ਬਟਾਲਾ, 18 ਨਵੰਬਰ (ਸਤਿੰਦਰ ਸਿੰਘ)-'ਔਜੀ ਹੱਬ' ਇਮੀਗੇ੍ਰਸ਼ਨ ਦੇ ਐਮ.ਡੀ. ਸ: ਹਰਮਨਜੀਤ ਸਿੰਘ ਕੰਗ ਨੇ ਇਕ ਹੋਰ ਵਿਦਿਆਰਥੀ ਮਨਮੀਤ ਸਿੰਘ ਦਾ ਆਸਟਰੇਲੀਆ ਲਈ ਸਟੱਡੀ ਵੀਜਾ ਲਗਵਾ ਕੇ ਉਸ ਨੂੰ ਸੌਪਦਿਆਂ ਕਿਹਾ ਕਿ ਸਾਡੀ ਸੰਸਥਾ ਹਰੇਕ ਵਿਦਿਆਰਥੀ ਦਾ ਵਿਦੇਸ਼ ਪੜਨ ਜਾਣ ਦਾ ਸੁਪਨਾ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਪਾਬੰਦ ਹੈ | ਉਨ੍ਹਾਂ ਦੱਸਿਆ ਕਿ 'ਔਜੀ ਹੱਬ' ਵਲੋਂ ਹਰ ਰੋਜ਼ ਵਿਦਿਆਰਥੀਆਂ ਦੇ ਧੜਾਧੜ ਵੀਜ਼ੇ ਲਗਵਾਏ ਜਾ ਰਹੇ ਹਨ | ਐਮ.ਡੀ. ਸ: ਕੰਗ ਨੇ ਦੱਸਿਆ ਕਿ ਵਿਦਿਆਰਥੀ ਮਨਮੀਤ ਸਿੰਘ ਨੇ ਆਸਟਰੇਲੀਆ ਵਿਚ ਪੜ੍ਹਾਈ ਕਰਨ ਜਾਣ ਲਈ ਸਾਡੀ ਸੰਸਥਾ ਨਾਲ ਸੰਪਰਕ ਕੀਤਾ, ਜਿਸ 'ਤੇ ਸਾਡੀ ਸੰਸਥਾ ਦੇ ਮਿਹਨਤੀ ਸਟਾਫ਼ ਵਲੋਂ ਉਸ ਦੀ ਫਾਇਲ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤੀ ਅਤੇ ਕੁਝ ਹੀ ਦਿਨਾਂ ਵਿਚ ਉਸ ਦਾ ਆਸਟਰੇਲੀਆ ਵਿਚ ਪੜ੍ਹਾਈ ਸਬੰਧੀ ਵੀਜ਼ਾ ਪ੍ਰਾਪਤ ਹੋਇਆ ਹੈ | ਸ: ਕੰਗ ਨੇ ਕਿਹਾ ਕਿ ਸਾਡੀ ਸੰਸਥਾ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਅਤੇ ਯੂ.ਕੇ. ਸਮੇਤ ਹੋਰ ਵੱਖ-ਵੱਖ ਦੇਸ਼ਾਂ ਦੇ ਸਟੱਡੀ ਵੀਜ਼ੇ ਲਗਾਉਣ ਵਿਚ ਮੋਹਰੀ ਬਣ ਚੁੱਕੀ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਤੋਂ ਪਹਿਲਾਂ ਕੋਈ ਪੈਸਾ ਨਹੀਂ ਲਿਆ ਜਾਂਦਾ, ਵੀਜ਼ਾ ਆਉਣ 'ਤੇ ਹੀ ਸਾਰੀ ਫ਼ੀਸ ਲਈ ਜਾਂਦੀ ਹੈ | ਉਨ੍ਹਾਂ ਕਿਹਾ ਕਿ ਰਫਿਊਜ਼ ਤੇ ਗੈਪ ਵਾਲੇ ਵਿਦਿਆਰਥੀਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ, ਸਾਡੇ ਵਲੋਂ ਹਰ ਮੁਸ਼ਕਲ ਦਾ ਹੱਲ ਕੀਤਾ ਜਾਂਦਾ ਹੈ | ਐਮ.ਡੀ. ਕੰਗ ਨੇ ਅੱਗੇ ਕਿਹਾ ਕਿ ਨਵੰਬਰ ਇਨਟੇਕ ਦੇ 100 ਪ੍ਰਤੀਸ਼ਤ ਨਤੀਜੇ ਆਏ ਹਨ ਅਤੇ ਸਾਡਾ ਅਗਲਾ ਟੀਚਾ ਫਰਵਰੀ 2026 ਇਨਟੇਕ ਹੈ, ਜਿਸ ਲਈ ਦਾਖਲੇ ਚੱਲ ਰਹੇ ਹਨ, ਜਿਨਾਂ ਵੀ ਵਿਦਿਆਰਥੀਆਂ ਨੇ 2025 ਵਿਚ ਕਿਸੇ ਵੀ ਬੋਰਡ ਤੋਂ +2 ਪਾਸ ਕੀਤੀ ਹੈ, ਉਹ ਓਵਰਆਲ 6.5 ਬੈਂਡ ਲੈ ਕੇ ਆਸਟਰੇਲੀਆ ਦਾ ਵੀਜਾ ਅਪਲਾਈ ਕਰ ਸਕਦੇ ਹਨ | ਐਮ.ਡੀ. ਹਰਮਨਦੀਪ ਸਿੰਘ ਨੇ ਅੱਗੇ ਦੱਸਿਆ ਕਿ ਔਜੀ ਹੱਬ' ਇਮੀਗ੍ਰੇਸ਼ਨ ਦੇ ਗੁਰਦਾਸਪੁਰ, ਬਟਾਲਾ ਅਤੇ ਅੰਮਿ੍ਤਸਰ ਵਿਚ ਸਫਲਤਾ ਪੂਰਵਕ ਦਫਤਰ ਚੱਲ ਰਹੇ ਹਨ |