ਧਾਰੀਵਾਲ, 20 ਨਵੰਬਰ (ਸਵਰਨ ਸਿੰਘ)- ਇਲਾਕੇ ਦੇ ਪ੍ਰਸਿੱਧ ਹਸਪਤਾਲ 'ਦੀ ਮੈਕਰਾਬਰਟ ਮਿਸ਼ਨ ਹਸਪਤਾਲ ਧਾਰੀਵਾਲ' ਵਲੋਂ ਪ੍ਰਬੰਧਕ ਮੇਜਰ ਥਾਮਸਨ ਸਾਦਿਕ ਮਸੀਹ ਦੇ ਪ੍ਰਬੰਧਾਂ ਹੇਠ ਪਿੰਡ ਕੋਟ ਸੰਤੋਖ ਰਾਏ ਵਿਖੇ ਮੁਫ਼ਤ ਦੰਦਾਂ, ਅੱਖਾਂ ਤੇ ਜਨਰਲ ਬਿਮਾਰੀਆਂ ਸੰਬੰਧੀ ਇਕ ਰੋਜ਼ਾ ਮੁਫ਼ਤ ਕੈਂਪ ਲਗਾਇਆ ਗਿਆ | ਕੈਂਪ ਵਿਚ ਡਾਕਟਰ ਅਰਥੂਰ ਮੈਸੀ (ਐੱਮ.ਡੀ.) ਯੂ.ਐੱਸ.ਏ. ਨੇ ਸ਼ਮੂਲੀਅਤ ਕਰ ਕੇ ਮਰੀਜ਼ਾਂ ਦਾ ਚੈੱਕਅਪ ਕੀਤਾ | ਪ੍ਰਬੰਧਕ ਮੇਜਰ ਥਾਮਸਨ ਸਾਦਿਕ ਮਸੀਹ ਨੇ ਦੱਸਿਆ ਕਿ ਪਿੰਡ ਕੋਟ ਸੰਤੋਖ ਰਾਏ ਤੇ ਆਸ-ਪਾਸ ਦੇ ਪਿੰਡਾਂ ਦੇ ਲਗਪਗ 200 ਮਰੀਜ਼ਾਂ ਨੇ ਇਹ ਕੈਂਪ ਦਾ ਲਾਭ ਉਠਾਇਆ ਜਿਸ ਵਿਚ ਮਰੀਜ਼ਾਂ ਦੀ ਮੁਫ਼ਤ ਜਾਂਚ ਕਰ ਕੇ ਮੁਫ਼ਤ ਦਵਾਈਆਂ ਆਦਿ ਵੀ ਦਿੱਤੀਆਂ ਗਈਆਂ | ਇਸ ਮੌਕੇ ਮੇਜਰ ਲਵਲੀ, ਮੇਜਰ ਅਨੀਤਾ, ਮੇਜਰ ਵਿਜੇ ਮੈਸੀ, ਮੇਜਰ ਡੈਨੀਅਲ ਮਸੀਹ, ਮੈਡਮ ਮੀਨੂੰ ਪੌਲ ਤੋਂ ਇਲਾਵਾ ਮੈਡੀਕਲ ਟੀਮ ਨੇ ਭਾਗ ਲਿਆ |