01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਸੁਜਾਨਪੁਰ ਪਹੁੰਚਣ 'ਤੇ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਨੇ ਕੀਤਾ ਭਰਵਾਂ ਸਵਾਗਤ

ਨਗਰ ਕੀਰਤਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੀ ਹੋਈ ਸੰਗਤ, ਨਗਰ ਕੀਰਤਨ ਦੇ ਸਵਾਗਤ ਲਈ ਲਗਾਏ ਸਟਾਲ 'ਚ ਸ਼ਾਮਿਲ ਹੁੰਦੇ ਹੋਏ ਲਾਲ ਚੰਦ ਕਟਾਰੂਚੱਕ ਅਤੇ ਹੋਰ ਪਤਵੰਤੇ, ਸਵਾਗਤੀ ਸਟਾਲ 'ਚ ਸ਼ਾਮਿਲ ਹੁੰਦੇ ਹੋਏ ਸਵਰਨ ਸਲਾਰੀਆ ਤੇ ਹੋਰ ਅਤੇ ਨਗਰ ਕੀਰਤਨ ਦੌਰਾਨ ਕੀਰਤਨ ਕਰਦਾ ਰਾਗੀ ਜਥਾ | ਤਸਵੀਰਾਂ: ਜਗਦੀਪ ਸਿੰਘ <br/> 21-11-2025
ਸੁਜਾਨਪੁਰ, 20 ਨਵੰਬਰ (ਜਗਦੀਪ ਸਿੰਘ)- ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੰਮੂ-ਕਸ਼ਮੀਰ ਤੋਂ ਰਵਾਨਾ ਹੋਏ ਨਗਰ ਕੀਰਤਨ ਦਾ ਅੱਜ ਸੁਜਾਨਪੁਰ ਦੇ ਪੁਲ ਨੰਬਰ-5 ਵਿਖੇ ਪਹੁੰਚਣ 'ਤੇ ਸੁਜਾਨਪੁਰ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਜਿਨ੍ਹਾਂ ਵਿਚ ਲਾਈਨਜ਼ ਕਲੱਬ ਸੁਜਾਨਪੁਰ ਮੇਨ ਐਕਟਿਵ, ਹਰਿ-ਹਰਿ ਮਹਾਂਦੇਵ ਲੰਗਰ ਸਮਿਤੀ, ਮਾਤਾ ਕਰਤਾਰ ਕੌਰ ਚੈਰੀਟੇਬਲ ਟਰੱਸਟ ਤੇ ਸੁਜਾਨਪੁਰ ਦੀ ਸੰਗਤ ਸ਼ਾਮਿਲ ਸੀ | ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਵਰਨ ਸਲਾਰੀਆ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਨਗਰ ਕੀਰਤਨ ਦਾ ਸਵਾਗਤ ਕਰਨ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਸੰਗਤਾਂ ਵਲੋਂ ਨਗਰ ਕੀਰਤਨ ਦਾ ਸਵਾਗਤ ਫੁੱਲਾਂ ਦੀ ਵਰਖਾ ਕਰਕੇ ਤੇ ਵੱਖ-ਵੱਖ ਤਰ੍ਹਾਂ ਦੇ ਸਟਾਲ ਲਗਾ ਕੇ ਕੀਤਾ ਗਿਆ | ਰਾਤ ਦੇ ਠਹਿਰਾਅ ਲਈ ਇਹ ਨਗਰ ਕੀਰਤਨ ਪਠਾਨਕੋਟ ਵੱਲ ਨੂੰ ਰਵਾਨਾ ਹੋ ਗਿਆ | ਇਸ ਮੌਕੇ ਲਾਈਨਜ਼ ਕਲੱਬ ਮੇਨ ਐਕਟਿਵ ਦੇ ਚਾਰਟਰਡ ਪ੍ਰਧਾਨ ਐਮ.ਜੇ.ਐਫ. ਸੁਰੇਸ਼ ਮਹਾਜਨ ਰਾਜੂ, ਮਾਤਾ ਕਰਤਾਰ ਕੌਰ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਬਾਬਾ ਬਲਵੀਰ ਸਿੰਘ ਭਨਵਾਲ, ਚਰਨਜੀਤ ਸਿੰਘ, ਭੁਪਿੰਦਰ ਤਰਨਾਜ, ਵਿਨੋਦ ਮਹਾਜਨ, ਸੰਜੀਵ ਸਹਾਨੀ, ਕਿ੍ਪਾਲ ਸਿੰਘ, ਸੁਰਿੰਦਰ ਸ਼ਰਮਾ, ਵਿਨੇ ਮਹਾਜਨ, ਰਜੇਸ਼ ਸਹਿਗਲ, ਸੁਨੀਲ ਮਹਾਜਨ, ਮੱਖਣ ਸਿੰਘ, ਭੁਪਿੰਦਰ ਸਿੰਘ ਜਾਖਿਆਂ, ਘਨਸ਼ਾਮ ਸਿੰਘ, ਸੱਜਣ ਸਿੰਘ, ਸੁੱਚਾ ਸਿੰਘ, ਤਜਿੰਦਰ ਸਿੰਘ, ਹਰਭਜਨ ਸਿੰਘ, ਸਤਿਨਾਮ ਸਿੰਘ, ਅਮਰਜੀਤ ਕੌਰ ਅਤੇ ਹਰਜਿੰਦਰ ਕੌਰ ਆਦਿ ਵੱਡੀ ਗਿਣਤੀ ਵਿਚ ਸੰਗਤ ਸ਼ਾਮਿਲ ਸੀ |
ਪਿਛਲੀ ਖ਼ਬਰ ਮੁਫ਼ਤ ਮੈਗਾ ਸਿਹਤ ਜਾਂਚ ਕੈਂਪ 23 ਨੂੰ ਅਗਲੀ ਖ਼ਬਰ ਮਿਲੇਨੀਅਮ ਪਬਲਿਕ ਸਕੂਲ ਨੌਸ਼ਹਿਰਾ ਮੱਝਾ ਸਿੰਘ ਵਲੋਂ ਸਾਲਾਨਾ ਇਨਾਮ ਵੰਡ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।