01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਮਿਲੇਨੀਅਮ ਪਬਲਿਕ ਸਕੂਲ ਨੌਸ਼ਹਿਰਾ ਮੱਝਾ ਸਿੰਘ ਵਲੋਂ ਸਾਲਾਨਾ ਇਨਾਮ ਵੰਡ ਸਮਾਗਮ

ਅਜੀਤ ਡੈਸਕ 21-11-2025
ਨਿੱਕੇ ਘੁੰਮਣ, 20 ਨਵੰਬਰ (ਸਤਬੀਰ ਸਿੰਘ ਘੁੰਮਣ)- ਮਿਲੇਨੀਅਮ ਪਬਲਿਕ ਸਕੂਲ ਨੌਸ਼ਹਿਰਾ ਮੱਝਾ ਸਿੰਘ ਵਲੋਂ ਸਾਲਾਨਾ ਇਨਾਮ ਵੰਡ ਸਮਾਗਮ ਧੂਮ-ਧਾਮ ਨਾਲ ਕਰਵਾਇਆ ਗਿਆ | ਇਲਾਕੇ ਦੇ ਪ੍ਰਸਿੱਧ ਡਾਕਟਰ ਤੇ ਸਕੂਲ ਦੇ ਸਰਪ੍ਰਸਤ ਡਾ. ਦਲਬੀਰ ਸਿੰਘ ਘੁੰਮਣ, ਚੇਅਰਪਰਸਨ ਸ੍ਰੀਮਤੀ ਪ੍ਰੀਤਰੰਜਨ ਘੁੰਮਣ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ | ਮੁੱਖ ਮਹਿਮਾਨ ਡਾ. ਦਲਬੀਰ ਸਿੰਘ ਘੁੰਮਣ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਤੇਜ਼ੀ ਨਾਲ ਅੱਗੇ ਵਧਣ, ਸਿੱਖਣ ਦੀ ਲਾਲਸਾ ਰੱਖਦੇ ਆਪਣੇ ਸੁਪਨਿਆਂ ਨੂੰ ਸੱਚ ਕਰਨ ਦੀ ਹਿੰਮਤੇ ਰੱਖਦੇ ਤੁਹਾਡੇ ਸਭ ਦੇ ਚਿਹਰਿਆਂ 'ਤੇ ਚਮਕ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ | ਸਮਾਗਮ ਦੀ ਆਰੰਭਤਾ ਪਹਿਲੀ ਕਲਾਸ ਦੀ ਜੀਵਕਾ ਵਲੋਂ ਗੁਰਬਾਣੀ ਦੇ ਸ਼ਬਦ ਦੁਆਰਾ ਬਹੁਤ ਸ਼ਰਧਾ ਭਾਵਨਾ ਨਾਲ ਕੀਤੀ ਗਈ | ਇਸ ਮੌਕੇ ਬੱਚਿਆਂ ਵਲੋਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ | ਪਿੰ੍ਰਸੀਪਲ ਮੀਨਾ ਪਰਾਸ਼ਰ, ਉਪ ਪਿ੍ੰਸੀਪਲ ਨਰਿੰਦਰ ਕੌਰ ਵਲੋਂ ਸਕੂਲ ਦੀਆਂ ਸਾਲਾਨਾ ਉਪਲਬਧੀਆਂ 'ਤੇ ਫ਼ਖ਼ਰ ਕਰਦਿਆਂ ਦੱਸਿਆ ਕਿ 10ਵੀਂ ਕਲਾਸ ਵਿਚ ਪਹਿਲਾ ਸਥਾਨ ਅਨਮੋਲਦੀਪ ਕੌਰ 95 ਫ਼ੀਸਦੀ, ਦੂਸਰਾ ਜਸਪ੍ਰੀਤ ਕੌਰ 94 ਫ਼ੀਸਦੀ, ਤੀਸਰਾ ਸਥਾਨ ਹਰਪੁਨੀਤ ਸਿੰਘ 91 ਫ਼ੀਸਦੀ, 12ਵੀਂ ਕਲਾਸ 'ਚ ਪਹਿਲਾ ਸਥਾਨ ਰਵਨੀਤ ਕੌਰ 90 ਫ਼ੀਸਦੀ, ਪ੍ਰਭਜੋਤ ਕੌਰ 90 ਫ਼ੀਸਦੀ ਦੂਜਾ ਤੇ ਏਕਨੂਰ ਸਿੰਘ 85 ਫ਼ੀਸਦੀ ਤੀਜਾ ਸਥਾਨ, ਅਸਮੀਤ ਕੌਰ 80 ਫ਼ੀਸਦੀ ਤੋਂ ਇਲਾਵਾ ਖੇਡਾਂ (ਸੀ.