ਪਠਾਨਕੋਟ, 20 ਨਵੰਬਰ (ਸੰਧੂ)- 23 ਨਵੰਬਰ ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸਿੰਬਲ ਚੌਕ ਸਥਿਤ ਰਾਜ ਹਸਪਤਾਲ ਵਿਖੇ ਇੱਕ ਮੁਫ਼ਤ ਮੈਗਾ ਸਿਹਤ ਜਾਂਚ ਕੈਂਪ ਲਗਾਇਆ ਜਾਵੇਗਾ | ਕੈਂਪ ਵਿਚ ਆਰਥੋਪੈਡਿਕਸ, ਯੂਰੋਲੋਜੀ, ਕਾਰਡੀਓਲੋਜੀ, ਡਰਮਾਟੋਲੋਜੀ ਤੇ ਫਿਜ਼ੀਓਥੈਰੇਪੀ ਨਾਲ ਸਬੰਧਿਤ ਬਿਮਾਰੀਆਂ ਲਈ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ | ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਐਮ.ਡੀ. ਡਾ: ਅਨਿਲ ਗਰਗ ਅਤੇ ਡਾ: ਰਿਚਾ ਸ਼ਰਮਾ ਨੇ ਦੱਸਿਆ ਕਿ ਆਰਥੋਪੈਡਿਕ ਸਰਜਨ ਡਾ: ਗਗਨਦੀਪ ਸਿੰਘ, ਕਾਰਡੀਓਲੋਜਿਸਟ ਡਾ: ਜ਼ਿਆ ਅਬਦੁੱਲਾ, ਯੂਰੋਲੋਜੀ ਸਰਜਨ ਡਾ: ਵਿਸ਼ਾਲ ਗਰਗ, ਡਰਮਾਟੋਲੋਜੀ ਸਰਜਨ ਡਾ: ਅਨੁਪ੍ਰੀਤ ਕੌਰ ਅਤੇ ਫਿਜ਼ੀਓਥੈਰੇਪੀ ਸਰਜਨ ਡਾ: ਨੈਨਸੀ ਕੈਂਪ ਵਿਚ ਸੇਵਾਵਾਂ ਪ੍ਰਦਾਨ ਕਰਨਗੇ | ਕੈਂਪ ਵਿਚ ਲੋੜਵੰਦ ਕੋਈ ਵੀ ਵਿਅਕਤੀ ਜਾਂਚ ਲਈ ਹਸਪਤਾਲ ਆ ਸਕਦਾ ਹੈ | ਕੈਂਪ ਵਿਚ ਮੁਫ਼ਤ ਐਕਸ-ਰੇ, ਦਵਾਈਆਂ 'ਤੇ 20 ਪ੍ਰਤੀਸ਼ਤ ਛੋਟ ਤੇ ਐਮ.ਆਰ.ਆਈ. 'ਤੇ 20 ਪ੍ਰਤੀਸ਼ਤ ਛੋਟ ਵੀ ਦਿੱਤੀ ਜਾਵੇਗੀ | ਆਯੂਸ਼ਮਾਨ ਕਾਰਡ ਵਾਲਾ ਕੋਈ ਵੀ ਮਰੀਜ਼ ਹਸਪਤਾਲ ਵਿਚ ਗੁਰਦੇ ਦੀ ਬਿਮਾਰੀ, ਡਾਇਲੈਸਿਸ, ਸਾਹ ਦੀਆਂ ਸਮੱਸਿਆਵਾਂ, ਪੇਟ ਦੀਆਂ ਸਮੱਸਿਆਵਾਂ, ਗੁਰਦੇ ਦੀ ਪੱਥਰੀ ਤੇ ਹੱਡੀਆਂ ਨਾਲ ਸਬੰਧਿਤ ਬਿਮਾਰੀਆਂ ਲਈ ਸਹੂਲਤਾਂ ਦਾ ਲਾਭ ਵੀ ਲੈ ਸਕਦਾ ਹੈ | ਈ.ਸੀ.ਐਚ.ਐਸ., ਹਿਮਾਚਲ ਪ੍ਰਦੇਸ਼ ਸਰਕਾਰ, ਪੰਜਾਬ ਪੁਲਿਸ ਤੇ ਹੋਰ ਵੱਡੀਆਂ ਨਿੱਜੀ ਬੀਮਾ ਕੰਪਨੀਆਂ ਦੇ ਕਾਰਡ ਰੱਖਣ ਵਾਲੇ ਮਰੀਜ਼ ਵੀ ਹਸਪਤਾਲ 'ਚ ਨਕਦ ਰਹਿਤ ਇਲਾਜ ਦਾ ਲਾਭ ਲੈ ਸਕਦੇ ਹਨ |