਰ੍ਹਾਂ ਦੇ ਸਟਾਲ ਲਗਾ ਕੇ ਕੀਤਾ ਗਿਆ | ਰਾਤ ਦੇ ਠਹਿਰਾਅ ਲਈ ਇਹ ਨਗਰ ਕੀਰਤਨ ਪਠਾਨਕੋਟ ਵੱਲ ਨੂੰ ਰਵਾਨਾ ਹੋ ਗਿਆ | ਇਸ ਮੌਕੇ ਲਾਈਨਜ਼ ਕਲੱਬ ਮੇਨ ਐਕਟਿਵ ਦੇ ਚਾਰਟਰਡ ਪ੍ਰਧਾਨ ਐਮ.ਜੇ.ਐਫ. ਸੁਰੇਸ਼ ਮਹਾਜਨ ਰਾਜੂ, ਮਾਤਾ ਕਰਤਾਰ ਕੌਰ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਬਾਬਾ ਬਲਵੀਰ ਸਿੰਘ ਭਨਵਾਲ, ਚਰਨਜੀਤ ਸਿੰਘ, ਭੁਪਿੰਦਰ ਤਰਨਾਜ, ਵਿਨੋਦ ਮਹਾਜਨ, ਸੰਜੀਵ ਸਹਾਨੀ, ਕਿ੍ਪਾਲ ਸਿੰਘ, ਸੁਰਿੰਦਰ ਸ਼ਰਮਾ, ਵਿਨੇ ਮਹਾਜਨ, ਰਜੇਸ਼ ਸਹਿਗਲ, ਸੁਨੀਲ ਮਹਾਜਨ, ਮੱਖਣ ਸਿੰਘ, ਭੁਪਿੰਦਰ ਸਿੰਘ ਜਾਖਿਆਂ, ਘਨਸ਼ਾਮ ਸਿੰਘ, ਸੱਜਣ ਸਿੰਘ, ਸੁੱਚਾ ਸਿੰਘ, ਤਜਿੰਦਰ ਸਿੰਘ, ਹਰਭਜਨ ਸਿੰਘ, ਸਤਿਨਾਮ ਸਿੰਘ, ਅਮਰਜੀਤ ਕੌਰ ਅਤੇ ਹਰਜਿੰਦਰ ਕੌਰ ਆਦਿ ਵੱਡੀ ਗਿਣਤੀ ਵਿਚ ਸੰਗਤ ਸ਼ਾਮਿਲ ਸੀ |