ਬੀ.ਐੱਸ.ਈ.) ਉਤਰੀ ਜ਼ੋਨ ਅੰਡਰ-19 ਜੂਡੋ 'ਚ ਗੁਰਮਿੰਦਰ ਸਿੰਘ ਨੇ ਕਾਂਸੇ ਦਾ ਤਗਮਾ, ਖੇਡਾਂ ਵਤਨ ਪੰਜਾਬ ਦੀਆਂ 'ਚ ਕਾਂਸੇ ਦਾ ਤਗਮਾ ਜਿੱਤਿਆ ਤੇ 5ਵੀਂ ਕਲਾਸ ਦੀ ਪ੍ਰਭਲੀਨ ਕੌਰ ਤੇ ਸਿਮਰਨਜੀਤ ਕੌਰ ਨੇ ਨੈਸ਼ਨਲ ਟੈਲੀਵਿਜ਼ਨ ਦੇ ਡੀ.ਡੀ. ਪੰਜਾਬੀ ਪ੍ਰੋਗਰਾਮ 'ਕਿਸ ਮੇਂ ਕਿਤਨਾ ਦਮ' 'ਚ ਭਾਗ ਲਿਆ ਤੇ ਪ੍ਰਭਲੀਨ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਗਿਆ | ਅੰਤ ਵਿਚ ਜੇਤੂ ਬੱਚਿਆਂ ਤੇ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ. ਦਲਬੀਰ ਸਿੰਘ ਘੁੰਮਣ, ਸ੍ਰੀਮਤੀ ਪ੍ਰੀਤਰੰਜਨ ਘੁੰਮਣ, ਗੁਰਦੀਪ ਸਿੰਘ ਸਿੱਧੂ ਐੱਸ.ਐੱਮ.ਸੀ. ਮੈਂਬਰ, ਨਰਿੰਦਰ ਕੌਰ ਸਿੱਧੂ ਉਪ ਪਿ੍ੰਸੀਪਲ, ਮੀਨਾ ਪ੍ਰਾਸ਼ਰ ਪਿ੍ੰਸੀਪਲ, ਸਰਤਾਜ ਸਿੰਘ, ਡਾ. ਸਮਿ੍ਤੀ ਬੰਸਨੇਦ, ਹਰਜੀਤ ਸਿੰਘ ਗਿੱਲ ਐੱਸ.ਐੱਮ.ਸੀ., ਅਧਿਆਪਕ ਬਲਬੀਰ ਕੌਰ, ਰੌਸ਼ਨ ਕੁਮਾਰ, ਹਰਜੀਤ ਕੌਰ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਮੀਤਾ ਕੁਮਾਰੀ, ਬਲਜਿੰਦਰ ਕੌਰ ਸਮੇਤ ਹੋਰ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਸੁਜਾਨਪੁਰ ਪਹੁੰਚਣ 'ਤੇ ਧਾਰਮਿਕ ਤੇ ਸਮ... ਅਗਲੀ ਖ਼ਬਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਕੂਲ ਦੀ ਖਿਡਾਰਨ ਨੇ ਰਾਜ ਪੱਧਰੀ ਕੁਰਾਸ਼ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।